ਮਾਮੂਲੀ ਜਿਹੀ ਤਕਰਾਰ ਨੇ ਉਜਾੜ ਛੱਡਿਆ ਪਰਿਵਾਰ, ਘਰ ਦੇ ਬਾਹਰ ਬੈਠੇ ਵਿਅਕਤੀ ਦਾ ਕਰ ਦਿੱਤਾ ਕਤਲ
Wednesday, Aug 09, 2023 - 10:52 AM (IST)
ਦੇਵੀਗੜ੍ਹ (ਨੌਗਾਵਾਂ) : ਥਾਣਾ ਜੁਲਕਾਂ ਅਧੀਨ ਪਿੰਡ ਜੁਲਕਾਂ ਵਿਖੇ ਬੀਤੀ ਸ਼ਾਮ ਮਾਮੂਲੀ ਜਿਹੀ ਗੱਲ ਤੋਂ ਇਕ ਵਿਅਕਤੀ ਦਾ ਰਾਡ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪੁੱਤਰ ਸਵਰਗਵਾਸੀ ਅਮਰ ਸਿੰਘ ਨੇ ਪੁਲਸ ਪਾਸ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਿਤਾ ਘਰ ਦੇ ਬਾਹਰ ਕੁਰਸੀ ਉੱਪਰ ਬੈਠਾ ਸੀ। ਇਸੇ ਪਿੰਡ ਦੇ ਕੁਝ ਵਿਅਕਤੀ ਉਸ ਦੇ ਗਲ ਪੈ ਗਏ। ਇਸ ਦੌਰਾਨ ਜਦੋਂ ਅਮਰ ਸਿੰਘ ਦੇ ਵਾਰਸਾਂ ਨੂੰ ਪਤਾ ਲਗਾ ਤਾਂ ਉਹ ਹਮਲਾਵਰ ਉੱਥੋਂ ਆਪਣੇ-ਆਪਣੇ ਹਥਿਆਰ ਲੈ ਕੇ ਭੱਜ ਗਏ। ਉਸ ਤੋਂ ਬਾਅਦ ਅਸੀਂ ਅਮਰ ਸਿੰਘ ਨੂੰ ਗੱਡੀ ’ਚ ਪਾ ਕੇ ਦੁਧਨਸਾਧਾਂ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕਤਲ ਦਾ ਕਾਰਨ ਬਿਜਲੀ ਦੀ ਤਾਰ ਨੂੰ ਲੈ ਕੇ ਹੋਇਆ ਝਗੜਾ ਦੱਸਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਜ਼ੁਰਗਾਂ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ
ਦੂਜੇ ਪਾਸੇ ਥਾਣਾ ਜੁਲਕਾਂ ਦੀ ਪੁਲਸ ਨੇ ਨਵਦੀਪ ਸਿੰਘ ਉਰਫ ਨਵ ਪੁੱਤਰ ਦਲਜੀਤ ਸਿੰਘ, ਵਾਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਜੁਲਕਾਂ, ਬਲਜੀਤ ਸਿੰਘ, ਸੁਖਦੇਵ ਸਿੰਘ ਪੁੱਤਰਾਨ ਅੱਛਰ ਸਿੰਘ ਵਿਰੁੱਧ ਧਾਰਾ 302, 323, 341, 506 ਅਤੇ 34 ਆਈ. ਪੀ. ਸੀ. ਤਹਿਤ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਰਕਾਰੀ ਰਿਹਾਇਸ਼ ’ਚ ਥਾਣੇਦਾਰ ਨੇ ਕੀਤੀ ਖ਼ੁਦਕੁਸ਼ੀ, ਜਦੋਂ ਸੁਸਾਈਡ ਨੋਟ ਪੜ੍ਹਿਆ ਤਾਂ ਉਡੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8