ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ ’ਤੇ ਪ੍ਰੇਮੀ ਨੇ ਚੁੱਕਿਆ ਖ਼ੌਫ਼ਨਾਕ ਕਦਮ

Monday, Feb 06, 2023 - 08:36 PM (IST)

ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ ’ਤੇ ਪ੍ਰੇਮੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਅਜਨਾਲਾ/ਭਿੰਡੀ ਸੈਦਾਂ (ਗੁਰਜੰਟ) : ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਕੋਟਲਾ ਸੋਰਾਜ ਲੋਹਾਰ ਵਿਖੇ ਪ੍ਰੇਮੀ ਵੱਲੋਂ ਆਪਣੀ ਪ੍ਰੇਮਿਕਾ ਦੀ ਮੰਗਣੀ ਕਿਤੇ ਹੋਰ ਹੋਣ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਪੰਜਾਬੀ ਲੋਕ ਗਾਇਕ ਨਰਿੰਦਰ ਕੋਟਲਾ ਦੇ ਭਰਾ ਵੱਜੋਂ ਹੋਈ ਹੈ। 

ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਵੱਲੋਂ SDM ਦਫ਼ਤਰ ਦਾ ਦੌਰਾ, ਗ਼ੈਰ ਹਾਜ਼ਰ ਤੇ ਲੇਟ ਆਉਣ ਵਾਲੇ ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ

ਜਾਣਕਾਰੀ ਮੁਤਾਬਕ ਗਾਇਕ ਨਰਿੰਦਰ ਕੋਟਲਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਡਾ. ਸੁਰਿੰਦਰ ਸਿੰਘ ਪਿੰਡ ਨੇਪਾਲ ਵਿਖੇ ਮੈਡੀਕਲ ਦੀ ਦੁਕਾਨ ਕਰਦਾ ਸੀ ਤੇ ਉਸਦੀ ਪਿੰਡ ਦੀ ਹੀ ਇਕ ਲੜਕੀ ਨਾਲ ਦੋਸਤੀ ਸੀ । ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ, ਪਰ ਅਚਾਨਕ ਉਸ ਕੁੜੀ ਨੇ ਫੋਨ ਕਰ ਕੇ ਉਸ ਦੇ ਭਰਾ ਨੂੰ ਦੱਸਿਆ ਕਿ ਉਸ ਦੀ ਮੰਗਣੀ ਕਿਤੇ ਹੋਰ ਹੋ ਗਈ ਹੈ, ਜਿਸ ਨੂੰ ਸੁਨਣ ਤੋਂ ਬਾਅਦ ਸੁਰਿੰਦਰ ਸਿੰਘ ਨੇ ਪੱਖੇ ਨਾਲ ਲਟਕ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ।


author

Mandeep Singh

Content Editor

Related News