ਅੰਮ੍ਰਿਤਸਰ-ਸਹਰਸਾ ਵਿਚਾਲੇ ਅੱਜ ਤੋਂ ਚੱਲੇਗੀ ਰਾਖਵੀਂ ਵਿਸ਼ੇਸ਼ ਟਰੇਨ
Friday, Nov 20, 2026 - 03:18 PM (IST)
ਜਲੰਧਰ (ਪੁਨੀਤ)-ਯਾਤਰੀਆਂ ਦੀ ਵਾਧੂ ਭੀੜ ਨੂੰ ਵੇਖਦੇ ਹੋਏ ਰੇਲਵੇ ਵੱਲੋਂ ਅੰਮ੍ਰਿਤਸਰ ਅਤੇ ਸਹਰਸਾ ਵਿਚਾਲੇ ਇਕ ਫੇਰਾ ਰਾਖਵੀਂ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲਗੱਡੀ ਨੰਬਰ 04672 ਅੰਮ੍ਰਿਤਸਰ-ਸਹਰਸਾ ਰਾਖਵੀਂ ਵਿਸ਼ੇਸ਼ ਰੇਲਗੱਡੀ 20 ਨਵੰਬਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ, ਜਦਕਿ ਵਾਪਸੀ ਵਿਚ ਰੇਲਗੱਡੀ ਨੰਬਰ 04671 ਸਹਰਸਾ-ਅੰਮ੍ਰਿਤਸਰ 22 ਨਵੰਬਰ ਨੂੰ ਸਹਰਸਾ ਤੋਂ ਚੱਲੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਮਾਤਾ ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੀ ਕਾਰ ਖੱਡ 'ਚ ਪਲਟੀ, ਨਾਨੀ ਤੇ ਦੋਹਤੀ ਦੀ ਮੌਤ
ਰੇਲਵੇ ਵੱਲੋਂ ਜਾਰੀ ਸਮਾਂ-ਸਾਰਨੀ ਅਨੁਸਾਰ ਰੇਲਗੱਡੀ ਨੰਬਰ 04672 ਅੰਮ੍ਰਿਤਸਰ ਤੋਂ ਰਾਤ 8.10 ਵਜੇ ਰਵਾਨਾ ਹੋ ਕੇ ਰਾਤ 9.15 ਵਜੇ ਜਲੰਧਰ ਸਿਟੀ ਪਹੁੰਚੇਗੀ ਅਤੇ 9.20 ਵਜੇ ਅੱਗੇ ਲਈ ਰਵਾਨਾ ਹੋਵੇਗੀ। ਇਸ ਤੋਂ ਬਾਅਦ ਇਹ ਢੰਡਾਰੀ ਕਲਾਂ, ਅੰਬਾਲਾ ਕੈਂਟ ਸਮੇਤ ਵੱਖ-ਵੱਖ ਸਟੇਸ਼ਨਾਂ ਤੋਂ ਹੁੰਦੇ ਹੋਏ ਅਗਲੇ ਦਿਨ ਸਵੇਰੇ 5.30 ਵਜੇ ਸਹਰਸਾ ਪਹੁੰਚੇਗੀ। ਵਾਪਸੀ ਦਿਸ਼ਾ ਵਿਚ ਰੇਲਗੱਡੀ ਨੰਬਰ 04671 ਸਹਰਸਾ ਤੋਂ 22 ਨਵੰਬਰ ਨੂੰ ਸਵੇਰੇ 10 ਵਜੇ ਰਵਾਨਾ ਹੋਵੇਗੀ ਅਤੇ ਜਲੰਧਰ ਸਿਟੀ ਸਟੇਸ਼ਨ ’ਤੇ ਅਗਲੇ ਦਿਨ ਸ਼ਾਮ 4.50 ਵਜੇ ਪਹੁੰਚੇਗੀ। ਇਥੇ 5 ਮਿੰਟ ਠਹਿਰਾਅ ਤੋਂ ਬਾਅਦ ਸ਼ਾਮ 4.55 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ ਅਤੇ ਸ਼ਾਮ 6 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਵੀ ਪੜ੍ਹੋ: ਪੰਜਾਬ: ਦੁਸਹਿਰਾ ਗਰਾਊਂਡ ਨੇੜੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ! ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
