ਮੰਦਭਾਗੀ ਖ਼ਬਰ : ਗੰਦੇ ਨਾਲ਼ੇ ''ਚੋਂ ਮਿਲੀ ਏ. ਐੱਸ. ਆਈ. ਦੀ ਲਾਸ਼

Wednesday, Jan 18, 2023 - 09:23 PM (IST)

ਮੰਦਭਾਗੀ ਖ਼ਬਰ : ਗੰਦੇ ਨਾਲ਼ੇ ''ਚੋਂ ਮਿਲੀ ਏ. ਐੱਸ. ਆਈ. ਦੀ ਲਾਸ਼

ਕੁਰਾਲੀ (ਬਠਲਾ) : ਸਥਾਨਕ ਸਿਟੀ ਥਾਣਾ ਦੇ ਏ. ਐੱਸ. ਆਈ. ਦੀ ਲਾਸ਼ ਦਾਣਾ ਮੰਡੀ ਨੇੜੇ ਇਕ ਨਾਲੇ ਵਿੱਚ ਪਈ ਮਿਲੀ। ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਾਣਾ ਮੰਡੀ ਨੂੰ ਪਪਰਾਲੀ ਰੋਡ ਨਾਲ ਜੋੜਦੀ ਸੜਕ ਦੇ ਨਾਲ-ਨਾਲ ਜਾਂਦੇ ਗੰਦੇ ਨਾਲੇ ਦੇ ਕੰਢੇ ਲੋਕਾਂ ਨੇ ਇਕ ਕਾਰ ਖੜ੍ਹੀ ਦੇਖੀ, ਜਿਸ ਦਾ ਅਗਲਾ ਟਾਇਰ ਡਰੇਨ ਵਿੱਚ ਫਸਿਆ ਹੋਇਆ ਸੀ ਅਤੇ ਡਰਾਈਵਰ ਦੀ ਖਿੜਕੀ ਖੁੱਲ੍ਹੀ ਸੀ ਅਤੇ ਅੰਦਰ ਇਕ ਵਿਅਕਤੀ ਦੀ ਲਾਸ਼ ਪਈ ਸੀ।

ਲੋਕਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਤਾਂ ਥਾਣਾ ਸਿਟੀ ਪੁਲਸ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਲਾਸ਼ ਥਾਣਾ ਸਿਟੀ ਵਿੱਚ ਤਾਇਨਾਤ ਏ. ਐੱਸ. ਆਈ. ਸਤਵੀਰ ਸਿੰਘ ਦੀ ਸੀ। ਸਤਵੀਰ ਸਿੰਘ ਰਾਤ ਦੀ ਡਿਊਟੀ ’ਤੇ ਸੀ। ਸਤਵੀਰ ਸਿੰਘ ਰਾਤ ਨੂੰ ਡਿਊਟੀ ਦੌਰਾਨ ਚਾਹ ਪੀਣ ਲਈ ਬਾਈਪਾਸ ਢਾਬੇ ’ਤੇ ਜਾ ਰਿਹਾ ਸੀ ਕਿ ਪਪਰਾਲੀ ਰੋਡ ਮੋੜ ’ਤੇ ਉਸ ਦੀ ਕਾਰ ਬੇਕਾਬੂ ਹੋ ਕੇ ਨਾਲੇ ’ਚ ਜਾ ਡਿੱਗੀ। ਇਸ ਦੌਰਾਨ ਜਦੋਂ ਉਸ ਨੇ ਕਾਰ ’ਚੋਂ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਨਾਲੇ ’ਚ ਡਿੱਗ ਕੇ ਉਸ ਦੀ ਮੌਤ ਹੋ ਗਈ। ਏ. ਐੱਸ. ਆਈ. ਸਤਵੀਰ ਸਿੰਘ ਜ਼ੀਰਕਪੁਰ ਦੇ ਡਿਫੈਂਸ ਐਨਕਲੇਵ ਦਾ ਵਸਨੀਕ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਕੁਰਾਲੀ ਬਦਲਿਆ ਸੀ। ਪੁਲਸ ਵਲੋਂ ਮਾਮਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।


author

Mandeep Singh

Content Editor

Related News