ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪੁੱਜੀ ਨਾਬਾਲਗਾ ਨਿਕਲੀ ਗਰਭਵਤੀ, ਕੁੜੀ ਦਾ ਹੋ ਚੁੱਕਿਆ ਸੀ ਗਰਭਪਾਤ

Saturday, Aug 24, 2024 - 03:47 AM (IST)

ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਪੁੱਜੀ ਨਾਬਾਲਗਾ ਨਿਕਲੀ ਗਰਭਵਤੀ, ਕੁੜੀ ਦਾ ਹੋ ਚੁੱਕਿਆ ਸੀ ਗਰਭਪਾਤ

ਡੇਰਾਬੱਸੀ (ਗੁਰਜੀਤ) : ਨੌਜਵਾਨ ਦੀ ਦਰਿੰਦਗੀ ਦਾ ਸ਼ਿਕਾਰ ਹੋਈ 14 ਸਾਲਾ ਨਾਬਾਲਗਾ ਗਰਭਵਤੀ ਨਿਕਲੀ। ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਕਰਕੇ ਡੇਰਾਬੱਸੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਡੇਰਾਬੱਸੀ ਪੁਲਸ ਨੇ ਨੌਜਵਾਨ ਖ਼ਿਲਾਫ਼ ਜਬਰ-ਜ਼ਨਾਹ ਦੇ ਦੋਸ਼ ਹੇਠ ਜ਼ੀਰੋ ਐੱਫ.ਆਈ.ਆਰ. ਦਰਜ ਕਰ ਕੇ ਕਾਰਵਾਈ ਲਈ ਬਿਹਾਰ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖਬਰੀ : ਕ੍ਰਿਸ਼ਨ ਜਨਮ ਅਸਥਾਨ ਮੰਦਰ 26 ਅਗਸਤ ਨੂੰ 20 ਘੰਟੇ ਖੁੱਲ੍ਹਾ ਰਹੇਗਾ

ਜਾਣਕਾਰੀ ਦਿੰਦਿਆਂ ਇੰਸਪੈਕਟਰ ਅਮਨਜੋਤ ਕੌਰ ਨੇ ਦੱਸਿਆ ਕਿ ਬਿਹਾਰ ਮੂਲ ਦੀ ਲੜਕੀ ਇੱਥੇ ਆਈ ਹੋਈ ਸੀ ਤੇ ਆਪਣੇ ਪਰਿਵਾਰ ਨਾਲ ਕਿਰਾਏ ''ਤੇ ਰਹਿ ਰਹੀ ਸੀ। ਉਹ ਕੁਝ ਸਮਾਂ ਪਹਿਲਾਂ ਬਿਹਾਰ ਤੋਂ ਪਰਤੀ ਸੀ। ਉਸ ਦੀ ਮਾਂ ਨੇ ਦੋ ਦਿਨ ਪਹਿਲਾਂ ਪੇਟ ’ਚ ਦਰਦ ਹੋਣ ਕਾਰਨ ਆਪਣੀ ਧੀ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ। ਇੱਥੇ ਚੈੱਕਅਪ ਤੋਂ ਬਾਅਦ ਡਾਕਟਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਅਲਟਰਾਸਾਊਂਡ ’ਚ ਉਹ ਤਿੰਨ ਮਹੀਨੇ ਦੀ ਗਰਭਵਤੀ ਨਿਕਲੀ ਤੇ ਉਸ ਦਾ ਗਰਭਪਾਤ ਹੋ ਚੁੱਕਿਆ ਸੀ। ਡਾਕਟਰਾਂ ਨੇ ਤੁਰੰਤ ਡੇਰਾਬੱਸੀ ਪੁਲਸ ਨੂੰ ਸੂਚਿਤ ਕੀਤਾ ਤੇ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਬੱਚੀ ਦਾ ਤੁਰੰਤ ਆਪ੍ਰੇਸ਼ਨ ਕਰਨਾ ਪਿਆ। 

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਛੁੱਟੀਆਂ ’ਚ ਆਪਣੇ ਜੱਦੀ ਪਿੰਡ ਬਿਹਾਰ ਗਈ ਹੋਈ ਸੀ। ਉੱਥੇ ਰਿਸ਼ਤੇਦਾਰੀ ’ਚ ਇਕ ਨੌਜਵਾਨ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਉਕਤ ਨੌਜਵਾਨ ਖ਼ਿਲਾਫ਼ ਜਬਰ-ਜ਼ਨਾਹ ਦੇ ਦੋਸ਼ 'ਚ ਜ਼ੀਰੋ ਐੱਫ.ਆਈ.ਆਰ. ਦਰਜ ਕਰ ਕੇ ਕਾਰਵਾਈ ਲਈ ਉਸ ਦੇ ਪਿੰਡ ਬਿਹਾਰ ਦੇ ਸਬੰਧਿਤ ਥਾਣਾ ਖੇਤਰ 'ਚ ਭੇਜ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News