ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ

Monday, Oct 23, 2023 - 04:40 PM (IST)

ਜਲੰਧਰ 'ਚ ਕੰਜਕ ਪੂਜਨ ਦੇ ਦਿਨ ਵਾਪਰੀ ਸ਼ਰਮਨਾਕ ਘਟਨਾ, 5ਵੀਂ ਜਮਾਤ ਦੀ ਬੱਚੀ ਨਾਲ ਵਿਅਕਤੀ ਵੱਲੋਂ ਜਬਰ-ਜ਼ਿਨਾਹ

ਜਲੰਧਰ (ਸ਼ੋਰੀ)- ਇਕ ਪਾਸੇ ਜਿੱਥੇ ਪਵਿੱਤਰ ਨਰਾਤਿਆਂ ਦਾ ਤਿਉਹਾਰ ਚੱਲ ਰਿਹਾ ਹੈ ਅਤੇ ਲੋਕ ਕੁੜੀਆਂ ਨੂੰ ਘਰ ਬੁਲਾ ਕੇ ਕੰਜਕ ਪੂਜਾ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਵੀ ਲੈ ਰਹੇ ਹਨ, ਉੱਥੇ ਹੀ ਦੂਜੇ ਪਾਸੇ ਕੁਝ ਅਜਿਹੇ ਪਾਪੀ ਲੋਕ ਵੀ ਹਨ, ਜੋ ਹਵਸ ਪੂਰੀ ਕਰਨ ਲਈ ਨਾਬਾਲਗਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਅਜਿਹੀ ਹੀ ਘਟਨਾ ਜਲੰਧਰ ਵਿਖੇ ਇਕ ਇਲਾਕੇ ਵਿਚ ਵਾਪਰੀ।

ਜਾਣਕਾਰੀ ਮੁਤਾਬਕ ਮਾਡਲ ਹਾਊਸ ਦੇ ਇਕ ਇਲਾਕੇ ਦੀ ਰਹਿਣ ਵਾਲੀ ਔਰਤ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ ਉਸ ਦੀ ਛੋਟੀ ਬੇਟੀ ਜੋ 5ਵੀਂ ਜਮਾਤ ’ਚ ਪੜ੍ਹਦੀ ਹੈ। ਸਵੇਰੇ 8 ਵਜੇ ਦੇ ਕਰੀਬ ਸਕੂਲ ਗਈ ਸੀ। ਦੁਪਹਿਰ 2 ਵਜੇ ਦੇ ਕਰੀਬ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਨਹੀਂ ਪਰਤੀ ਅਤੇ ਕਰੀਬ 5.30 ਵਜੇ ਉਸ ਦੀ ਬੇਟੀ ਘਰ ਵਾਪਸ ਆਈ ਤਾਂ ਬੇਟੀ ਡਰੀ ਹੋਈ ਸੀ। ਬੇਟੀ ਨੂੰ ਇੰਨੀ ਦੇਰ ਨਾਲ ਘਰ ਆਉਣ ਦਾ ਕਾਰਨ ਪੁੱਛਣ ’ਤੇ ਬੇਟੀ ਨੇ ਦੱਸਿਆ ਕਿ ਉਹ ਸਕੂਲ ਤੋਂ ਛੁੱਟੀ ਹੁੰਦੇ ਹੀ ਘਰ ਵੱਲ ਆ ਰਹੀ ਸੀ। ਰਸਤੇ ’ਚ ਹੇਅਰ ਡ੍ਰੈਸਰ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਅੰਕਲ ਨੇ ਉਸ ਨੂੰ ਬੁਲਾਇਆ ਅਤੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਤਿਲਕ ਨਗਰ ਦੀ ਖਾਲੀ ਥਾਂ ’ਤੇ ਲੈ ਗਿਆ, ਜਿੱਥੇ ਉਸ ਨੇ ਨਾਬਾਲਗਾ ਨਾਲ ਜਬਰ-ਜ਼ਿਨਾਹ ਕੀਤਾ।

ਇਹ ਵੀ ਪੜ੍ਹੋ: ਜਲੰਧਰ: ਕਿਸਾਨ 'ਤੇ ਗੋਲ਼ੀਆਂ ਚਲਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਸੰਦੀਪ ਨੰਗਲ ਅੰਬੀਆਂ ਨਾਲ ਜੁੜੇ ਤਾਰ

ਪੀੜਤ ਔਰਤ ਨੇ ਦੱਸਿਆ ਕਿ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਹੇਅਰ ਡ੍ਰੈਸਰ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਵਿਅਕਤੀ ਦਾ ਨਾਂ ਵੀਰ ਚੰਦਰ ਉਰਫ਼ ਵਿਜੇ ਪੁੱਤਰ ਦਾਸ ਰਾਮ ਵਾਸੀ ਹੈਪੀ ਡੇਜ਼ ਸਕੂਲ ਨੇੜੇ ਮਕਾਨ ਨੰ. 120 ਖੁਰਲਾ ਕਿੰਗਰਾ ਹੈ, ਜਿਸ ਨੇ ਬੱਚੀ ਨਾਲ ਜਬਰ-ਜ਼ਿਨਾਹ ਕੀਤਾ ਹੈ। ਥਾਣਾ ਸਦਰ ਵਿਖੇ ਪੁੱਜੇ ਪੀੜਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਜਿਹੇ ਗੁਨਾਹਗਾਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਐੱਸ. ਐੱਚ. ਓ. ਭਾਰਗੋ ਕੈਂਪ ਹਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਆਹੁਤਾ ਹੈ ਅਤੇ ਉਸ ਦੇ 2 ਬੱਚੇ ਵੀ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਟਰੈਕਟਰ 'ਤੇ ਜਾ ਰਹੇ ਕਿਸਾਨ ਨੂੰ ਮਾਰੀਆਂ ਗੋਲ਼ੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News