ਕਪੂਰਥਲਾ 'ਚ ਡੂੰਘੇ ਨਾਲੇ 'ਚ ਡਿੱਗੇ ਬੱਚੇ ਦਾ ਨਹੀਂ ਮਿਲਿਆ ਕੋਈ ਸੁਰਾਗ, NDRF ਸਣੇ ਭਾਲ 'ਚ ਲੱਗੀਆਂ ਕਈ ਟੀਮਾਂ
Thursday, Aug 11, 2022 - 05:36 PM (IST)
ਕਪੂਰਥਲਾ (ਮਹਾਜਨ)- ਮੰਗਲਵਾਰ ਦੀ ਦੁਪਹਿਰ ਸ਼ਹਿਰ ਦੇ ਅੰਮ੍ਰਿਤਸਰ ਰੋਡ ’ਤੇ ਇਕ ਡੂੰਘੇ ਨਾਲੇ ’ਚ ਡੁੱਬ ਚੁੱਕੇ ਡੇਢ ਸਾਲ ਦੇ ਬੱਚੇ ਅਭਿਲਾਸ਼ ਦੀ ਭਾਲ ’ਚ ਬੁੱਧਵਾਰ ਨੂੰ ਵੀ ਭਾਰਤੀ ਫੌਜ, ਐੱਨ. ਡੀ. ਆਰ. ਐੱਫ਼., ਜ਼ਿਲ੍ਹਾ ਪੁਲਸ ਅਤੇ ਨਗਰ ਨਿਗਮ ਦੀਆਂ ਟੀਮਾਂ ਬਚਾਅ ਮੁਹਿੰਮ ’ਚ ਜੁਟੀਆਂ ਰਹੀਆਂ। ਜਿਸ ਦੌਰਾਨ ਗੰਦੇ ਨਾਲੇ ਉੱਪਰ ਬਣੇ ਕੰਕਰੀਟ ਦੇ ਵੱਡੇ ਹਿੱਸੇ ਨੂੰ ਆਧੁਨਿਕ ਮਸ਼ੀਨਾਂ ਨਾਲ ਤੋੜਣ ਦੇ ਬਾਵਜੂਦ ਵੀ ਮਾਸੂਮ ਅਭਿਲਾਸ਼ ਦਾ ਕੋਈ ਸੁਰਾਗ ਨਹੀਂ ਮਿਲਿਆ।
ਇਹ ਵੀ ਪੜ੍ਹੋ: ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਮਿੱਲਾਂ ਦੀ ਪ੍ਰਾਪਰਟੀ ਵੇਚ ਕੇ ਜਲਦ ਕਰਾਂਗੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ
ਜ਼ਿਕਰਯੋਗ ਹੈ ਕਿ ਡੇਢ ਸਾਲ ਦਾ ਮਾਸੂਮ ਬੱਚਾ ਅਭਿਲਾਸ਼ ਲੱਕਡ਼ ਦੇ ਅਸਥਾਈ ਪੁਲ ਨੂੰ ਪਾਰ ਕਰਨ ਦੌਰਾਨ ਡੂੰਘੇ ਨਾਲੇ ’ਚ ਡਿੱਗ ਪਿਆ ਸੀ, ਜਿਸ ਤੋਂ ਬਾਅਦ ਅਭਿਲਾਸ਼ ਨੂੰ ਬਚਾਉਣ ਲਈ ਉਸਦੀ ਮਾਤਾ ਮਨੀਸ਼ਾ ਨੇ ਵੀ ਨਾਲੇ ’ਚ ਛਾਲ ਮਾਰ ਦਿੱਤੀ ਸੀ, ਜਿਸ ਨੂੰ ਲੋਕਾਂ ਨੇ ਬਚਾ ਲਿਆ ਸੀ। ਲਾਪਤਾ ਬੱਚੇ ਨੂੰ ਲੱਭਣ ਲਈ ਜਿੱਥੇ ਮੰਗਲਵਾਰ ਦੀ ਪੂਰੀ ਰਾਤ ਬਠਿੰਡਾ ਤੋਂ ਆਈ ਐੱਨ. ਡੀ. ਆਰ. ਐੱਫ਼. ਟੀਮ ਅਤੇ ਭਾਰਤੀ ਫ਼ੌਜ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਚੱਲਦਾ ਰਿਹਾ, ਉੱਥੇ ਹੀ ਬੁੱਧਵਾਰ ਨੂੰ ਵੀ ਇਹ ਮੁਹਿੰਮ ਲਗਾਤਾਰ ਚੱਲਦੀ ਰਹੀ ਤੇ ਇਸਦੇ ਬਾਵਜੂਦ ਵੀ ਨਾਲੇ ’ਚ ਡਿੱਗੇ ਅਭਿਲਾਸ਼ ਦਾ ਕੋਈ ਸੁਰਾਗ ਨਹੀਂ ਹੈ।
ਇਹ ਵੀ ਪੜ੍ਹੋ: ਜਲੰਧਰ: ਰੱਖੜੀ ਦੇ ਤਿਉਹਾਰ ਮੌਕੇ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ