ਵਿਦੇਸ਼ੋਂ ਆਏ ਪਤੀ ਸਾਹਮਣੇ ਖੁੱਲ੍ਹੀ ਪਤਨੀ ਦੀ ਕਾਲੀ ਕਰਤੂਤ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

Sunday, Oct 08, 2023 - 06:51 PM (IST)

ਵਿਦੇਸ਼ੋਂ ਆਏ ਪਤੀ ਸਾਹਮਣੇ ਖੁੱਲ੍ਹੀ ਪਤਨੀ ਦੀ ਕਾਲੀ ਕਰਤੂਤ, ਫਿਰ ਉਹ ਹੋਇਆ ਜੋ ਸੋਚਿਆ ਨਾ ਸੀ

ਬੁਢਲਾਡਾ (ਬਾਂਸਲ) : ਪਤਨੀ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਪ੍ਰੇਸ਼ਾਨ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਚੱਕ ਭਾਈਕੇ ਦੇ ਹਰਪ੍ਰੀਤ ਸਿੰਘ (30) ਪੁੱਤਰ ਗਿਆਨ ਸਿੰਘ ਜੋ ਪਿਛਲੇ 2 ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਸੀ ਥੋੜ੍ਹੇ ਦਿਨ ਪਹਿਲਾਂ ਜਦੋਂ ਉਹ ਭਾਰਤ ਆਪਣੇ ਪਿੰਡ ਪੁੱਜਾ ਤਾਂ ਉਸਦੀ ਪਤਨੀ ਰਾਮਜੀਤ ਕੌਰ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਹੋਇਆ ਤਾਂ ਉਸ ਨੇ ਜ਼ਹਿਰੀਲੀ ਚੀਜ਼ ਪੀ ਕੇ ਆਤਮ ਹੱਤਿਆ ਕਰ ਲਈ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ, ਏ. ਐੱਸ. ਆਈ. ਦੇ ਨੌਜਵਾਨ ਪੁੱਤਰ ਦਾ ਬੇਰਹਿਮੀ ਨਾਲ ਕਤਲ

ਮ੍ਰਿਤਕ ਦੇ ਭਰਾ ਸੁਰਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਹਰਪ੍ਰੀਤ ਸਿੰਘ ਦਾ ਵਿਆਹ ਰਾਮਜੀਤ ਕੌਰ ਧੂਰੀ ਨਾਲ ਹੋਇਆ ਸੀ। ਜਿਸ ਦਾ ਇਕ 8 ਸਾਲ ਦਾ ਪੁੱਤਰ ਵੀ ਹੈ। ਮ੍ਰਿਤਕ ਆਪਣੀ ਪਤਨੀ ਦਾ ਕਰਨੈਲ ਸਿੰਘ ਨਾਂਅ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧਾਂ ਦਾ ਜ਼ਿਕਰ ਕਰਦਾ ਸੀ। ਪੁਲਸ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਪਤਨੀ ਰਾਮਜੀਤ ਕੌਰ ਅਤੇ ਕਰਨੈਲ ਸਿੰਘ ਖ਼ਿਲਾਫ ਧਾਰਾ 306, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੀ ਸੀਨੀਅਰ ਆਗੂ ਦਾ ਅਚਾਨਕ ਦਿਹਾਂਤ

ਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News