ਫਿਲੌਰ ਵਿਖੇ ਸਿਲੰਡਰ ਦੀ ਗੈੱਸ ਲੀਕ ਹੋਣ ਕਾਰਨ ਝੁੱਗੀ ਨੂੰ ਲੱਗੀ ਅੱਗ, ਵੱਡਾ ਹਾਦਸਾ ਹੋਣ ਤੋਂ ਟਲਿਆ

06/05/2022 6:02:57 PM

ਫਿਲੌਰ (ਮਹਾਜਨ) : ਫਿਲੌਰ ਦੇ ਮੁਹੱਲਾ ਕਲਸੀ ਨਗਰ ਵਿਖੇ ਬਣੀਆ ਝੁੱਗੀਆਂ ਵਿਚ ਗੈਸ ਸਿਲੰਡਰ ਦੀ ਲੀਕੇਜ ਕਾਰਨ ਇਕ ਝੁੱਗੀ ਨੂੰ ਅੱਗ ਲੱਗ ਗਈ ਪਰ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅੱਗ ਲੱਗਣ ਕਾਰਨ ਨਾਲ ਲੱਗਦੇ ਘਰਾਂ ਵਿਚ ਵੀ ਹਫੜਾ-ਦਫੜੀ ਮੱਚ ਗਈ। ਜਾਣਕਾਰੀ ਮੁਤਾਬਰ ਉੱਥੇ ਮੌਜੂਦ ਲੋਕਾਂ ਨੇ ਤੁਰੰਤ ਘਰਾਂ ਵਿਚ ਲੱਗੇ ਸਮਰਸੀਬਲ ਪੰਪਾਂ ਰਾਹੀਂ ਪਾਈਪਾਂ ਨਾਲ ਪਾਣੀ ਚਲਾਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। 45 ਮਿੰਟਾਂ ਬਾਅਦ ਘਟਨਾ ਵਾਲੀ ਥਾਂ 'ਤੇ ਪਹੁੱਚੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਤੁਰੰਤ ਸਿਲੰਡਰ ਨੂੰ ਬਾਹਰ ਕੱਢ ਦਿੱਤਾ ਅਤੇ ਲੋਕਾਂ ਦਾ ਮਦਦ ਨਾਲ ਕਰੀਬ ਅੱਧੇ ਘੰਟੇ ਜੱਦੋ-ਜਹਿਦ ਉਪਰੰਤ ਅੱਗ 'ਤੇ ਕਾਬੂ ਪਾ ਲਿਆ। ਜੇਕਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਂਦੀ ਤਾਂ ਹੋ ਸਕਦਾ ਸੀ ਕਿ ਸਿਲੰਡਰ ਵੀ ਅੱਗ ਦੀ ਲਪੇਟ ਵਿਚ ਆ ਕੇ ਫੱਟ ਜਾਂਦਾ ਜਿਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ- ਸੰਦੀਪ ਨੰਗਲ ਅੰਬੀਆਂ ਕਤਲ ਕਾਂਡ: 2 ਸ਼ੂਟਰ ਸਣੇ 5 ਵਿਅਕਤੀ ਗ੍ਰਿਫ਼ਤਾਰ, ਕੀਤੇ ਹੈਰਾਨੀਜਨਕ ਖ਼ੁਲਾਸੇ

ਘਟਨਾ ਦਾ ਪਤਾ ਲੱਗਦਿਆ ਮੌਕੇ 'ਤੇ ਥਾਣਾ ਫਿਲੌਰ ਦੇ ਏ.ਐੱਸ.ਆਈ. ਧਰਮਿੰਦਰ ਸਿੰਘ ਨੇ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਝੁੱਗੀ ਵਿਚ ਰਹਿਣ ਵਾਲੀ ਮਹਿਲਾ ਕੰਚਨ ਪਤਨੀ ਗੰਨੂ ਲਾਲ ਚਾਹ ਬਣਾਉਣ ਲੱਗੀ ਸੀ ਕਿ ਅਚਾਨਕ ਸਿਲੰਡਰ ਦੀ ਲਿਕੇਜ ਕਾਰਨ ਅੱਗ ਲੱਗ ਗਈ। ਅੱਗ ਕਾਰਨ ਉਸ ਦੀ ਝੁੱਗੀ ਵਿਚ ਪਿਆ ਸਾਰਾ ਸਮਾਨ ਸੜ ਗਿਆ। ਪੀੜਤ ਮਹਿਲਾ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਸ ਦੇ ਨੁਕਸਾਨ ਦੀ ਭਰਪਾਈ ਜ਼ਰੂਰ ਕਾਰਵਾਈ ਜਾਵੇ। ਜਾਣਕਾਰੀ ਮੁਤਾਬਕ ਮਹਿਲਾ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਦੇ ਬੇਟੇ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ। 

ਇਹ ਵੀ ਪੜ੍ਹੋ- ਮੋਟਰਸਾਈਕਲ ਲਈ ਕੀਤਾ ਦੋਸਤ ਦਾ ਕਤਲ, ਮੁੱਖ ਮੁਲਜ਼ਮ ਦੋ ਨਾਬਾਲਗ ਸਾਥੀਆਂ ਸਣੇ ਗ੍ਰਿਫ਼ਤਾਰ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News