ਜ਼ਮੀਨ ’ਤੇ ਕਰਜ਼ਾ ਚੁੱਕ ਕੇ ਕੈਨੇਡਾ ਭੇਜੇ ਪੁੱਤ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

Wednesday, Oct 25, 2023 - 06:38 PM (IST)

ਜ਼ਮੀਨ ’ਤੇ ਕਰਜ਼ਾ ਚੁੱਕ ਕੇ ਕੈਨੇਡਾ ਭੇਜੇ ਪੁੱਤ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਬਨੂੜ (ਗੁਰਪਾਲ) : ਬਨੂੜ ਨੇੜਲੇ ਪਿੰਡ ਬਨਮਾਜਰਾ (ਹਾਲ ਆਬਾਦ ਵਾਸੀ ਪਿੰਡ ਸ਼ੰਭੂ ਕਲਾਂ) ਦੇ ਨੌਜਵਾਨ ਗੁਰਜਿੰਦਰ ਸਿੰਘ, ਜੋ ਕਿ ਪਿਛਲੇ ਸਾਲ ਕੈਨੇਡਾ ਦੇ ਕਿਚਨਰ ਸ਼ਹਿਰ ’ਚ ਪੜ੍ਹਾਈ ਕਰਨ ਲਈ ਗਿਆ ਸੀ ਅਤੇ 6 ਅਕਤੂਬਰ ਨੂੰ ਕਾਲਜ ਤੋਂ ਵਾਪਸ ਬਰੈਂਪਟਨ ਆਉਂਦੇ ਸਮੇਂ ਵਾਪਰੇ ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ। ਬੀਤੇ ਦਿਨੀਂ ਹਸਪਤਾਲ ’ਚ ਇਲਾਜ ਦੌਰਾਨ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦਮ ਤੋੜ ਗਿਆ।

ਇਹ ਵੀ ਪੜ੍ਹੋ : ਕਬੱਡੀ ਖ਼ਿਡਾਰੀ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ ’ਚ ਆਡੀਓ ਵਾਇਰਲ, ਜੇ ਨਾ ਹਟਿਆ ਤਾਂ ਸਿਰ ’ਚ ਮਾਰਾਂਗੇ ਗੋਲ਼ੀ

ਜਾਣਕਾਰੀ ਅਨੁਸਾਰ ਪਿੰਡ ਸ਼ੰਭੂ ਕਲਾਂ ਦੇ ਵਸਨੀਕ ਕੁਲਦੀਪ ਸਿੰਘ ਨੇ ਜ਼ਮੀਨ ਜਾਇਦਾਦ ’ਤੇ ਕਰਜ਼ਾ ਲੈ ਕੇ ਬੀਤੇ ਸਾਲ ਅਗਸਤ ਮਹੀਨੇ ਆਪਣੇ ਪੁੱਤਰ ਗੁਰਜਿੰਦਰ ਸਿੰਘ ਨੂੰ ਪੜ੍ਹਾਈ ਲਈ ਕੈਨੇਡਾ ਦੇ ਕਿਚਨਰ ਸ਼ਹਿਰ ’ਚ ਭੇਜਿਆ ਸੀ ਅਤੇ ਨੌਜਵਾਨ ਬਰੈਂਪਟਨ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਬੀਤੀ 6 ਅਕਤੂਬਰ ਨੂੰ ਗੁਰਜਿੰਦਰ ਸਿੰਘ ਕਿਚਨਰ ਸ਼ਹਿਰ ਦੇ ਕਾਲਜ ਤੋਂ ਪੜ੍ਹਾਈ ਕਰਕੇ ਆਪਣੀ ਹੋਂਡਾ ਸਿਟੀ ਕਾਰ ਰਾਹੀਂ ਬਰੈਂਪਟਨ ਆ ਰਿਹਾ ਸੀ ਤਾਂ ਰਸਤੇ ’ਚ ਪੈਂਦੇ ਗਲਫ ਰੋਡ ’ਤੇ ਤੇਜ਼ ਰਫਤਾਰ ਟਰੱਕ ਨੇ ਕਾਰ ਨੂੰ ਭਿਆਨਕ ਟੱਕਰ ਮਾਰੀ। ਇਸ ਸੜਕ ਹਾਦਸੇ ’ਚ ਨੌਜਵਾਨ ਗੁਰਜਿੰਦਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਫਿਰ ਵੱਡੀ ਵਾਰਦਾਤ, ਮਾਂ ਦੇ ਸਾਹਮਣੇ ਪੁੱਤ ਦਾ ਬੇਰਹਿਮੀ ਨਾਲ ਕਤਲ

ਉਸ ਨੂੰ ਇਲਾਜ ਲਈ ਅਮੈਲਟਨ ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ 7 ਅਕਤੂਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਗੁਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਸ਼ੰਭੂ ਕਲਾਂ ਪਹੁੰਚੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਦੌਰਾਨ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕੀਤਾ।

ਇਹ ਵੀ ਪੜ੍ਹੋ : ਹੌਲਦਾਰ ਦਾ ਕਤਲ ਕਰਨ ਵਾਲੇ ਕਬੱਡੀ ਖਿਡਾਰੀ ਪੰਮਾ ਠੀਕਰੀਵਾਲਾ ਦਾ ਪੁਲਸ ਨਾਲ ਮੁਕਾਬਲਾ, ਚੱਲੀਆਂ ਗੋਲ਼ੀਆਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News