ਇੰਸਟਾ ''ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼

05/19/2024 7:15:09 PM

ਫਰੀਦਕੋਟ (ਜਗਤਾਰ)- ਇੰਸਟਾਗ੍ਰਾਮ 'ਤੇ ਗੁੰਡਿਆਂ ਵੱਲੋਂ ਇਕ ਅਨੋਖੀ ਵੀਡੀਓ ਪੋਸਟ ਕੀਤੀ ਗਈ, ਜੋਕਿ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਗੁੰਡਿਆਂ ਵੱਲੋਂ ਗੁੰਡਾਗਰਦੀ ਦੀ ਰੇਟ ਲਿਸਟ ਤੈਅ ਕੀਤੀ ਗਈ ਹੈ, ਜਿਸ ਨੂੰ ਵੇਖ ਕੇ ਪੁਲਸ ਦੇ ਵੀ ਹੋਸ਼ ਉੱਡ ਗਏ ਅਤੇ ਫਿਰ ਪੁਲਸ ਦੇ ਧਿਆਨ ਵਿਚ ਆਉਣ ਮਗਰੋਂ ਸਖ਼ਤ ਐਕਸ਼ਨ ਦੀ ਤਿਆਰੀ ਕਰ ਲਈ ਹੈ।  ਇਸ ਪੋਸਟ ਵਿਚ ਡਰਾਉਣ ਧਮਕਉਣ ਦਾ ਰੇਟ 500 ਰੁਪਏ, ਹੱਡ ਪੈਰ ਤੋੜਨ ਦਾ ਰੇਟ 800 ਰੁਪਏ,ਜਾਨੋ ਮਾਰਨ ਦੇ 2000 ਰੁਪਏ ਤੈਅ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਲਿਖਿਆ ਹੈ ਅਸੀਂ ਮਾੜੇ ਬੰਦੇ 'ਤੇ ਹੱਥ ਨੀ ਚੁੱਕਦੇ। ਪੈਸੇ ਕੰਮ ਹੋਣ ਤੋਂ ਬਾਅਦ ਲਏ ਜਾਣਗੇ। ਤਲਵਾਰਾਂ ਬੰਦੂਕਾਂ ਹਥਿਆਰ ਸਾਡੇ ਹੋਣਗੇ। ਇਥੇ ਬੰਦਾ ਤਸੱਲੀ ਨਾਲ ਕੁੱਟਿਆ ਜਾਂਦਾ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸਤਿਸੰਗ 'ਚ ਚੋਣਾਂ ਨੂੰ ਲੈ ਕੇ ਕਹੀਆਂ ਅਹਿਮ ਗੱਲਾਂ

PunjabKesari

ਦਰਅਸਲ ਇਹ ਪੋਸਟ ਪੋਲੂ ਬਦਮਾਸ਼ ਵੱਲੋਂ ਆਪਣੇ ਇੰਸਟਾ ਅਕਾਊਂਟ 'ਤੇ ਪਾਈ ਗਈ ਹੈ, ਜੋ ਸ਼ਰੇਆਮ ਪੁਲਸ ਨੂੰ ਵੀ ਚਿਤਾਵਨੀ ਬਣਦੀ ਜਾ ਰਹੀ ਹੈ।  ਇਸ ਪੋਸਟ ਨੂੰ ਲੈ ਕੇ ਜਦ ਪੁਲਸ ਅਧਿਕਾਰੀਆਂ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ ਵਿਚ ਆ ਚੁਕੀ ਹੈ, ਜਿਸ ਨੂੰ ਸਾਈਬਰ ਸੈੱਲ ਤੋਂ ਟੈਕਨੀਕਲ ਮਦਦ ਨਾਲ ਟਰੇਸ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦ ਹਿਰਾਸਤ ਵਿਚ ਲੈ ਕੇ ਕਾਰਵਾਈ ਕੀਤੀ ਜਾਵੇਗੀ।

PunjabKesari

ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਸੋਸ਼ਲ ਮੀਡੀਆ 'ਤੇ ਪੁਲਸ ਦੀ ਸਖ਼ਤ ਨਿਗਰਾਨੀ ਰਹਿੰਦੀ ਹੈ ਤਾਂ ਜੋ ਮਹੌਲ ਨੂੰ ਖ਼ਰਾਬ ਕਰਨ ਵਾਲੇ ਅਨਸਰਾਂ ਨੂੰ ਸਮੇ ਨਾਲ ਨੱਥ ਪਾਈ ਜਾ ਸਕੇ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਖ਼ਿਲਾਫ਼ ਅਸਲਾ ਐਕਟ ਤਹਿਤ ਮਾਮਲਾ ਵੀ ਦਰਜ ਕੀਤਾ ਜਾ ਚੁਕਾ ਹੈ। ਇਥ ਦੱਸ ਦਈਏ ਕਿ 'ਜਗ ਬਾਣੀ' ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ। 

ਇਹ ਵੀ ਪੜ੍ਹੋ- ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਜਲੰਧਰ ਦੇ ਵਿਅਕਤੀ ਦੀ ਮ੍ਰਿਤਕ ਦੇਹ ਪਹੁੰਚੀ ਭਾਰਤ, ਦੋ ਬੱਚਿਆਂ ਦਾ ਸੀ ਪਿਓ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News