ਘਰ ''ਚ ਸੁੱਤੇ ਪਰਿਵਾਰ ਨੂੰ ਸੱਪ ਨੇ ਡੱਸਿਆ, ਪੁੱਤ ਦੀ ਮੌਤ ਮਾਂ ਤੇ ਭਰਾ ਦੀ ਹਾਲਤ ਗੰਭੀਰ
Wednesday, Jul 03, 2024 - 06:47 PM (IST)
ਹੰਬੜਾਂ (ਸਤਨਾਮ ਹੰਬੜਾਂ) : ਸਥਾਨਕ ਕਸਬੇ ਦੇ ਨਾਲ ਪਿੰਡ ਸਲੇਮਪੁਰ ਵਿਖੇ ਰਾਤ ਨੂੰ ਸੁੱਤੇ ਪਏ ਇਕ ਪਰਿਵਾਰ ‘ਤੇ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਇੱਕ ਦੀ ਮੌਤ ਹੋ ਗਈ ਅਤੇ ਮ੍ਰਿਤਕ ਦੇ ਭਰਾ ਅਤੇ ਮਾਂ ਗੰਭੀਰ ਹੋਣ ਦੀ ਸੂਚਨਾ ਹੈ। ਪ੍ਰਵਾਸੀ ਮਜ਼ਦੂਰ ਸਿਕੰਦਰ ਸ਼ਾਹ ਪੁੱਤਰ ਰੋਹਿਤ ਸ਼ਾਹ ਹਾਲਵਾਸੀ ਸਲੇਮਪੁਰ (ਲੁਧਿਆਣਾ) ਅਤੇ ਮੂਲਵਾਸੀ ਜ਼ਿਲ੍ਹਾ ਖੱਖਰੀਆਂ ਪਿੰਡ ਰਾਮਪੁਰ ਲੇਲੀ ਨੇ ਦੁੱਖੀ ਮਨ ਨਾਲ ਦੱਸਿਆ ਉਹ ਅਤੇ ਉਸ ਦਾ ਪਰਿਵਾਰ ਮੰਗਲਵਾਰ ਦੀ ਰਾਤ ਨੂੰ ਆਪਣੇ ਕੁਆਟਰਾਂ ਵਿੱਚ ਸੌਂ ਰਹੇ ਸਨ ਤਾਂ ਅਚਾਨਕ ਜ਼ਹਿਰੀਲੇ ਸੱਪ ਨੇ ਉਸ ਦੇ 9 ਸਾਲਾ ਲੜਕੇ ਨੂੰ ਡੱਸ ਲਿਆ ਅਤੇ ਉਸ ਤੋਂ ਬਾਅਦ ਉਸ ਦੇ ਦੂਸਰੇ ਲੜਕੇ ਜਿਸ ਦੀ ਉਮਰ ਕਰੀਬ 7 ਸਾਲ ਅਤੇ ਉਸ ਦੀ ਪਤਨੀ ਬੇਬੀ 35 ਸਾਲ ਨੂੰ ਵੀ ਡੱਸ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਸਨਸਨੀਖੇਜ਼ ਵਾਰਦਾਤ, ਘਰ ਅੰਦਰ ਦਾਖਲ ਹੋ ਪਿਓ ਸਾਹਮਣੇ ਵੱਢੀ ਪੁੱਤ ਦੀ ਧੌਣ
ਇਸ ਦੌਰਾਨ ਤਿੰਨੇ ਜ਼ਖਮੀਆਂ ਨੂੰ ਡੀ. ਐੱਮ. ਸੀ. ਲੁਧਿਆਣਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਪ੍ਰਾਈਵੇਟ ਹਸਪਤਾਲ ਦਾ ਖਰਚਾ ਨਾ ਸਹਾਰਦੇ ਤਿੰਨੇ ਪੀੜਤਾਂ ਨੂੰ ਸਿਵਲ ਹਸਪਤਾਲ ਵਿਖੇ ਲਜਾਇਆ ਗਿਆ। ਇਲਾਜ ਦੌਰਾਨ ਸਿਵਲ ਹਸਪਤਾਲ ਦੀ ਮੈਡੀਕਲ ਟੀਮ ਨੇ ਆਖਿਆ ਕਿ ਤੁਹਾਡਾ ਬੱਚਾ ਤੰਦਰੁਸਤ ਹੈ। ਇਸ ਨੂੰ ਘਰ ਲੈ ਜਾਉ ਪਰ ਘਰ ਆਉਂਦੇ ਉਸ ਦੀ ਹਾਲਤ ਵਿਗੜ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਤ 'ਤੇ ਪਰਿਵਾਰ ਦੇ ਗੁਆਂਢ ਦੇ ਲੋਕਾਂ ਅਤੇ ਪਿੰਡ ਵਾਸੀਆਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਉਕਤ ਪਿੰਡ ਦੇ ਇਕ ਕੁਆਟਰ ਵਿਚ ਰਹਿੰਦੇ 9 ਸਾਲਾ ਲੜਕੀ ਨੂੰ ਸੱਪ ਨੇ ਡੱਸ ਲਿਆ ਸੀ ਅਤੇ ਉਸ ਦੀ ਵੀ ਮੌਤ ਦੀ ਸੂਚਨਾ ਦਿੰਦਿਆਂ ਉਸ ਦਾ ਪਿਤਾ ਦੁੱਖ ਨਾ ਸਹਾਰਦਿਆਂ ਉਹ ਵੀ ਚੱਲ ਵਸਿਆ। ਇਕੱਤਰ ਲੋਕਾਂ ਨੇ ਆਖਿਆ ਕਿ ਹੰਬੜਾਂ ਕਸਬੇ ਅਤੇ ਆਸ ਪਾਸ ਉਦਯੋਗਿਕ ਏਰੀਆ ਹੋਣ ਕਾਰਨ ਤਮਾਮ ਮਜ਼ਦੂਰ ਕੁਆਟਰਾਂ ਵਿਚ ਰਹਿੰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਨ੍ਹਾਂ ਕੁਆਟਰਾਂ ਦੇ ਮਾਲਕ ਸਫਾਈ ਵੱਲ ਨਾ ਧਿਆਨ ਦੇਣ ਕਾਰਨ ਕਈ ਅਣਸੁਖਾਵੀ ਘਟਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ : ਕੰਗਣਾ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੇ ਤਬਾਦਲੇ ਦੀਆਂ ਖ਼ਬਰਾਂ ਵਿਚਾਲੇ CISF ਦਾ ਬਿਆਨ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8