ਫਿਰੋਜ਼ਪੁਰ ’ਚ ਲਾਪਤਾ ਹੋਈਆਂ ਤਿੰਨ ਕੁੜੀਆਂ ਦੇ ਮਾਮਲੇ ’ਚ ਆਇਆ ਨਵਾਂ ਮੋੜ
Wednesday, Jan 24, 2024 - 07:14 PM (IST)
ਫਿਰੋਜ਼ਪੁਰ (ਸੰਨੀ) : ਬੀਤੇ ਦਿਨੀਂ ਫਿਰੋਜ਼ਪੁਰ ਵਿਚ ਇਕੱਠੀਆਂ ਤਿੰਨ ਲੜਕੀਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨੂੰ ਲੈਕੇ ਪੀੜਤ ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ ਸੀ ਅਤੇ ਪਰਿਵਾਰਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਲੜਕੀਆਂ ਦੀ ਭਾਲ ਕੀਤੀ ਜਾਵੇ। ਇਹ ਮਾਮਲਾ ਜਦੋਂ ਫਿਰੋਜ਼ਪੁਰ ਪੁਲਸ ਦੇ ਧਿਆਨ ’ਚ ਆਇਆ ਤਾਂ ਪੁਲਸ ਨੇ ਵੱਖ ਵੱਖ ਟੀਮਾਂ ਦਾ ਗਠਨ ਕਰਕੇ 48 ਘੰਟਿਆਂ ਵਿਚ ਲੜਕੀਆਂ ਦਾ ਪਤਾ ਲਗਾ ਲਿਆ ਹੈ। ਪਤਾ ਲੱਗਾ ਹੈ ਕਿ ਲੜਕੀਆਂ ਫਿਰੋਜ਼ਪੁਰ ਤੋਂ ਬੰਗਲੌਰ ਪਹੁੰਚ ਚੁੱਕੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਫ਼ੈਸਲਾ 10 ਲੱਖ 77 ਹਜ਼ਾਰ ਕੱਟੇ ਹੋਏ ਰਾਸ਼ਨ ਕਾਰਡ ਕੀਤੇ ਬਹਾਲ
ਕੀ ਹੈ ਮਾਮਲਾ
ਫਿਰੋਜ਼ਪੁਰ ਦੇ ਗੋਲਬਾਗ ਦੀ ਬਸਤੀ ਸੋਕੜ ਨਹਿਰ ਤੋਂ ਬੀਤੇ ਦਿਨੀਂ ਪਰਵਾਸੀ ਪਰਿਵਾਰਾਂ ਦੀਆਂ ਤਿੰਨ ਲੜਕੀਆਂ ਲਾਪਤਾ ਹੋਈਆਂ ਸਨ। ਇਸ ਮਾਮਲੇ ਨੂੰ ਲੈ ਕੇ ਅੱਜ ਐੱਸ. ਪੀ. ਡੀ. ਰਣਧੀਰ ਕੁਮਾਰ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਨ੍ਹਾਂ ਦੱਸਿਆ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਆਇਆ ਤਾਂ ਉਨ੍ਹਾਂ ਤੁਰੰਤ 10 ਟੀਮਾਂ ਦਾ ਗਠਨ ਕੀਤਾ। ਪੁਲਸ ਨੇ ਜੀ. ਆਰ. ਪੀ. ਦੀ ਮਦਦ ਨਾਲ 48 ਘੰਟਿਆਂ ਵਿਚ ਪਤਾ ਲਗਾਇਆ ਕਿ ਤਿੰਨੇ ਕੁੜੀਆਂ ਫਿਰੋਜ਼ਪੁਰ ਤੋਂ ਬੰਗਲੌਰ ਪਹੁੰਚ ਚੁੱਕੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਹੁਣ ਪਰਿਵਾਰਾਂ ਨੂੰ ਨਾਲ ਲੜਕੀਆਂ ਨੂੰ ਵਾਪਿਸ ਫਿਰੋਜ਼ਪੁਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਆਖਰ ਇਹ ਲੜਕੀਆਂ ਬੰਗਲੌਰ ਕਿਵੇਂ ਪਹੁੰਚੀਆਂ। ਇਹ ਸਭ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਦੂਜੇ ਪਾਸੇ ਪਰਿਵਾਰਾਂ ਵੱਲੋਂ ਮੀਡੀਆ ਅਤੇ ਫਿਰੋਜ਼ਪੁਰ ਪੁਲਸ ਦਾ ਧੰਨਵਾਦ ਕੀਤਾ ਜਾ ਰਿਹਾ ਜਿਸ ਸਦਕਾ ਉਨ੍ਹਾਂ ਦੀਆਂ ਬੱਚੀਆਂ ਦਾ ਪਤਾ ਲੱਗ ਸਕਿਆ ਹੈ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਵਾਪਰੇ ਹਾਦਸੇ ਦੌਰਾਨ ਗਰੀਬ ਪਰਿਵਾਰਾਂ ਦੇ ਤਿੰਨ ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8