ਵਿਧਾਇਕ ਦਿਆਲਪੁਰਾ ਦੀ ਅਗਵਾਈ ਹੇਠ ਚੋਣਾਂ ਸਬੰਧੀ ‘ਆਪ’ ਵਰਕਰਾਂ ਦੀ ਹੋਈ ਮੀਟਿੰਗ

Monday, Dec 01, 2025 - 02:45 PM (IST)

ਵਿਧਾਇਕ ਦਿਆਲਪੁਰਾ ਦੀ ਅਗਵਾਈ ਹੇਠ ਚੋਣਾਂ ਸਬੰਧੀ ‘ਆਪ’ ਵਰਕਰਾਂ ਦੀ ਹੋਈ ਮੀਟਿੰਗ

ਮਾਛੀਵਾੜਾ ਸਾਹਿਬ (ਟੱਕਰ) : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਸਬੰਧੀ ਅੱਜ ਮਾਛੀਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ, ਆਗੂਆਂ ਤੇ ਸਰਪੰਚਾਂ ਦੀ ਇੱਕ ਮੀਟਿੰਗ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੀ ਮੌਜੂਦਗੀ 'ਚ ਹੋਈ। ਇਸ ਮੀਟਿੰਗ ਵਿਚ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਸਬੰਧੀ ਉਮੀਦਵਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਇਸ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਦਿਆਲਪੁਰਾ ਨੇ ਕਿਹਾ ਕਿ ਸਮੂਹ ਵਰਕਰਾਂ ਦੀ ਸਹਿਮਤੀ ਨਾਲ ਭੁਪਿੰਦਰ ਸਿੰਘ ਰਾਠੌਰ ਸਰਪੰਚ ਸੈਂਸੋਵਾਲ ਕਲਾਂ ਨੂੰ ਜ਼ੋਨ ਨੀਲੋਂ ਕਲਾਂ ਤੋਂ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਬਾਕੀ ਬਲਾਕ ਸੰਮਤੀ ਉਮੀਦਵਾਰਾਂ ਦਾ ਐਲਾਨ ਵੀ ਭਲਕੇ ਕਰ ਦਿੱਤਾ ਜਾਵੇਗਾ। ਵਿਧਾਇਕ ਦਿਆਲਪੁਰਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ। ਇਸ ਮੌਕੇ ਪਾਰਟੀ ਦੇ ਨੀਲੋਂ ਕਲਾਂ ਜ਼ੋਨ ਤੋਂ ਉਮੀਦਵਾਰ ਭੁਪਿੰਦਰ ਸਿੰਘ ਰਾਠੌਰ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਹਾਈਕਮਾਂਡ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਚੋਣ ਮੈਦਾਨ 'ਚ ਉਤਾਰਿਆ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਪਿੰਡਾਂ ਦੇ ਲੋਕਾਂ 'ਚ ਬਹੁਤ ਉਤਸ਼ਾਹ ਹੈ ਅਤੇ ਸਮੂਹ ਵਰਕਰਾਂ ਦੇ ਸਹਿਯੋਗ ਸਦਕਾ ਇਹ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ।

ਇਸ ਮੌਕੇ ਸਾਬਕਾ ਚੇਅਰਮੈਨ ਸੋਹਣ ਲਾਲ ਸ਼ੇਰਪੁਰੀ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਜਗਮੀਤ ਸਿੰਘ ਮੱਕੜ, ਮਨਦੀਪ ਸਿੰਘ ਬਰਮਾ, ਸੋਹਣ ਸਿੰਘ ਫਤਹਿਗੜ੍ਹ ਬੇਟ, ਬਲਵਿੰਦਰ ਸਿੰਘ ਬਰਾਤੀਆ, ਗੁਰਵਿੰਦਰ ਸਿੰਘ ਬੱਬੂ, ਬਲਜਿੰਦਰ ਸਿੰਘ, ਪਰਮਜੀਤ ਕੌਰ ਸੈਣੀ (ਸਾਰੇ ਸਰਪੰਚ), ਕੌਂਸਲਰ ਪ੍ਰਕਾਸ਼ ਕੌਰ, ਕੌਂਸਲਰ ਅਮਨਦੀਪ ਸਿੰਘ ਤਨੇਜਾ, ਲਾਭ ਸਿੰਘ ਸ਼ਤਾਬਗੜ੍ਹ, ਐਡਵੋਕੇਟ ਦਲਜੀਤ ਸ਼ਾਹੀ, ਸਾਬਕਾ ਚੇਅਰਮੈਨ ਸੁਖਵੀਰ ਪੱਪੀ, ਨਿਰੰਜਨ ਸਿੰਘ ਨੂਰ, ਗੁਰਵੀਰ ਸਿੰਘ ਖੇੜਾ, ਅਜਮੇਰ ਸਿੰਘ ਮੁਬਾਰਕਪੁਰ, ਗੁਰਨਾਮ ਸਿੰਘ ਖਾਲਸਾ, ਪ੍ਰਵੀਨ ਮੱਕੜ, ਨਵਜੀਤ ਸਿੰਘ ਉਟਾਲਾਂ ਪੀ.ਏ., ਸਤਨਾਮ ਸਿੰਘ ਗੰਭੀਰ, ਜਸਵੀਰ ਸਿੰਘ ਗਿੱਲ ਵੀ ਮੌਜੂਦ ਸਨ।


author

Babita

Content Editor

Related News