ਤਰਨਤਾਰਨ ਜ਼ਿਲ੍ਹੇ ’ਚ ਫਿਰ ਵੱਡੀ ਵਾਰਦਾਤ, ਸ਼ਰੇਆਮ ਘੇਰ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ

Friday, Nov 04, 2022 - 02:27 PM (IST)

ਤਰਨਤਾਰਨ ਜ਼ਿਲ੍ਹੇ ’ਚ ਫਿਰ ਵੱਡੀ ਵਾਰਦਾਤ, ਸ਼ਰੇਆਮ ਘੇਰ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ

ਤਰਨਤਾਰਨ (ਵਿਜੇ ਕੁਮਾਰ) : ਵੀਰਵਾਰ ਦੇਰ ਸ਼ਾਮ ਪੱਟੀ ਹਰੀਕੇ ਰੋਡ ਉਪਰ ਪਿੰਡ ਬੱਠੇ ਭੈਣੀ ਨਜ਼ਦੀਕ ਚਾਰ ਨੌਜਵਾਨਾਂ ਵੱਲੋਂ ਬਲਜੀਤ ਸਿੰਘ ਪੁੱਤਰ ਮੰਗਲ ਸਿੰਘ ਨਾਮਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਕਾਰਨ ਬਲਜੀਤ ਸਿੰਘ ਗੰਭੀਰ ਜ਼ਖ਼ਮੀਂ ਹੋ ਗਿਆ। ਇਸ ਦੌਰਾਨ ਨੌਜਵਾਨ ਨੇ ਜ਼ਖ਼ਮੀ ਹਾਲਤ ਵਿਚ ਹੀ ਉਥੋਂ ਭੱਜ ਗਿਆ ਅਤੇ ਸੜਕ ਨਜ਼ਦੀਕ ਕਿਤੇ ਜਾ ਲੁਕਿਆ ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਸ ਘਟਨਾਂ ਦੀ ਸੂਚਨਾਂ ਥਾਣਾ ਸਦਰ ਪੱਟੀ ਨੂੰ ਦਿੱਤੀ ਗਈ ਅਤੇ ਪੁਲਸ ਵੱਲੋਂ ਜ਼ਖ਼ਮੀ ਨੌਜਵਾਨ ਨੂੰ ਸਿਵਲ ਹਸਪਤਾਲ ਪੱਟੀ ’ਚ ਇਲਾਜ ਲਈ ਲਿਆਂਦਾ ਗਿਆ। ਜ਼ਖ਼ਮੀ ਨੌਜਵਾਨ ਬਲਜੀਤ ਸਿੰਘ ਨੇ ਉਹ ਆਪਣੇ ਸਾਥੀ ਨਾਲ ਕੰਮ ਕਰਕੇ ਪੱਟੀ ਵੱਲ ਵਾਪਸ ਆ ਰਹੇ ਸੀ ਅਤੇ ਪਿੰਡ ਬੱਠੇ ਭੈਣੀ ਦੇ ਲੁੱਕ ਪਲਾਂਟ ਨਜ਼ਦੀਕ ਚਾਰ ਨੌਜਵਾਨ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਵਿਚੋਂ ਇਕ ਨੇ ਉਸ ਨੂੰ ਗੋਲੀ ਮਾਰ ਦਿੱਤੀ। 

ਇਹ ਵੀ ਪੜ੍ਹੋ : ਲੁਧਿਆਣਾ ਦੇ ਨਾਮੀ ਹਸਪਤਾਲ ਦੀ ਨਰਸ ਦਾ ਹੋਸ਼ ਉਡਾਉਣ ਵਾਲਾ ਕਾਰਾ, ਹੁਸਨ ਦਾ ਜਾਲ ਵਿਛਾ ਕੇ ਕਰਦੀ ਸੀ ਇਹ ਕੰਮ

ਉਕਤ ਨੇ ਦੱਸਿਆ ਕਿ ਘਟਨਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਚੋਂ ਇਕ ਨੌਜਵਾਨ ਪੱਟੀ ਸ਼ਹਿਰ ਅਤੇ ਦੋ ਨੌਜਵਾਨ ਇਲਾਕੇ ਦੇ ਪਿੰਡ ਦਦੇਹਰ ਨਾਲ ਸਬੰਧਤ ਹਨ। ਜ਼ਖ਼ਮੀਂ ਨੌਜਵਾਨ ਨੇ ਦੱਸਿਆ ਕਿ ਇਸ ਘਟਨਾਂ ਸਬੰਧੀ ਸਥਾਨਕ ਪੁਲਸ ਨੂੰ ਦੱਸ ਦਿੱਤਾ ਗਿਆ ਹੈ ਅਤੇ ਪੁਲਸ ਕਾਰਵਾਈ ਕਰ ਰਹੀ ਹੈ। ਇਸ ਘਟਨਾਂ ਸਬੰਧੀ ਜਦੋਂ ਥਾਣਾ ਸਦਰ ਦੇ ਐੱਸ. ਐੱਚ. ਓ. ਚੰਨਣ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਘਟਨਾਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖ਼ਮੀ ਨੌਜਵਾਨ ਵੱਲੋਂ ਘਟਨਾਂ ਦੇ ਦੋਸ਼ੀਆਂ ਸਬੰਧੀ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ, ਜਦੋਂ ਜ਼ਖ਼ਮੀਂ ਵਿਅਕਤੀ ਕੋਈ ਵੇਰਵਾ ਦੱਸੇਗਾ ਤਾਂ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬੇਗਾਨੀ ਦੇ ਚੱਕਰ ’ਚ ਪਏ ਪਤੀ ਨੇ ਹੱਥੀਂ ਉਜਾੜ ਲਿਆ ਆਪਣਾ ਘਰ, ਪਤਨੀ ਨਾਲ ਜੋ ਕੀਤਾ ਸੁਣ ਉੱਡਣਗੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News