ਸਿੱਖ ਨੌਜਵਾਨ ਨੇ ਬਣਾਇਆ ਚੋਰੀ ਨੂੰ ਰੋਕਣ ਵਾਲਾ ਸਾਫਟਵੇਅਰ, ਚੋਰੀ ਤੋਂ ਪਹਿਲਾਂ ਇੰਝ ਮਿਲੇਗੀ ਮਾਲਕ ਨੂੰ ਸੂਚਨਾ
Monday, Jul 29, 2024 - 06:27 PM (IST)
ਤਰਨਤਾਰਨ(ਰਮਨ)-ਸਥਾਨਕ ਸ਼ਹਿਰ ਦੇ ਨਿਵਾਸੀ ਸਾਫਟਵੇਅਰ ਇੰਜੀਨੀਅਰ ਵੱਲੋਂ ਲੋਕਾਂ ਨੂੰ ਚੋਰੀਆਂ ਤੋਂ ਨਿਜ਼ਾਤ ਦਿਵਾਉਣ ਲਈ ਪਹਿਲ ਕਦਮੀ ਕਰਦੇ ਹੋਏ ਇਕ ਵਿਸ਼ੇਸ਼ ਕਿਸਮ ਦਾ ਸਾਫਟਵੇਅਰ ਪ੍ਰਾਜੈਕਟ ਤਿਆਰ ਕਰ ਦਿੱਤਾ ਗਿਆ ਹੈ, ਜੋ ਚੋਰਾਂ ਨੂੰ ਉਨ੍ਹਾਂ ਦੇ ਮਕਸਦ ਵਿਚ ਕਾਮਯਾਬ ਹੋਣ ਤੋਂ ਰੋਕ ਦੇਵੇਗਾ। ਇੰਨਾ ਹੀ ਨਹੀਂ ਚੋਰਾਂ ਵੱਲੋਂ ਘਰ ’ਚ ਦਸਤਕ ਦੇਣ ਤੋਂ ਪਹਿਲਾਂ ਹੀ ਮਾਲਕ ਨੂੰ ਅਲਰਟ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਇਹ ਤਿਆਰ ਕੀਤਾ ਗਿਆ ਸਾਫਟਵੇਅਰ ਪ੍ਰਾਜੈਕਟ ਜ਼ਿਆਦਾ ਮਹਿੰਗਾ ਵੀ ਨਹੀਂ ਦੱਸਿਆ ਜਾ ਰਿਹਾ ਹੈ, ਜਿਸ ਨੂੰ ਆਮ ਲੋਕ ਆਪਣੇ ਕੀਮਤੀ ਘਰਾਂ ਦੇ ਸਾਮਾਨ ਨੂੰ ਚੋਰੀ ਹੋਣ ਤੋਂ ਬਚਾਉਣ ਲਈ ਆਸਾਨੀ ਨਾਲ ਲਗਵਾ ਸਕਦੇ ਹਨ। ਸਥਾਨਕ ਗੁਰੂ ਤੇਗ ਬਹਾਦਰ ਨਗਰ ਦੇ ਨਿਵਾਸੀ ਮਨਪ੍ਰੀਤ ਸਿੰਘ ਸੰਧੂ ਨੇ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਵੱਖ-ਵੱਖ ਕੰਪਨੀਆਂ ਦੇ ਤਿਆਰ ਕੀਤੇ ਗਏ ਸਾਊਂਡ ਸਪੀਕਰ ਡਿਵਾਈਸ ਦੇ ਨਾਲ ਉਨ੍ਹਾਂ ਨੇ ਇਕ ਸਾਫਟਵੇਅਰ ਨੂੰ ਜੋੜਦੇ ਹੋਏ ਅਜਿਹਾ ਸਾਫਟਵੇਅਰ ਪ੍ਰੋਜੈਕਟ ਤਿਆਰ ਕਰ ਦਿੱਤਾ ਹੈ ਜੋ ਘਰਾਂ ’ਚ ਚੋਰੀਆਂ ਨੂੰ ਰੋਕਣ ਵਿਚ ਕਾਫੀ ਹੱਦ ਤੱਕ ਕਾਮਯਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਦੋਸਤਾਂ ਦੇ ਫੋਨ ਆਉਣ ਮਗਰੋਂ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਮਨਪ੍ਰੀਤ ਸੰਧੂ ਨੇ ਦਾਅਵਾ ਕਰਦੇ ਹੋਏ ਦੱਸਿਆ ਕਿ ਇਹ ਸਾਫਟਵੇਅਰ ਘਰਾਂ ਵਿਚ ਰਹਿਣ ਵਾਲੇ ਬਜ਼ੁਰਗਾਂ ਅਤੇ ਬੱਚਿਆਂ ਵੱਲੋਂ ਇਸ ਦੀ ਆਸਾਨੀ ਨਾਲ ਵਰਤੋਂ ਕਰਦੇ ਹੋਏ ਚੋਰਾਂ ਨੂੰ ਚੋਰੀ ਕਰਨ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਫਟਵੇਅਰ ਦੀ ਤਕਨੀਕ ਰਾਹੀਂ ਘਰਾਂ ਦੀਆਂ ਕੰਧਾਂ ਉਪਰ ਸੈਂਸਰ ਲਗਾਏ ਗਏ ਹਨ, ਜਦੋਂ ਹੀ ਕੋਈ ਵੀ ਚੋਰ ਦੀਵਾਰ ਉਪਰ ਆਪਣੇ ਹੱਥ ਰੱਖਦੇ ਹੋਏ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਇਸ ਸਾਫਟਵੇਅਰ ਰਾਹੀਂ ਜੋੜੇ ਗਏ ਸਬੰਧਤ ਮੋਬਾਈਲ ਅਤੇ ਘਰ ’ਚ ਸਾਰਨ ਵੱਜਣਾ ਸ਼ੁਰੂ ਹੋ ਜਾਵੇਗਾ, ਜਿਸ ਤੋਂ ਤੁਰੰਤ ਬਾਅਦ ਚੋਰੀ ਕਰਨ ਦੇ ਮਕਸਦ ਨਾਲ ਦਾਖਲ ਹੋ ਰਹੇ ਚੋਰ ਨੂੰ ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ
ਇਸ ਤਕਨੀਕ ਦਾ ਲੋਕ ਬਾਹਰ ਦੂਰ ਬੈਠੇ ਵੀ ਘਰ ਦੀ ਸਾਰੀ ਗਤੀਵਿਧੀ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਸਾਫਟਵੇਅਰ ਪ੍ਰੋਜੈਕਟ ਦੀ ਸੂਚਨਾ ਨੋਟੀਫਿਕੇਸ਼ਨ ਰਾਹੀਂ ਵੀ ਸਬੰਧਤ ਮਾਲਕ ਨੂੰ ਮਿਲ ਜਾਂਦੀ ਹੈ ਅਤੇ ਜੇ ਉਹ ਨੋਟੀਫਿਕੇਸ਼ਨ ਵੱਲ ਧਿਆਨ ਨਹੀਂ ਦਿੰਦਾ ਤਾਂ 15 ਸੈਕਿੰਡ ਬਾਅਦ ਉਸਦੇ ਮੋਬਾਈਲ ਉਪਰ ਫੋਨ ਕਾਲ ਆਟੋਮੈਟਿਕ ਆ ਜਾਵੇਗੀ ਕਿ ਉਨ੍ਹਾਂ ਦੇ ਘਰ ਵਿਚ ਕੋਈ ਹਲਚਲ ਹੋ ਰਹੀ ਹੈ।
ਇਸ ਨਵੀਂ ਤਕਨੀਕ ਦੇ ਸਾਫਟਵੇਅਰ ਪ੍ਰੋਜੈਕਟ ਨੂੰ ਲੋਕਾਂ ਵੱਲੋਂ ਲਗਵਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਘਰਾਂ ਵਿਚ ਆਮ ਤੌਰ ’ਤੇ ਰਖਵਾਲੀ ਕਰਨੀ ਕੈਮਰਿਆਂ ਦੇ ਵੱਸ ਦੀ ਗੱਲ ਨਹੀਂ ਰਹੀ ਹੈ। ਮਨਪ੍ਰੀਤ ਸੰਧੂ ਨੇ ਦੱਸਿਆ ਕਿ ਇਸ ਸਾਰੀ ਤਕਨੀਕ ਨੂੰ ਚਲਾਉਣ ਲਈ ਵਾਈਫਾਈ ਇੰਟਰਨੈਟ ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਉਪਰ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ, ਰੇਲਵੇ ਓਵਰਬ੍ਰਿਜ ਦਾ ਕੀਤਾ ਉਦਘਾਟਨ
ਉਨ੍ਹਾਂ ਦੱਸਿਆ ਕਿ ਇਸ ਤਕਨੀਕ ਦੇ ਨਾਲ ਘਰ ਦੇ ਗੇਟ ਨੂੰ ਵੀ ਸੁਰੱਖਿਅਤ ਢੰਗ ਨਾਲ ਬੰਦ ਕਰਨ ਦੀ ਸੁਵਿਧਾ ਦਿੱਤੀ ਗਈ ਹੈ, ਜਿਸ ਵਿਚ ਕੋਈ ਵੀ ਚੋਰ ਨਕਲੀ ਚਾਬੀ ਜਾਂ ਗੇਟ ਨਾਲ ਜਬਰਦਸਤੀ ਕਰਦਾ ਹੈ ਤਾਂ ਉਸਦੀ ਸੂਚਨਾ ਵੀ ਤੁਰੰਤ ਸਬੰਧਤ ਮੋਬਾਈਲ ਦੇ ਉਪਰ ਆ ਜਾਵੇਗੀ ਅਤੇ ਜੇ ਗਲਤੀ ਨਾਲ ਚੋਰ ਘਰ ਵਿਚ ਦਾਖਲ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਆਟੋਮੈਟਿਕ ਦਰਵਾਜ਼ਾ ਬੰਦ ਹੋ ਜਾਵੇਗਾ ਅਤੇ ਉਦੋਂ ਤੱਕ ਚੋਰ ਘਰੋਂ ਬਾਹਰ ਨਹੀਂ ਜਾ ਪਾਏਗਾ ਜਦੋਂ ਤੱਕ ਘਰ ਦਾ ਮਾਲਕ ਸਾਫਟਵੇਅਰ ਨੂੰ ਕਮਾਂਡ ਨਹੀਂ ਦੇਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8