ਤਰਨਤਾਰਨ ਪੁਲਸ ਦੇ ਇੱਕ ਸਬ ਇੰਸਪੈਕਟਰ ਨੂੰ ਵੀ ਹੋਇਆ ਕੋਰੋਨਾ ਵਾਇਰਸ

Sunday, Jun 14, 2020 - 10:53 PM (IST)

ਤਰਨਤਾਰਨ ਪੁਲਸ ਦੇ ਇੱਕ ਸਬ ਇੰਸਪੈਕਟਰ ਨੂੰ ਵੀ ਹੋਇਆ ਕੋਰੋਨਾ ਵਾਇਰਸ

ਤਰਨਤਾਰਨ(ਰਮਨ)- ਜ਼ਿਲੇ ਅੰਦਰ ਅੱਜ ਇੱਕ ਹੋਰ ਨਵੇਂ ਕੋਰੋਨਾ ਪੀੜਤ ਦੀ ਪੁਸ਼ਟੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਰੋਨਾ ਪੀੜਤ 50 ਸਾਲਾਂ ਪੰਜਾਬ ਪੁਲਸ ਦਾ ਇਕ ਸਬ ਇੰਸਪੈਕਟਰ ਦੱਸਿਆ ਜਾ ਰਿਹਾ ਹੈ ।ਜਿਸ ਦੀ ਜ਼ਿਲ੍ਹਾ ਤਰਨਤਾਰਨ ਅਧੀਨ ਡਿਊਟੀ ਲੱਗੀ ਹੋਈ ਸੀ ਅਤੇ ਉਹ ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਘੱਲੂਘਾਰਾ ਦਿਵਸ ਮੌਕੇ ਡਿਊਟੀ ਤੇ ਤੈਨਾਤ ਸੀ। ਜ਼ਿਲ੍ਹੇ ਦੇ ਪਿੰਡ ਰਟੌਲ ਦਾ ਰਹਿਣ ਵਾਲਾ ਸਬ ਇੰਸਪੈਕਟਰ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕਰ ਲਿਆ ਗਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਜ਼ਿਲ੍ਹਾ ਐਪੀਡੋਮਾਇਲੋਜਿਸਟ ਅਫਸਰ ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਹੁਣ ਕੁੱਲ ਐਕਟਿਵ ਮਰੀਜਾਂ ਦੀ ਗਿਣਤੀ 8 ਹੋ ਗਈ ਹੈ।


author

Bharat Thapa

Content Editor

Related News