ਨਵੀਂ ਬੋਲੈਰੋ ਲੈ ਕੇ ਮੱਥਾ ਟੇਕਣ ਗਈ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 4 ਦੀ ਮੌਤ, ਬੱਚਾ ਪਾਣੀ ''ਚ ਰੁੜਿਆ

Friday, May 24, 2024 - 06:30 PM (IST)

ਮਾਛੀਵਾੜਾ ਸਾਹਿਬ, ਚਮਕੌਰ ਸਾਹਿਬ (ਟੱਕਰ/ਕੌਸ਼ਲ) - ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ਦੇ ਬਹਿਲੋਲਪੁਰ ਪੁਲ ਕੋਲ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਬਾਬਾ ਵਡਭਾਗ ਸਿੰਘ ਵਿਖੇ ਮੱਥਾ ਟੇਕ ਕੇ ਪਰਤ ਰਹੇ ਸ਼ਰਧਾਲੂਆਂ ਦੀ ਜੀਪ ਨਹਿਰ ਕਿਨਾਰੇ ਪਲਟ ਗਈ ਜਿਸ ਵਿਚ 2 ਔਰਤਾਂ ਜੋ ਆਪਸ ਵਿਚ ਮਾਂ-ਧੀ ਸਨ, ਮਹਿੰਦਰ ਕੌਰ (65) ਅਤੇ ਕਰਮਜੀਤ ਕੌਰ (52) ਦੀ ਮੌਤ ਹੋ ਗਈ ਜਦਕਿ ਇਸ 2 ਬੱਚੇ ਗਗਨਜੋਤ ਕੌਰ (15) ਜਦਕਿ ਇਕ ਲੜਕੀ ਦਾ ਨਾਮ ਪਤਾ ਨਹੀਂ ਲੱਗਾ, ਉਹ ਵੀ ਦਮ ਤੋੜ ਗਏ। ਇਸ ਤੋਂ ਇਲਾਵਾ ਇਕ ਹੋਰ ਬੱਚਾ ਸੁਖਪ੍ਰੀਤ ਸਿੰਘ (7) ਨਹਿਰ ਵਿਚ ਰੁੜ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਨਿਜ਼ਾਮਪੁਰ, ਡਾਂਗੋਵਾਲ ਅਤੇ ਛਿਬੜਾ ਦੇ ਕਰੀਬ 15 ਤੋਂ ਵੱਧ ਔਰਤਾਂ, ਬੱਚੇ ਤੇ ਪੁਰਸ਼ ਸ਼ਾਮਲ ਸਨ, ਉਹ ਕੱਲ੍ਹ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਮੱਥਾ ਟੇਕਣ ਗਏ ਸਨ। ਇਹ ਸਾਰੇ ਪਰਿਵਾਰਕ ਮੈਂਬਰ ਨਵੀਂ ਮਹਿੰਦਰਾ ਪਿਕਅੱਪ ਜੀਪ ’ਤੇ ਸਵਾਰ ਹੋ ਕੇ ਮੱਥਾ ਟੇਕਣ ਉਪਰੰਤ ਅੱਜ ਜਦੋਂ ਸਵੇਰੇ ਬਾਬਾ ਵਡਭਾਗ ਜੀ ਤੋਂ ਵਾਪਸ ਆਪਣੇ ਪਿੰਡ ਜਾ ਰਹੇ ਸਨ ਤਾਂ ਰਸਤੇ ਵਿਚ ਪਿੰਡ ਬਹਿਲੋਲਪੁਰ ਕੋਲ ਸਰਹਿੰਦ ਨਹਿਰ ਕਿਨਾਰੇ ਗੱਡੀ ਦਾ ਸੰਤੁਲਨ ਵਿਗੜ ਗਿਆ ਜੋ ਸੜਕ ਤੋਂ ਕਰੀਬ 30 ਫੁੱਟ ਥੱਲੇ ਨਹਿਰ ਕਿਨਾਰੇ ਜਾ ਗਿਰੀ। ਬੇਸ਼ੱਕ ਦਰੱਖਤਾਂ ਕਾਰਨ ਗੱਡੀ ਨਹਿਰ ਵਿਚ ਡਿੱਗਣ ਤੋਂ ਬਚਾਅ ਹੋ ਗਿਆ ਪਰ ਇਕ ਬੱਚਾ ਸੁਖਪ੍ਰੀਤ ਸਿੰਘ ਪਾਣੀ ਵਿਚ ਜਾ ਡਿੱਗਾ ਤੇ ਰੁੜ ਗਿਆ ਜਦਕਿ ਬਾਕੀ ਸਾਰੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਇੱਕੋ ਪਰਿਵਾਰ ਦੇ ਚਾਰ ਜੀਆਂ ਨੇ ਖਾਧੀ ਸਲਫਾਸ, ਦੋ ਦੀ ਮੌਤ

ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਔਰਤ ਮਹਿੰਦਰ ਕੌਰ ਤੇ ਕਰਮਜੀਤ ਕੌਰ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਜੋ ਕਿ ਰਿਸ਼ਤੇ ’ਤੇ ਮਾਂ-ਧੀ ਦੱਸੇ ਜਾ ਰਹੇ ਹਨ। ਚਮਕੌਰ ਸਾਹਿਬ ਹਸਪਤਾਲ ਵਿਚ ਜ਼ਖ਼ਮੀ ਹੋਏ 12 ਸ਼ਰਧਾਲੂਆਂ ਦਾ ਇਲਾਜ ਚੱਲ ਰਿਹਾ ਹੈ ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ ’ਤੇ ਇਕੱਤਰ ਹੋਏ ਲੋਕਾਂ ਵਲੋਂ ਕਰੇਨ ਮੰਗਵਾ ਕੇ ਗੱਡੀ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀਆਂ ਨੂੰ ਵੀ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਇਹ ਵੀ ਪੜ੍ਹੋ : ਪਟਿਆਲਾ 'ਚ ਕੇਕ ਖਾਣ ਤੋਂ ਬਾਅਦ ਹੋਈ ਬੱਚੀ ਦੀ ਮੌਤ ਦੇ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਫਾਈਨਲ ਰਿਪੋਰਟ

ਜ਼ਖ਼ਮੀਆਂ ਵਿਚ ਅਮਨਪ੍ਰੀਤ ਕੌਰ ਵਾਸੀ ਸਿਹੋੜਾ, ਸਰੂਪ ਸਿੰਘ ਵਾਸੀ ਚੀਮਾ, ਪ੍ਰਿਤਪਾਲ ਕੌਰ ਵਾਸੀ ਸਿਹੋੜਾ, ਰੂਪ ਸਿੰਘ ਵਾਸੀ ਲੱਧੜ, ਸੰਦੀਪ ਕੌਰ ਵਾਸੀ ਨਿਜ਼ਾਮਪੁਰ, ਪ੍ਰਵੀਨ ਕੌਰ ਵਾਸੀ ਨਿਜ਼ਾਮਪੁਰ, ਬਲਜਿੰਦਰ ਸਿੰਘ ਵਾਸੀ ਸਿਹੋੜਾ, ਸੁਖਵੀਰ ਕੌਰ ਫਲੌਡ, ਗਿਆਨ ਕੌਰ ਵਾਸੀ ਨਿਜ਼ਾਮਪੁਰ, ਮਨਪ੍ਰੀਤ ਕੌਰ ਵਾਸੀ ਡਾਂਗੋ, ਜੀਵਨ ਸਿੰਘ ਵਾਸੀ ਸਿਹੋੜਾ, ਗੁਰਪ੍ਰੀਤ ਸਿੰਘ ਵਾਸੀ ਨਿਜ਼ਾਮਪੁਰ ਸ਼ਾਮਲ ਹਨ।

ਇਹ ਵੀ ਪੜ੍ਹੋ : ਜਲੰਧਰ ਸੀਟ 'ਤੇ ਇਸ ਵਾਰ ਜ਼ਬਰਦਸਤ ਮੁਕਾਬਲਾ, ਜਾਣੋ ਕੀ ਹੈ ਹੁਣ ਤਕ ਦਾ ਇਤਿਹਾਸ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News