ਸਾਨ੍ਹ ਵੱਲੋਂ ਜ਼ਖ਼ਮੀ ਕੀਤੇ ਵਿਅਕਤੀ ਨੇ ਦਮ ਤੋੜਿਆ

09/23/2017 2:21:39 AM

ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਹੁਸ਼ਿਆਰਪੁਰ 'ਚ ਲਾਵਾਰਿਸ ਤੇ ਆਵਾਰਾ ਸਾਨ੍ਹਾਂ ਤੇ ਬਲਦਾਂ ਦੀ ਦਹਿਸ਼ਤ ਘਟਣ ਦਾ ਨਾਂ ਨਹੀਂ ਲੈ ਰਹੀ। ਸਾਨ੍ਹ ਵੱਲੋਂ ਕੁਝ ਦਿਨ ਪਹਿਲਾਂ ਪਿੰਡ ਸਟਿਆਣਾ ਦੇ ਇਕ ਵਿਅਕਤੀ ਅਸ਼ੋਕ ਕੁਮਾਰ ਪੁੱਤਰ ਗੁਰਦਿੱਤਾ ਮੱਲ ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। 
ਉਸ ਨੂੰ ਇਲਾਜ ਲਈ ਪਹਿਲਾਂ ਹੁਸ਼ਿਆਰਪੁਰ ਤੇ ਬਾਅਦ 'ਚ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਸਹਿੰਦਿਆਂ ਦਮ ਤੋੜ ਦਿੱਤਾ। ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਪੰਚਨਾਮੇ ਉਪਰੰਤ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


Related News