ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)

Monday, Mar 11, 2024 - 11:48 AM (IST)

ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਾਮੂਲੀ ਗੱਲ ਨੂੰ ਲੈ ਕੇ ਯਾਰ ਨੇ ਹੀ ਯਾਰ ਦੇ ਪਿਓ ਦਾ ਕੀਤਾ ਕਤਲ (ਵੀਡੀਓ)

ਅੰਮ੍ਰਿਤਸਰ- ਅੰਮ੍ਰਿਤਸਰ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਿਓ ਨੇ ਆਪਣੇ ਪੁੱਤਰ ਨੂੰ ਮੇਲੇ ਜਾਣ ਤੋਂ ਰੋਕਿਆ ਤਾਂ ਪਿਓ ਦਾ ਕਤਲ ਕਰ ਦਿੱਤਾ ਗਿਆ। ਅਕਸਰ ਮਾਪੇ ਆਪਣੇ ਬੱਚਿਆਂ ਨੂੰ ਮੇਲੇ 'ਤੇ ਜਾਣ ਲਈ ਰੋਕਦੇ ਹਨ, ਕਿਉਂਕਿ ਮਾਪਿਆਂ ਨੂੰ ਲਗਦਾ ਹੈ ਸਾਡੇ ਬੱਚੇ ਦੀ ਕੰਪਨੀ ਖ਼ਰਾਬ ਨਾ ਹੋਵੇ। ਇਸੇ ਤਰ੍ਹਾਂ ਹਰਪ੍ਰੀਤ ਸਿੰਘ ਦੇ ਪਿਓ ਨੇ ਵੀ ਉਸ ਨੂੰ ਦੋਸਤਾਂ ਨਾਲ ਮੇਲੇ ਜਾਣ ਤੋਂ ਰੋਕਿਆ ਸੀ, ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

ਦੱਸ ਦੇਈਏ ਇਹ ਮਾਮਲਾ ਅਜਨਾਲਾ ਦੇ ਪਿੰਡ ਤਲਵੰਡੀ ਭਗਵਾਂ ਦਾ ਹੈ ਜਿਥੇ ਪਿਓ ਜੋਗਿੰਦਰ ਸਿੰਘ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਨੂੰ ਮੇਲੇ ਜਾਣ ਤੋਂ ਰੋਕਿਆ ਤਾਂ ਇਸ ਗੱਲ ਦੇ ਗੁੱਸੇ 'ਚ ਹਰਪ੍ਰੀਤ ਸਿੰਘ ਦਾ ਦੋਸਤ ਵਿਸ਼ਾਲਦੀਪ ਆਪਣੇ ਦੋਸਤਾਂ ਨਾਲ ਹਰਪ੍ਰੀਤ ਸਿੰਘ ਦੇ ਘਰ ਆਉਂਦਾ ਹੈ, ਇਸ ਦੌਰਾਨ ਹਰਪ੍ਰੀਤ ਨੂੰ ਅਚਾਨਕ ਮੇਲੇ ਨੂੰ ਲੈ ਕੇ ਬਹਿਸਬਾਜ਼ੀ ਦੀ ਆਵਾਜ਼ ਸੁਣਾਈ ਦਿੱਤੀ ਤਾਂ ਜਦੋਂ ਉਸ ਨੇ ਬਾਥਰੂਮ 'ਚੋਂ ਬਾਹਰ ਆ ਕੇ ਵੇਖਿਆ ਤਾਂ ਦੋਸਤ ਵਿਸ਼ਾਲਦੀਪ ਨੇ ਉਸ ਦੇ ਪਿਓ ਜੋਗਿੰਦਰ ਸਿੰਘ ਨੂੰ ਕਿਰਚਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। 

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ

ਦੱਸ ਦੇਈਏ ਵਿਸ਼ਾਲਦੀਪ ਅਤੇ ਹਰਪ੍ਰੀਤ ਦੋਵੇਂ ਇਕੋ ਹੀ ਸਕੂਲ ਤੇ ਇਕ ਹੀ ਕਲਾਸ 'ਚ ਪੜ੍ਹਦੇ ਹਨ। ਹਰਪ੍ਰੀਤ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਹੈ। ਪਰਿਵਾਰ ਨੇ ਪੁਲਸ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਪੁਲਸ ਵੱਲੋਂ ਵਿਸ਼ਾਲਦੀਪ ਦੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News