ਮਲੋਟ 'ਚ ਬਰਸਾਤੀ ਨਾਲਿਆਂ ਕੋਲੋਂ ਮਿਲਿਆ ਮਨੁੱਖੀ ਪਿੰਜਰ, ਫੈਲੀ ਦਹਿਸ਼ਤ

Friday, May 21, 2021 - 04:57 PM (IST)

ਮਲੋਟ 'ਚ ਬਰਸਾਤੀ ਨਾਲਿਆਂ ਕੋਲੋਂ ਮਿਲਿਆ ਮਨੁੱਖੀ ਪਿੰਜਰ, ਫੈਲੀ ਦਹਿਸ਼ਤ

ਮਲੋਟ (ਜੁਨੇਜਾ) : ਮਲੋਟ ਸ਼ਹਿਰ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਬਠਿੰਡਾ ਰੋਡ ਦੇ ਪੁੱਡਾ ਕਾਲੋਨੀ ਦੇ ਮੁੱਖ ਗੇਟ ਦੇ ਸਾਹਮਣੇ ਵਾਲੇ ਪਾਸੇ ਤੋਂ ਬਰਸਾਤੀ ਨਾਲਿਆਂ ਕੋਲੋਂ ਇਕ ਮਨੁੱਖੀ ਪਿੰਜਰ ਮਿਲਿਆ ਹੈ। ਇਸ ਦੀ ਸੂਚਨਾ ਸਿਟੀ ਮਲੋਟ ਪੁਲਸ ਨੂੰ ਦਿੱਤੀ ਜਿਸ ਤੋਂ ਬਾਅਦ ਮਲੋਟ ਦੇ ਡੀ. ਐੱਸ. ਪੀ. ਮਲੋਟ ਜਸਪਾਲ ਸਿੰਘ ਢਿੱਲੋਂ, ਐੱਸ. ਐੱਚ. ਓ. ਸਿਟੀ ਮਲੋਟ ਮੋਹਨ ਲਾਲ ਅਤੇ ਏ. ਐੱਸ. ਆਈ. ਸੁਰੇਸ਼ ਕੁਮਾਰ ਸਮੇਤ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ । ਜ਼ਿਕਰਯੋਗ ਹੈ ਕਿ ਮਲੋਟ ਬਠਿੰਡਾ ਫੋਰਲੇਨ ਦੀ ਉਸਾਰੀ ਚੱਲ ਰਹੀ ਹੈ ਅਤੇ ਨਾਲ ਬਰਸਾਤੀ ਨਾਲੇ ਬਣਾਏ ਜਾ ਰਹੇ ਹਨ। ਪਿਛਲੇ ਦਿਨਾਂ ਵਿਚ ਕਿਸੇ ਵਿਅਕਤੀ ਦੀ ਨਾਲੇ ਦੇ ਅੰਦਰ ਮੌਤ ਹੋਈ ਹੈ ਅਤੇ ਗਰਮੀ ਕਰ ਕੇ ਲਾਸ਼ ਖ਼ਰਾਬ ਹੋ ਗਈ, ਲਾਸ਼ ਨੂੰ ਆਵਾਰਾ ਕੁੱਤੇ ਖਾਂਦੇ ਰਹੇ ਅਤੇ ਜਦੋਂ ਮਾਸ ਖ਼ਤਮ ਹੋ ਗਿਆ ਤਾਂ ਪਿੰਜਰ ਨੂੰ ਕੁੱਤੇ ਖਿੱਚ ਕੇ ਬਰਸਾਤੀ ਨਾਲੇ ਤੋਂ ਬਾਹਰ ਸੜਕ ਦੇ ਕੰਢੇ ’ਤੇ ਲੈ ਆਏ। ਜਿਸ ਨੂੰ ਵੇਖ ਕੇ ਕਿਸੇ ਰਾਹਗੀਰ ਨੇ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ । ਪਿੰਜਰ ਦੇ ਨਾਲ ਗੂੜੇ ਹਰੇ ਰੰਗ ਦੀ ਸ਼ਰਟ ਅਤੇ ਕਾਲੇ ਰੰਗ ਦਾ ਲੋਅਰ ਲਟਕ ਰਿਹਾ ਸੀ। ਜਿਸ ਕਰ ਕੇ ਇਹ ਕਿਸੇ ਆਦਮੀ ਦਾ ਪਿੰਜਰ ਲੱਗਦਾ ਹੈ । 

ਇਹ ਵੀ ਪੜ੍ਹੋ : ਢੀਂਡਸਾ ਅਤੇ ਬ੍ਰਹਮਪੁਰਾ ਧੜਾ ਬਦਲੇਗਾ ਪੰਜਾਬ ਦੀ ਸਿਆਸਤ ਦੇ ਸਮੀਕਰਨ

PunjabKesari

ਪੁਲਸ ਦਾ ਕਹਿਣਾ ਸੀ ਕਿ ਕੱਪੜਿਆਂ ਦੀ ਹਾਲਤ ਤੋਂ ਲੱਗਦਾ ਹੈ ਕਿ ਪਿੰਜਰ ਕੋਈ ਜ਼ਿਆਦਾ ਪੁਰਾਣਾ ਨਹੀਂ ਹੋ ਸਕਦਾ ਇਸ ਲਈ ਆਸ-ਪਾਸ ਥਾਣਿਆਂ ਤੋਂ ਪਿਛਲੇ ਸਮੇਂ ਗੁੰਮ ਹੋਏ ਕਿਸੇ ਵਿਅਕਤੀ ਦੇ ਵਾਰਸਾਂ ਨੂੰ ਸੂਚਨਾ ਦੇਕੇ ਇਸ ਦੀ ਕੱਪੜਿਆਂ ਤੋਂ ਸ਼ਨਾਖਤ ਕਰਵਾਈ ਜਾ ਰਹੀ ਹੈ। ਉਧਰ ਇਸ ਸਬੰਧੀ ਸੂਚਨਾ ਮਿਲਣ ’ਤੇ ਸੁਖਦੇਵ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਪਟੇਲ ਨਗਰ ਮਲੋਟ ਹਾਲ ਅਬਾਦ ਬਠਿੰਡਾ ਨੇ ਮੌਕੇ ’ਤੇ ਪੁੱਜ ਕੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਕ੍ਰਿਸ਼ਨ ਉਰਫ਼ ਅਰੁਣ ਗੰਜਾ ਉਮਰ 30 ਸਾਲ 28 ਅਪ੍ਰੈਲ ਨੂੰ ਮਲੋਟ ਕਿਸੇ ਨਜ਼ਦੀਕੀ ਨੂੰ ਮਿਲਣ ਆਇਆ ਸੀ ਅਤੇ ਘਰ ਵਾਪਸ ਨਹੀਂ ਗਿਆ।

PunjabKesari

ਉਸ ਰਾਤ 11 ਵਜੇ ਉਸਦਾ ਫੋਨ ਬੰਦ ਹੋ ਗਿਆ। ਇਸ ਸਬੰਧੀ 3 ਮਈ ਨੂੰ ਸਿਟੀ ਮਲੋਟ ਪੁਲਸ ਸੁਖਦੇਵ ਸਿੰਘ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਉਸਦੇ ਭਰਾ ਨੇ ਇਸ ਤਰ੍ਹਾਂ ਦੇ ਹੀ ਕੱਪੜੇ ਪਾਏ ਸਨ। ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਪਿੰਜਰ ਉਸਦੇ ਭਰਾ ਦਾ ਹੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਬਠਿੰਡਾ ਏਮਜ਼ ਤੋਂ ਰਾਜਿੰਦਰਾ ਹਸਪਤਾਲ ਆਏ ਮੇਲ ਨਰਸਿਜ਼ ਦੀਆਂ ਮੰਗਾਂ ਨੇ ਕਰਾਈ ਤੌਬਾ, ਭੇਜੇ ਵਾਪਸ 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Anuradha

Content Editor

Related News