ਫਿਰੋਜ਼ਪੁਰ ਜੇਲ੍ਹ 'ਚ ਵੱਡੀ ਘਟਨਾ, ਡਿਊਟੀ ਕਰਦੇ ਹੋਮਗਾਰਡ ਨੂੰ ਖ਼ੁਦ ਦੀ ਬੰਦੂਕ ਨਾਲ ਲੱਗੀ ਗੋਲੀ, ਮੌਕੇ 'ਤੇ ਹੀ ਮੌਤ

Wednesday, May 22, 2024 - 10:55 AM (IST)

ਫਿਰੋਜ਼ਪੁਰ ਜੇਲ੍ਹ 'ਚ ਵੱਡੀ ਘਟਨਾ, ਡਿਊਟੀ ਕਰਦੇ ਹੋਮਗਾਰਡ ਨੂੰ ਖ਼ੁਦ ਦੀ ਬੰਦੂਕ ਨਾਲ ਲੱਗੀ ਗੋਲੀ, ਮੌਕੇ 'ਤੇ ਹੀ ਮੌਤ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਡਿਊਟੀ ’ਤੇ ਤਾਇਨਾਤ ਪੰਜਾਬ ਹੋਮ ਗਾਰਡ ਦੇ ਜਵਾਨ ਬਲਵੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਝਤਰਾ ਰੋਡ ਜ਼ੀਰਾ ਦੀ ਡਿਊਟੀ ਦੌਰਾਨ ਆਪਣੀ ਹੀ ਬੰਦੂਕ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਨੂੰ 1000 ਰੁਪਿਆ ਦੇਣ ਬਾਰੇ CM ਮਾਨ ਦਾ ਵੱਡਾ ਐਲਾਨ, ਜਾਣੋ ਕਦੋਂ ਮਿਲਣਗੇ
ਜਾਣਕਾਰੀ ਅਨੁਸਾਰ ਪੰਜਾਬ ਹੋਮ ਗਾਰਡ ਦਾ ਜਵਾਨ ਬਲਵੀਰ ਸਿੰਘ 20 ਅਤੇ 21 ਮਈ ਦੀ ਦਰਮਿਆਨੀ ਰਾਤ ਨੂੰ ਜੇਲ੍ਹੇ ਦੇ ਟਾਵਰ ਨੰਬਰ ਇਕ ’ਤੇ ਡਿਊਟੀ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਉਸ ਨੂੰ ਆਪਣੀ ਹੀ ਬੰਦੂਕ ਨਾਲ ਗੋਲੀ ਲੱਗ ਗਈ।

ਇਹ ਵੀ ਪੜ੍ਹੋ : ਪੰਜਾਬ ਮਗਰੋਂ ਹੁਣ ਚੰਡੀਗੜ੍ਹ ਦੇ ਸਕੂਲਾਂ 'ਚ ਵੀ ਛੁੱਟੀਆਂ ਦਾ ਐਲਾਨ, ਰਿਕਾਰਡ ਤੋੜ ਗਰਮੀ ਕਾਰਨ ਲਿਆ ਫ਼ੈਸਲਾ

ਇਸ ਘਟਨਾ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਅਤੇ ਪੁਲਸ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖ਼ੁਦਕੁਸ਼ੀ ਸੀ ਜਾਂ ਅਚਾਨਕ ਜਵਾਨ ਦੀ ਆਪੇ ਹੀ ਬੰਦੂਕ ਚੱਲ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


author

Babita

Content Editor

Related News