ਪੰਜਾਬੀਆਂ ਲਈ ਖੜ੍ਹਾ ਹੋ ਸਕਦੈ ਸੰਕਟ! ਭਾਖੜਾ ਮੈਨੇਜਮੈਂਟ ਨੇ ਦਿੱਤੀ ਵੱਡੀ ਚਿਤਾਵਨੀ
Saturday, Jan 04, 2025 - 01:32 PM (IST)
ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਦਰਅਸਲ ਭਾਖੜਾ ਬਿਆਸ ਮੈਨਜਮੈਂਟ ਵਲੋਂ ਪੰਜਾਬ ਸਣੇ ਗੁਆਂਢੀ ਸੂਬਿਆਂ ਨੂੰ ਵੱਡੀ ਚਿਤਾਵਨੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਉੱਤਰੀ ਭਾਰਤ 'ਚ ਚੜ੍ਹਦੇ ਸਾਲ ਦੇ ਪਹਿਲੇ 3 ਮਹੀਨਿਆਂ 'ਚ ਮੌਸਮ ਵਿਗਿਆਨੀਆਂ ਵਲੋਂ ਆਮ ਨਾਲੋਂ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਡੈਮਾਂ 'ਚ ਵੀ ਪਾਣੀ ਦਾ ਪੱਧਰ ਘੱਟ ਜਾਵੇਗਾ। ਇਸ ਦੇ ਮੱਦੇਨਜ਼ਰ ਭਾਖੜਾ ਬਿਆਨ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਨੇ ਸੂਬਿਆਂ ਨੂੰ ਵੱਡੀ ਚਿਤਾਵਨੀ ਜਾਰੀ ਕੀਤੀ ਹੈ ਕਿ ਘੱਟਦੇ ਪਾਣੀ ਦੇ ਪੱਧਰ ਕਾਰਨ ਆਪਣੀਆਂ ਪਾਣੀ ਸਬੰਧੀ ਮੰਗਾਂ ਦਾ ਅੰਦਾਜ਼ਾ ਲਾਉਂਦੇ ਹੋਏ ਸਾਵਧਾਨੀ ਵਰਤਣ।
ਇਹ ਵੀ ਪੜ੍ਹੋ : ਵੱਡਾ ਅਫ਼ਸਰ ਬਣਨ ਦੇ ਸੁਫ਼ਨੇ ਦੇਖਣ ਵਾਲੇ ਪੰਜਾਬੀ ਖਿੱਚ ਲੈਣ ਤਿਆਰੀ, ਆ ਗਈ ਨੋਟੀਫਿਕੇਸ਼ਨ
ਜੇਕਰ ਮੀਂਹ ਨਹੀਂ ਪੈਂਦਾ ਤਾਂ ਪੰਜਾਬ 'ਚ ਵੀ ਬਿਜਲੀ ਅਤੇ ਪਾਣੀ ਦਾ ਸੰਕਟ ਖ਼ੜ੍ਹਾ ਹੋ ਸਕਦਾ ਹੈ। ਭਾਖੜਾ ਡੈਮ 'ਚ ਇਸ ਸਮੇਂ ਪਾਣੀ ਦਾ ਪੱਧਰ ਇਸ ਦੀ ਕੁੱਲ ਸਮਰੱਥਾ ਦਾ 43 ਫ਼ੀਸਦੀ ਹੈ, ਜੋ ਕਿ ਸਾਲ ਦੇ ਇਸ ਸਮੇਂ 'ਚ 10 ਸਾਲਾਂ ਦੀ ਔਸਤ 61 ਫ਼ੀਸਦੀ ਹੈ, ਜਦੋਂ ਕਿ ਪੌਂਗ ਡੈਮ 'ਚ ਇਹ 30 ਫ਼ੀਸਦੀ ਹੈ। ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਸੀਂ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਸਮੇਤ ਮੈਂਬਰ ਸੂਬਿਆਂ ਨਾਲ ਪਾਣੀ ਦ ਘੱਟ ਉਪਲੱਬਧਤਾ ਦਾ ਮੁਲਾਂਕਣ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਦੇ ਮੁਤਾਬਕ ਹੀ ਆਪਣੀਆਂ ਮੰਗਾਂ ਤਿਆਰ ਕਰਨ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਕਿਸਾਨਾਂ ਨਾਲ ਭਰੀ ਮਿੰਨੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, ਮਚੀ ਹਾਹਾਕਾਰ (ਤਸਵੀਰਾਂ)
ਅਧਿਕਾਰੀ ਨੇ ਕਿਹਾ ਕਿ ਪਿਛਲੇ ਦਿਨੀਂ ਪਏ ਮੀਂਹ ਨੇ ਇਸ ਹਾਲਾਤ ਨੂੰ ਕੁੱਝ ਹੱਦ ਤੱਕ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਕਿਸੇ ਵੀ ਮੁਸ਼ਕਲ ਤੋਂ ਬਚਣ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਉਣ ਦੀ ਲੋੜ ਹੈ। ਦੱਸਣਯੋਗ ਹੈ ਕਿ 3 ਜਨਵਰੀ ਨੂੰ ਭਾਖੜਾ ਬੰਨ 'ਚ ਪਾਣੀ ਦਾ ਇਨਫਲੋ 4700 ਕਿਊਸਿਕ ਅਤੇ ਆਊਟਫਲੋ 10,000 ਕਿਊਸਿਕ ਸੀ, ਜਦੋਂ ਕਿ ਪੌਂਗ 'ਤੇ ਕ੍ਰਮਵਾਰ ਇਨਫਲੋ 2600 ਕਿਊਸਿਕ ਅਤੇ ਆਊਟਫਲੋ 13,000 ਕਿਊਸਿਕ ਸੀ। ਫਿਲਹਾਲ ਆਈ. ਐੱਮ. ਡੀ. ਨੇ 7 ਜਨਵਰੀ ਤੱਕ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ 5 ਅਤੇ 6 ਜਨਵਰੀ ਨੂੰ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ, ਜਿਸ ਨਾਲ ਕੁੱਝ ਰਾਹਤ ਮਿਲਣ ਦੇ ਆਸਾਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8