ਮੋਗਾ ਦੇ ਪਿੰਡ ਬੁੱਟਰ ਦੇ ਘਰ ਵਿਚ ਜ਼ਬਰਦਸਤ ਧਮਾਕਾ

Sunday, Dec 24, 2023 - 06:20 PM (IST)

ਮੋਗਾ ਦੇ ਪਿੰਡ ਬੁੱਟਰ ਦੇ ਘਰ ਵਿਚ ਜ਼ਬਰਦਸਤ ਧਮਾਕਾ

ਮੋਗਾ (ਗੋਪੀ ਰਾਊਕੇ, ਕਸ਼ਿਸ਼) : ਮੋਗਾ ਦੇ ਪਿੰਡ ਬੁੱਟਰ ਵਿਚ ਸਥਿਤ ਇਕ ਘਰ 'ਚ ਘਰੇਲੂ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤਰੀਕੇ ਨਾਲ ਧਮਾਕਾ ਹੋਇਆ ਉਸ ਨਾਲ ਘਰ ਦੀ ਛੱਤ ’ਚ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਚੰਗੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਜਿੱਥੇ ਮਾਲੀ ਨੁਕਸਾਨ ਤਾਂ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਿਸ ਸਮੇਂ ਇਹ ਧਮਾਕਾ ਹੋਇਆ ਉਸ ਸਮੇਂ ਘਰ ਅੰਦਰ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਗੈਂਸ ਸਿਲੰਡਰ ’ਤੇ ਕੰਮ ਕਰ ਰਹੀ ਔਰਤ ਕੁੱਝ ਸਮਾਨ ਲੈਣ ਲਈ ਅਜੇ ਬਾਹਰ ਹੀ ਗਈ ਸੀ ਕਿ ਇਹ ਧਮਾਕਾ ਹੋ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। 


author

Gurminder Singh

Content Editor

Related News