ਦੀਵਾਲੀ ਵਾਲੀ ਰਾਤ ਇਲੈਕਟ੍ਰੋਨਿਕਸ ਦੁਕਾਨ ’ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

Monday, Nov 13, 2023 - 11:22 AM (IST)

ਦੀਵਾਲੀ ਵਾਲੀ ਰਾਤ ਇਲੈਕਟ੍ਰੋਨਿਕਸ ਦੁਕਾਨ ’ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ

ਬਾਘਾ ਪੁਰਾਣਾ (ਅੰਕੁਸ਼) : ਦੀਵਾਲੀ ਦੀ ਰਾਤ ਮੋਗਾ ਰੋਡ ਜੱਗਾ ਇਲੈਕਟ੍ਰੋਨਿਕਸ ਵਰਕਸ ਦੀ ਦੁਕਾਨ ’ਤੇ ਭਿਆਨਕ ਅੱਗ ਲੱਗ ਗਈ ਜਿਸ ਕਾਰਣ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਜੱਗਾ ਨੇ ਦੱਸਿਆ ਕਿ ਜਦੋਂ ਸਾਨੂੰ ਸਵੇਰੇ ਸੈਰ ਕਰਦੇ ਹੋਏ ਲੋਕਾਂ ਨੇ ਦੁਕਾਨ ਨੂੰ ਅੱਗ ਲੱਗੀ ਹੋਣ ਬਾਰੇ ਦੱਸਿਆ ਤਾਂ ਮੈਂ ਘਰੋਂ ਦੁਕਾਨ ’ਤੇ ਆਇਆ ਤਾਂ ਦੁਕਾਨ ਸ਼ਟਰ ਖੋਲਿਆਂ ਤਾਂ ਧੂੰਆਂ ਹੀ ਧੂੰਆਂ ਹੋਇਆ ਪਿਆ ਸੀ ਜਿੱਥੇ ਕਿ ਆਸ ਪਾਸ ਦੇ ਲੋਕਾਂ ਨੇ ਬਾਲਟੀਆਂ ਪਾਣੀ ਦੀਆਂ ਭਰ ਕੇ ਅਤੇ ਮੋਟਰਾਂ ਨਾਲ ਪਾਇਪਾਂ ਲਾ ਕੇ ਅੱਗ ਨੂੰ ਕਾਬੂ ਕੀਤਾ ਅਤੇ ਬਾਅਦ ਵਿਚ ਜਦੋਂ ਸਮਾਨ ਦੇਖਿਆ ਤਾ ਸਾਰਾ ਸਮਾਨ ਸੜ ਕੇ ਸੁਆਹ ਹੋਇਆ ਪਿਆ ਸੀ ਪਰ ਅਜੇ ਤੱਕ ਅੱਗ ਕਿਵੇਂ ਲੱਗੀ ਇਸ ਬਾਰੇ ਪਤਾ ਨਹੀਂ ਲਗ ਸਕਿਆ। 

ਦੁਕਾਨ ਮਾਲਕ ਨੇ ਕਿਹਾ ਕਿ ਮੈਂ ਬੈਂਕ ਵਿਚੋਂ ਲਿਆ ਹੋਇਆ ਲੋਨ ਵੀ ਪੂਰਾ ਨਹੀਂ ਸੀ ਉਤਾਰਿਆ। ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਹੋਣ ਕਰਕੇ ਬੜੇ ਚਾਵਾਂ ਨਾਲ ਰੰਗ ਬਿਰੰਗੀਆਂ ਲਾਈਟਾਂ, ਲੜੀਆਂ ਅਤੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਵੇਚਣ ਲਈ ਲਿਆਂਦਾ ਸੀ ਜੋ ਕਿ ਅਜੇ ਤੱਕ ਪੂਰਾ ਨਹੀਂ ਸੀ ਵੇਚਿਆ ਸੜ ਕੇ ਸੁਆਹ ਹੋ ਗਿਆ ਅਤੇ ਦੁਕਾਨ ਵਿਚ ਬਣਿਆ ਫਰਨਿਚਰ ਵੀ ਸੁਆਹ ਹੋ ਗਿਆ। ਦੁਕਾਨ ਮਾਲਕ ਨੇ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਦੱਸਿਆ ਗਿਆ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੁਕਾਨ ਦੇ ਮਾਲਕ ਦੀ ਮਦਦ ਕੀਤੀ ਜਾਵੇ। ਇਸ ਮੌਕੇ ਪੁਲਸ ਮੁਲਾਜ਼ਮ ਵੀ ਅੱਗ ਵਾਲੀ ਥਾਂ ’ਤੇ ਪੁੱਜ ਗਏ ਸੀ ਅਤੇ ਮੌਕਾ ਦੇਖ ਰਹੇ ਸੀ। 


author

Gurminder Singh

Content Editor

Related News