ਗੋਰਾਇਆ ਵਿਖੇ ਵਾਪਰਿਆ ਵੱਡਾ ਹਾਦਸਾ, ਸਿਲੰਡਰ ਫਟਣ ਨਾਲ ਘਰ ’ਚ ਲੱਗੀ ਅੱਗ

Saturday, Feb 25, 2023 - 06:11 PM (IST)

ਗੋਰਾਇਆ ਵਿਖੇ ਵਾਪਰਿਆ ਵੱਡਾ ਹਾਦਸਾ, ਸਿਲੰਡਰ ਫਟਣ ਨਾਲ ਘਰ ’ਚ ਲੱਗੀ ਅੱਗ

ਗੋਰਾਇਆ (ਮੁਨੀਸ਼)- ਗੋਰਾਇਆ ਦੇ ਪਿੰਡ ਧੁਲੇਤਾ ਵਿਖੇ ਇਕ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਵਾਪਰ ਗਿਆ, ਜਿਸ ਨਾਲ ਉਸ ਦੇ ਘਰ ਦੀਆਂ ਛੱਤਾਂ ਤੱਕ ਉੱਡ ਗਈਆਂ ਅਤੇ ਘਰ ’ਚ ਪਿਆ ਸਾਮਾਨ ਵੀ ਸੜ ਕਿ ਸੁਆਹ ਹੋ ਗਿਆ। ਜਾਣਕਾਰੀ ਦਿੰਦਿਆਂ ਪੀੜਤ ਜਸਵੀਰ ਜੱਸਾ ਨੇ ਦੱਸਿਆ ਉਹ ਅਤੇ ਉਸ ਦੀ ਬੇਟੀ ਘਰ ’ਚ ਸਨ। ਉਸ ਦੀ ਬੇਟੀ ਦੀ ਸਿਹਤ ਠੀਕ ਨਹੀਂ ਸੀ, ਜਸਵੀਰ ਖ਼ੁਦ ਚਾਹ ਬਣਾਉਣ ਲਈ ਰਸੋਈ ’ਚ ਗਿਆ, ਜਿਸ ਨੇ ਜਿਵੇਂ ਹੀ ਗੈਸ ਚਲਾਇਆ ਤਾਂ ਸਿਲੰਡਰ ਨੂੰ ਅੱਗ ਲੱਗ ਗਈ।

ਵੇਖਦੇ ਹੀ ਵੇਖਦੇ ਅੱਗ ਵਧ ਗਈ। ਪਿਓ-ਧੀ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਅੱਗ ਲੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ। ਰਸੋਈ ’ਚ ਪਿਆ ਸਾਰਾ ਸਾਮਾਨ, ਜਿਸ ’ਚ ਫਰਿਜ਼, ਸਿਲੰਡਰ, ਗੈਸ ਚੁੱਲ੍ਹਾ, ਰਾਸ਼ਨ ਅਤੇ ਨਾਲ ਦੇ ਕਮਰੇ ’ਚ ਪਿਆ ਬੈੱਡ, ਕੱਪੜੇ, ਗੱਦੇ, ਮੋਬਾਇਲ ਫੋਨ ਸੜ ਕੇ ਸੁਆਹ ਹੋ ਗਏ। ਇਸ ਹਾਦਸੇ ਨਾਲ ਉਸ ਦੇ ਘਰ ਦੀਆਂ ਛੱਤਾਂ ਵੀ ਡਿੱਗ ਗਈਆਂ।

ਇਹ ਵੀ ਪੜ੍ਹੋ :ਵਿਆਹ ਦੀਆਂ ਸਾਈਆਂ-ਵਧਾਈਆਂ ਲਾ ਕੇ ਐਨ ਮੌਕੇ ਮੁੱਕਰਿਆ NRI ਪਰਿਵਾਰ, ਹੈਰਾਨ ਕਰਨ ਵਾਲਾ ਹੈ ਮਾਮਲਾ

PunjabKesari

ਉਨ੍ਹਾਂ ਕਿਹਾ ਕਿ ਘਰ ਦੇ ਨਾਲ ਹੀ ਪੁਲਸ ਚੌਂਕੀ ਹੈ, ਜਿੱਥੇ ਉਨ੍ਹਾਂ ਸੂਚਨਾ ਦਿੱਤੀ ਅਤੇ ਫ਼ਾਇਰ ਬ੍ਰਿਗੇਡ ਨੂੰ ਫੋਨ ਲਈ ਕਿਹਾ ਪਰ ਪੁਲਸ ਮੁਲਾਜ਼ਮ ਨੇ ਕਿਹਾ ਉਸ ਕੋਲ ਨੰਬਰ ਨਹੀਂ ਹੈ, ਜਿਸ ਤੋਂ ਬਾਅਦ ਕਾਫ਼ੀ ਮੁਸ਼ੱਕਤ ਮਗਰੋਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਪੀੜਤ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ। ਇਥੇ ਦੱਸ ਦਈਏ ਕਿ ਅੱਗ ਲੱਗਣ ਤੋਂ ਬਾਅਦ ਗੈਸ ਏਜੰਸ਼ੀ ਦੇ ਮੁਲਾਜਮ ਵੀ ਮੌਕੇ ’ਤੇ ਆਏ ਸਨ, ਜੋ ਸਿਲੰਡਰ ਲੈ ਗਏ ਸਨ ਤੇ ਬਾਅਦ ’ਚ ਵਾਪਸ ਕਰਕੇ ਚਲੇ ਗਏ।

ਇਹ ਵੀ ਪੜ੍ਹੋ :ਪੁਲਸ ਮੁਕਾਬਲੇ ’ਚ ਮਰਿਆ ਗੋਰਾਇਆ ਦਾ ਨਿਕਲਿਆ ਤੀਜਾ ਗੈਂਗਸਟਰ, ਪਰਿਵਾਰ ਨੇ ਪੁਲਸ 'ਤੇ ਚੁੱਕੇ ਸਵਾਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News