ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

Friday, Apr 15, 2022 - 01:11 PM (IST)

ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਸ੍ਰੀ ਮੁਕਤਸਰ ਸਾਹਿਬ :  ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਦੇ ਨੇੜੇ 32 ਸਾਲ ਦੀ ਔਰਤ ਦੇ ਘਰ ਇਕ ਨੌਜਵਾਨ ਕੰਧ ਟੱਪ ਕੇ ਜਾਂਦਾ ਹੈ ਅਤੇ ਕਥਿਤ ਤੌਰ ’ਤੇ ਉਸ ਔਰਤ ਦੇ ਹੱਥ ਦੀਆਂ ਦੋ ਉਂਗਲਾ ਤੇਜ਼ਧਾਰ ਹਥਿਆਰ ਨਾਲ ਵੱਢ ਦਿੰਦਾ ਹੈ। ਹਸਪਤਾਲ 'ਚ ਦਾਖ਼ਲ ਇਸ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਪਹਿਲਾ ਉਸਦੀ ਹੁਸਨਦੀਪ ਨਾਮ ਦੇ ਇਸ ਨੌਜਵਾਨ ਨਾਲ ਜਾਣ ਪਹਿਚਾਣ ਸੀ ਪਰ ਹੁਣ ਉਨ੍ਹਾਂ ਦਾ ਬੋਲਚਾਲ ਬੰਦ ਸੀ। ਕੁਝ ਮਹੀਨੇ ਪਹਿਲਾਂ ਵੀ ਇਹ ਨੌਜਵਾਨ ਉਨ੍ਹਾਂ ਦੇ ਘਰ ਕੰਧ ਟੱਪ ਕੇ ਹਥਿਆਰ ਲੈ ਕੇ ਆਇਆ ਸੀ ਅਤੇ ਫਿਰ ਭੱਜ ਗਿਆ ਸੀ। ਹੁਣ ਫਿਰ ਇਹ ਤੇਜ਼ਧਾਰ ਹਥਿਆਰ ਨਾਲ ਲੈ ਕੇ ਆਇਆ, ਜਦ ਉਸਦੇ ਪਤੀ ਨੇ ਇਸਨੂੰ ਰੋਕਿਆ ਤਾਂ ਉਸਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤਾਂ ਪਤੀ ਦੇ ਬਚਾਵ ਲਈ ਉਸਨੇ ਹੱਥ ਅੱਗੇ ਕਰ ਦਿੱਤਾ ਜਿਸ ’ਚ ਉਸਦੀਆਂ ਉਂਗਲਾਂ ਵੱਢੀਆਂ ਗਈਆਂ।

ਉੱਧਰ ਪੁਲਸ ਨੇ ਇਸ ਔਰਤ ਦੇ ਬਿਆਨਾਂ  ’ਤੇ ਨੌਜਵਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਨੌਜਵਾਨ ਦੇ ਕੰਧ ਟੱਪ ਕੇ ਘਰ ਵੜਨ ਦੀਆਂ ਦੋਵੇਂ ਵਾਰ ਦੀਆਂ ਸੀ ਸੀ ਟੀ ਵੀ ਫੁਟੇਜ ਵੀ ਸਾਹਮਣੇ ਆਈਆ ਹਨ। ਉਧਰ ਹਸਪਤਾਲ ਵਿਚ ਹੀ ਇਲਾਜ ਅਧੀਨ ਨੌਜਵਾਨ ਨੇ ਕਥਿਤ ਤੌਰ ’ਤੇ ਦੋਸ਼ ਲਾਏ ਹਨ ਕਿ ਉਸਦੀ ਇਸ ਔਰਤ ਨਾਲ ਦੋਸਤੀ ਸੀ ਤੇ ਪਹਿਲਾਂ ਵੀ ਉਹ ਇਸੇ ਤਰ੍ਹਾ ਹੀ ਉਨ੍ਹਾਂ ਦੇ ਘਰ ਜਾਂਦਾ ਰਿਹਾ ਹੈ ਪਰ ਉਸ ਦਿਨ ਕਥਿਤ ਤੌਰ ’ਤੇ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਘਰ ਵਿਚ ਮੌਜੂਦ ਲੋਕਾਂ ਨੇ ਉਸਦੀ ਬੁਰੀ ਤਰ੍ਹਾ ਕੁਟਮਾਰ ਕੀਤੀ ਅਤੇ ਉਸਨੂੰ ਪੁਲਸ ਅਧਿਕਾਰੀ ਛੁਡਾ ਕੇ ਲਿਆਇਆ। ਇਸ ਘਟਨਾ ਦਾ ਦੂਜਾ ਪੱਖ ਦੇਖੀਏ ਤਾਂ ਘਟਨਾ ਦੀ ਵਾਇਰਲ ਵੀਡੀਓ ’ਚ ਨੌਜਵਾਨ ਖੂਨ ਨਾਲ ਲਥਪਥ ਹੈ ਅਤੇ ਕਹਿ ਰਿਹਾ ਹੈ ਕਿ ਨੇੜਲੇ ਪਿੰਡਾਂ ਤੋਂ ਚਿੱਟਾ ਮਿਲਦਾ ਜੋ ਉਸਨੇ ਲਾਇਆ ਹੈ।

ਇਹ ਵੀ ਪੜ੍ਹੋ : ਤਨਖਾਹਾਂ ਨਾ ਵਧਾ ਕੇ ‘ਆਪ’ ਸਰਕਾਰ ਨੇ ਕੀਤਾ ਧੋਖਾ, ਪੰਜਾਬ ’ਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

PunjabKesari

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਹਸਪਤਾਲ ਵਿਚ ਭਰਤੀ ਇਹ ਨੌਜਵਾਨ ਵੀ ਨੇੜਲੇ ਪਿੰਡਾਂ ਚ ਚਿੱਟੇ ਦੀ ਸਪਲਾਈ ਦੀ ਗੱਲ ਕਰ ਰਿਹਾ ਹੈ। ਉਧਰ ਪੁਲਸ ਦਾ ਕਹਿਣਾ ਕਿ ਫਿਲਹਾਲ ਜ਼ਖਮੀ ਔਰਤ ਦੇ ਬਿਆਨਾਂ ਤੇ ਇਸ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਨੌਜਵਾਨ ਦੇ ਵੀ ਬਿਆਨ ਲੈ ਕੇ ਇਸ ਮਾਮਲੇ ਚ ਹੋਰ ਕਾਰਵਾਈ ਕੀਤੀ ਜਾਵੇਗੀਂ।
 


author

Anuradha

Content Editor

Related News