ਸ਼ਰਾਬ ਦੇ ਨਸ਼ੇ ''ਚ ਵਿਅਕਤੀ ਨੇ ਖ਼ੁਦ ਨੂੰ ਲਾਈ ਅੱਗ, ਪਤਨੀ ਰੁੱਸ ਕੇ ਗਈ ਸੀ ਪੇਕੇ

02/15/2024 11:09:50 AM

ਮੁੱਲਾਂਪੁਰ ਦਾਖਾ (ਕਾਲੀਆ) : ਮੁੱਲਾਂਪੁਰ ਦਾਖਾ ਦੇ ਨੇੜਲੇ ਪਿੰਡ ਜਾਂਗਪੁਰ 'ਚ ਬੀਤੀ ਰਾਤ ਸ਼ਰਾਬ ਦੇ ਨਸ਼ੇ 'ਚ ਇੱਕ ਵਿਅਕਤੀ ਨੇ ਖ਼ੁਦ ਨੂੰ ਕਮਰੇ 'ਚ ਬੰਦ ਕਰਕੇ ਅੱਗ ਲਗਾ ਲਈ। ਅੱਗ ਦੀਆਂ ਲਪਟਾਂ 'ਚ ਚੀਕਣ ਦੀ ਆਵਾਜ਼ ਸੁਣ ਕੇ ਨੇੜਲੇ ਕਮਰੇ 'ਚ ਰਹਿ ਰਹੇ ਲੋਕਾਂ ਨੇ ਤੁਰੰਤ ਝੁਲਸੇ ਵਿਅਕਤੀ 'ਤੇ ਪਾਣੀ ਅਤੇ ਕੰਬਲ ਪਾ ਕੇ ਅੱਗ ਬੁਝਾਈ। ਉਸ ਸਮੇਂ ਤੱਕ ਉਹ ਕਾਫ਼ੀ ਝੁਲਸ ਚੁਕਾ ਸੀ। ਉਸ ਨੂੰ ਕਰੀਬ 11.30 ਵਜੇ ਨਿੱਜੀ ਹਸਪਤਾਲ ਲਿਜਾਇਆ ਗਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨੂੰ ਲੈ ਕੇ ਖੁੱਲ੍ਹ ਕੇ ਬੋਲੇ ਮੰਤਰੀ ਧਾਲੀਵਾਲ-ਕਿਸਾਨਾਂ ਨਾਲ ਖ਼ੁਦ ਮਿਲਣ PM ਮੋਦੀ (ਵੀਡੀਓ)

ਝੁਲਸੇ ਹੋਏ ਵਿਅਕਤੀ ਦੀ ਪਛਾਣ ਜਤਿੰਦਰ ਵਜੋਂ ਹੋਈ ਹੈ। ਡਾਕਟਰਾਂ ਮੁਤਾਬਕ ਜਤਿੰਦਰ ਕਰੀਬ 80 ਫ਼ੀਸਦੀ ਝੁਲਸ ਚੁੱਕਿਆ ਹੈ। ਸਿਰਫ਼ ਉਸ ਦੇ ਗੋਡੇ ਹੀਬਚੇ ਹਨ। ਡਾਕਟਰਾਂ ਨੇ ਉਸਦੀ ਹਾਲਤ ਨਾਜ਼ੁਕ ਦੇਖ ਕੇ ਤੁਰੰਤ ਉਸ ਨੂੰ ਪੀ. ਜੀ. ਆਈ. ਹਸਪਤਾਲ ਰੈਫ਼ਰ ਕਰ ਦਿੱਤਾ। ਜਤਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿਛਲੇ 3 ਦਿਨ ਤੋਂ ਪਤਨੀ ਦੇ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ ਅਤੇ ਉਹ ਪੇਕੇ ਗਈ ਹੋਈ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ਦੀਆਂ ਸੜਕਾਂ 'ਤੇ ਈ-ਰਿਕਸ਼ਾ ਚਲਾਉਂਦੀ ਹੈ ਪੂਜਾ, ਭਾਵੁਕ ਕਰ ਦੇਵੇਗੀ ਜ਼ਿੰਦਗੀ ਦੀ ਦਾਸਤਾਨ (ਤਸਵੀਰਾਂ)

ਇਸ ਕਾਰਨ ਜਤਿੰਦਰ ਕਮਰੇ 'ਚ ਸ਼ਰਾਬ ਪੀ ਕੇ ਇਕੱਲਾ ਬੈਠਾ ਸੀ। ਅਚਾਨਕ ਉਸ ਨੇ ਖ਼ੁਦ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਜਤਿੰਦਰ ਦੇ 2 ਬੱਚੇ ਇੱਕ 7 ਸਾਲ ਦੀ ਧੀ ਅਤੇ 8 ਸਾਲ ਦਾ ਪੁੱਤਰ ਹੈ। ਫਿਲਹਾਲ ਇਸ ਕੇਸ ਦੀ ਜਾਂਚ ਏ. ਐੱਸ. ਆਈ. ਤਰਸੇਮ ਸਿੰਘ ਵਲੋਂ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News