ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਟਰੇਡ ਯੂਨੀਅਨ ਵੱਲੋਂ ਰੋਸ ਰੈਲੀ

Thursday, Mar 08, 2018 - 01:43 AM (IST)

ਬਟਾਲਾ,  (ਬੇਰੀ)-  ਅੱਜ ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਟਰੇਡ ਯੂਨੀਅਨ ਵੱਲੋਂ ਇਕ ਰੋਸ ਰੈਲੀ ਸਮਾਧ ਪਾਰਕ ਵਿਖੇ ਬੇਘਰੇ ਸ਼ਹਿਰੀ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸਹਿਯੋਗ ਨਾਲ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੂਬਾ ਆਗੂ ਮਨਜੀਤ ਰਾਜ, ਪਿਆਰਾ ਲਾਲ, ਰਾਜ ਕੁਮਾਰ, ਰਾਮ ਮੂਰਤੀ, ਮੀਦਾ ਮਸੀਹ ਤੇ ਤੇਜਪਾਲ ਸ਼ਰਮਾ ਨੇ ਕੀਤੀ। 
ਮਨਜੀਤ ਰਾਜ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਤੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਹਿੱਤ 'ਚ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਮੋਦੀ ਸਰਕਾਰ ਨੂੰ ਤਾਨਾਸ਼ਾਹ ਦਾ ਦਰਜਾ ਦਿੱਤਾ ਤੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਦਰਖਾਸਤ ਲੈਣ ਲਈ ਸਮਾਂ ਹੋਰ ਦਿੱਤਾ ਜਾਵੇ ਨਹੀਂ ਤਾਂ ਅਗਾਮੀ ਦਿਨਾਂ 'ਚ ਯੂਨੀਅਨ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਮਮਤਾ ਰਾਣੀ, ਜਸਪਿੰਦਰ ਕੌਰ, ਜਗਦੀਸ਼ ਕੌਰ, ਸੋਮਾ ਦੇਵੀ, ਪੁਸ਼ਪਾ ਰਾਣੀ, ਪਿੰਕੀ ਸ਼ਰਮਾ ਤੇ ਹੋਰ ਮੌਜੂਦ ਸਨ। 


Related News