ਸਰਕਾਰੀ ਰਿਹਾਇਸ਼ ’ਚ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ, ਜਦੋਂ ਸੁਸਾਈਡ ਨੋਟ ਪੜ੍ਹਿਆ ਤਾਂ ਉਡੇ ਹੋਸ਼

Monday, Aug 07, 2023 - 06:34 PM (IST)

ਸਰਕਾਰੀ ਰਿਹਾਇਸ਼ ’ਚ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ, ਜਦੋਂ ਸੁਸਾਈਡ ਨੋਟ ਪੜ੍ਹਿਆ ਤਾਂ ਉਡੇ ਹੋਸ਼

ਮਲੋਟ (ਸ਼ਾਂਤ) : ਥਾਣੇਦਾਰ ਵੱਲੋਂ ਆਪਣੇ ਸਹਾਇਕ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਲੰਬੀ ਵਿਖੇ ਮਾਲਖਾਨਾ ਮੁਨਸ਼ੀ ਵਜੋਂ ਤਾਇਨਾਤ ਗੁਰਪਾਲ ਸਿੰਘ ਏ. ਐੱਸ. ਆਈ ਨੇ ਆਪਣੇ ਸਹਾਇਕ ਵਜੋਂ ਕੰਮ ਕਰਦੇ ਹੋਮ ਗਾਰਡ ਜਵਾਨ ਗੁਰਜੰਟ ਸਿੰਘ ਤੋਂ ਪਰੇਸ਼ਾਨ ਹੋ ਕੇ ਕਲ ਦੇਰ ਸ਼ਾਮ ਆਪਣੇ ਰਿਹਾਇਸ਼ੀ ਕੁਆਟਰ ਵਿਚ ਛਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਸਮਾਪਤ ਕਰ ਲੈਣ ਦਾ ਸਮਾਚਾਰ ਹੈ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਗੋਲ਼ੀਆਂ ਮਾਰ ਕੇ ਭੈਣ ਦਾ ਕਤਲ ਕਰਨ ਵਾਲੇ ਮਾਮਲੇ ’ਚ ਨਵਾਂ ਮੋੜ, ਵੀਡੀਓ ਆਈ ਸਾਹਮਣੇ

ਮ੍ਰਿਤਕ ਥਾਣੇਦਾਰ ਦੇ ਪੁੱਤਰ ਲਵਪ੍ਰੀਤ ਸਿੰਘ ਨੇ ਮੌਕੇ ’ਤੇ ਆ ਕੇ ਪੁਲਸ ਦੀ ਹਾਜ਼ਰੀ ਵਿਚ ਮ੍ਰਿਤਕ ਦੀ ਜੇਬ੍ਹ ਵਿਚੋਂ ਸੁਸਾਈਡ ਨੋਟ ਕੱਢ ਕੇ ਪੜ੍ਹਿਆ ਜਿਸ ਵਿਚ ਮ੍ਰਿਤਕ ਨੇ ਆਪਣੇ ਸਹਾਇਕ ਉੱਪਰ ਮਾਲਖਾਨੇ ਦੇ ਲੱਖਾਂ ਰੁਪਏ ਹੜੱਪ ਕਰ ਜਾਣ ਦਾ ਦੋਸ਼ ਲਗਾਇਆ। ਸੁਸਾਈਡ ਨੋਟ ਅਨੁਸਾਰ ਆਪਣੇ ਹੀ ਸਹਾਇਕ ਵਲੋਂ ਸਰਕਾਰੀ ਪੈਸਾ ਖ਼ੁਰਦ-ਬੁਰਦ ਕੀਤੇ ਜਾਣ ਤੋਂ ਦੁਖੀ ਥਾਣੇਦਾਰ ਵਲੋਂ ਇਹ ਕਦਮ ਉਠਾਇਆ ਗਿਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਨਾਮ ’ਚ ਭਰੇ ਬਾਜ਼ਾਰ ਗੰਡਾਸੇ ਨਾਲ ਵੱਢੀ ਪਤਨੀ, ਵਾਰਦਾਤ ਦੇਖ ਕੰਬ ਗਏ ਲੋਕਾਂ ਦੇ ਦਿਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News