ਜੈਕਾਰਿਆਂ ਦੀ ਗੂੰਜ ''ਚ ਮੰਦਰ ਮਾਤਾ ਚਿੰਤਪੂਰਨੀ ਤੇ ਕਾਠਗੜ੍ਹ ਦੇ ਕਰਵਾਏ ਦਰਸ਼ਨ

Friday, Jun 09, 2017 - 08:06 AM (IST)

ਜੈਕਾਰਿਆਂ ਦੀ ਗੂੰਜ ''ਚ ਮੰਦਰ ਮਾਤਾ ਚਿੰਤਪੂਰਨੀ ਤੇ ਕਾਠਗੜ੍ਹ ਦੇ ਕਰਵਾਏ ਦਰਸ਼ਨ

ਅੰਮ੍ਰਿਤਸਰ,  (ਵੜੈਚ)- ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਸੁਸਾਇਟੀ ਵੱਲੋਂ ਭਗਤਾਂ ਨੂੰ ਫ੍ਰੀ ਬੱਸ ਯਾਤਰਾ ਤਹਿਤ ਮੰਦਰ ਮਾਤਾ ਚਿੰਤਪੂਰਨੀ (ਹਿਮਾਚਲ ਪ੍ਰਦੇਸ਼) ਅਤੇ ਮੰਦਰ ਕਾਠਗੜ੍ਹ ਦੇ ਦਰਸ਼ਨ ਕਰਵਾਏ ਗਏ।
ਮਾਂ ਦੇ ਜੈਕਾਰਿਆਂ ਦੀ ਗੂੰਜ 'ਚ ਮਜੀਠਾ ਰੋਡ ਤੋਂ ਕੌਂਸਲਰ ਪ੍ਰਭਜੀਤ ਸਿੰਘ ਰਟੌਲ ਨੇ ਬੱਸ ਨੂੰ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਵੱਧਦੀ ਮਹਿੰਗਾਈ ਕਾਰਨ ਕੀਮਤੀ ਸਮੇਂ 'ਚੋਂ ਧਾਰਮਿਕ ਕੰਮਾਂ ਲਈ ਸਮਾਂ ਕੱਢਣਾ ਹਰ ਕਿਸੇ ਲਈ ਚੰਗਾ ਸੁਨੇਹਾ ਹੈ।
ਯਾਤਰਾ ਦੌਰਾਨ ਧਾਰਮਿਕ ਗਾਇਕ ਸਾਹਿਲ ਸ਼ਰਮਾ, ਰਿੰਕੂ ਸ਼ਰਮਾ, ਰਵਿੰਦਰ ਰਾਣੋ, ਜਿੰਦਰ ਤੇ ਕਾਂਤਾ ਸ਼ਰਮਾ ਨੇ ਪ੍ਰਭੂ ਮਹਿਮਾ ਦਾ ਗੁਣਗਾਨ ਕਰਦਿਆਂ ਭਗਤਾਂ ਨੂੰ ਨਿਹਾਲ ਕੀਤਾ। ਸੰਸਥਾ ਦੇ ਪ੍ਰਧਾਨ ਅਰਵਿੰਦਰ ਵੜੈਚ ਨੇ ਕਿਹਾ ਕਿ ਮੈਂਬਰਾਂ ਵੱਲੋਂ ਜਾਰੀ ਧਾਰਮਿਕ ਕੰਮਾਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਜੁਲਾਈ ਮਹੀਨੇ ਵਿਚ ਸੰਗਤਾਂ ਨੂੰ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਜਾਣਗੇ। ਉਨ੍ਹਾਂ ਨੇ ਸਹਿਯੋਗ ਦੇਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਜੰਗਲਾਤ ਵਿਭਾਗ ਦੀ ਸਾਬਕਾ ਚੇਅਰਮੈਨ ਰੀਨਾ ਜੇਤਲੀ, ਲਵਲੀਨ ਵੜੈਚ, ਜਤਿੰਦਰ ਅਰੋੜਾ, ਦਲਜੀਤ ਸ਼ਰਮਾ, ਸ਼ੈਲੀ ਸਿੰਘ, ਰਜਿੰਦਰ ਸ਼ਰਮਾ, ਰਵਿੰਦਰ ਸੁਲਤਾਨਵਿੰਡ, ਰਾਮ ਸਿੰਘ ਪੰਵਾਰ, ਰਮਨ ਮਲਹੋਤਰਾ, ਪਵਨ ਸ਼ਰਮਾ, ਰਿਤੂ ਸ਼ਰਮਾ, ਅਮਨਦੀਪ ਸਿੰਘ ਸਾਬਾ, ਰਜਿੰਦਰ ਸਿੰਘ ਰਾਜੂ, ਵਿਕਾਸ ਭਾਸਕਰ, ਐੱਚ. ਐੱਸ. ਉੱਪਲ, ਗੁੱਲੂ, ਪਵਿੱਤਰਜੋਤ, ਅਕਾਸ਼ਜੀਤ, ਮਨਮੀਤ ਸਿੰਘ, ਦਮਨਦੀਪ, ਸ਼ਿਫਾਲੀ, ਆਸਾ ਰਾਜਪੂਤ, ਅੰਕੁਰ ਸ਼ਰਮਾ ਤੇ ਤਮੰਨਾ ਮੌਜੂਦ ਸਨ।


Related News