ਲੋਕ ਸਭਾ ਚੋਣਾਂ : ਹੁਣ ਸਰਕਾਰੀ ਪ੍ਰਾਪਰਟੀ 'ਤੇ ਸਿਆਸੀ ਹੋਰਡਿੰਗ ਲਾਉਣ ਵਾਲਿਆਂ 'ਤੇ ਦਰਜ ਹੋ ਸਕਦੈ ਕੇਸ

03/20/2024 1:03:16 PM

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣ ਦੇ ਲਈ ਕੋਡ ਲਾਗੂ ਹੋਣ ਦੇ ਬਾਅਦ ਨਾਜਾਇਜ਼ ਤੌਰ ’ਤੇ ਲੱਗੇ ਸਿਆਸੀ ਹੋਰਡਿੰਗ ਹਟਾਉਣ ਦੇ ਲਈ ਚੋਣ ਕਮਿਸ਼ਨ ਵਲੋਂ ਜੋ 72 ਘੰਟੇ ਦੀ ਡੈਡਲਾਈਨ ਫਿਕਸ ਕੀਤੀ ਗਈ ਸੀ, ਉਹ ਮੰਗਲਵਾਰ ਸ਼ਾਮ ਨੂੰ ਖ਼ਤਮ ਹੋ ਗਈ ਹੈ। ਇਸ ਤੋਂ ਬਾਅਦ ਸਰਕਾਰੀ ਪ੍ਰਾਪਰਟੀ ’ਤੇ ਸਿਆਸੀ ਹੋਰਡਿੰਗ ਲਗਾਉਣ ਵਾਲਿਆਂ ’ਤੇ ਕੇਸ ਦਰਜ ਹੋ ਸਕਦਾ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਚੋਣ ਕਮਿਸ਼ਨ ਵਲੋਂ 16 ਮਾਰਚ ਦੁਪਹਿਰ ਨੂੰ ਲੋਕ ਸਭਾ ਚੋਣਾਂ ਦੇ ਸ਼ਡਿਊਲ ਦਾ ਐਲਾਨ ਕਰਨ ਦੇ ਕੁੱਝ ਦੇਰ ਬਾਅਦ ਹੀ ਨਗਰ ਨਿਗਮ ਦੀਆਂ ਟੀਮਾਂ ਫੀਲਡ ਵਿਚ ਉਤਰ ਗਈਆਂ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਲੜ ਰਹੇ 5 ਮੰਤਰੀਆਂ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਦਾ ਵੱਡਾ ਬਿਆਨ (ਵੀਡੀਓ)

ਇਨ੍ਹਾਂ ਵਲੋਂ ਚਾਰੇ ਜ਼ੋਨਾਂ ਦੇ ਅਧੀਨ ਆਉਂਦੇ ਇਲਾਕੇ ਵਿਚ ਸਰਕਾਰੀ ਬਿਲਡਿੰਗਾਂ, ਖੰਭਿਆਂ, ਪੁਲਾਂ ਆਦਿ ’ਤੇ ਲੱਗੇ ਸਿਆਸੀ ਹੋਰਡਿੰਗ, ਬੈਨਰ, ਪੋਸਟਰ, ਝੰਡੇ ਹਟਾਉਣ ਸਮੇਤ ਵਾਲ ਪੇਂਟਿੰਗ ਖ਼ਤਮ ਕਰਨ ਦੀ ਕਾਰਵਾਈ ਕੀਤੀ ਗਈ। ਇਸ ਸਬੰਧ ਵਿਚ ਰਿਪੋਰਟ ਬਣਾ ਕੇ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਗਈ ਹੈ। ਜਿਸਦੇ ਬਾਅਦ ਸਰਕਾਰੀ ਬਿਲਡਿੰਗਾਂ, ਖੰਭਿਆਂ, ਪੁਲਾਂ ਆਦਿ ’ਤੇ ਸਿਆਸੀ ਹੋਰਡਿੰਗ, ਬੈਨਰ, ਪੋਸਟਰ, ਝੰਡੇ ਲਗਾਉਣ ਸਮੇਤ ਵਾਲੇ ਪੇਟਿੰਗ ਕਰਨ ਵਾਲਿਆਂ ਦੇ ਖਿਲਾਫ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੇ ਮੁਤਾਬਕ ਡਿਫੈਸਮੈਂਟ ਆਫ ਪਬਲਿਕ ਪ੍ਰਾਪਰਟੀ ਐਕਟ ਦੇ ਤਹਿਤ ਕੇਸ ਦਰਜ ਕਰਵਾਉਣ ਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਚੋਣਾਂ 'ਚ ਕਾਲੇਧਨ ਦੀ ਵਰਤੋਂ 'ਤੇ ਰੋਕ ਲਾਉਣ ਲਈ ਆਮਦਨ ਵਿਭਾਗ ਸਖ਼ਤ, ਬੈਂਕ ਖ਼ਾਤਿਆਂ 'ਤੇ ਤਿੱਖੀ ਨਜ਼ਰ
ਰਿਆਲਟੀ ਚੈੱਕ ਦੇ ਲਈ ਫੀਲਡ ਵਿਚ ਉਤਰੇ ਹਲਕਾ ਸੈਂਟਰਲ ਦੇ ਏ. ਆਰ. ਓ.
ਲੋਕ ਸਭਾ ਚੋਣਾਂ ਦੇ ਦੌਰਾਨ ਕੋਡ ਆਫ ਕੰਡਕਟ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਜੋ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਸ ਨੂੰ ਲਾਗੂ ਕਰਨ ਦੇ ਲਈ ਸਬੰਧਿਤ ਵਿਭਾਗਾਂ ਵਲੋਂ ਕੀਤੀ ਜਾ ਰਹੀ ਕੋਸ਼ਿਸ਼ਾਂ ਦਾ ਰਿਆਲਟੀ ਚੈੱਕ ਕਰਨ ਦੇ ਲਈ ਹਲਕਾ ਸੈਂਟਰਲ ਦੇ ਏ. ਆਰ. ਓ. ਓਜਸਵੀ ਮੰਗਲਵਾਰ ਨੂੰ ਖ਼ੁਦ ਫੀਲਡ ਵਿਚ ਉਤਰੇ। ਉਨ੍ਹਾਂ ਨੇ ਨਗਰ ਨਿਗਮ ਮੁਲਾਜ਼ਮਾਂ ਦੇ ਨਾਲ ਫੀਲਡਗੰਜ ਅਤੇ ਈਸਾ ਨਗਰਇਲਾਕੇ ਦਾ ਜਾਇਜ਼ਾ ਲਿਆ, ਜਿੱਥੇ ਸਿਆਸੀ ਹੋਰਡਿੰਗ ਹਟਾਉਣ ਨੂੰ ਲੈ ਕੇ ਤਹਿਬਾਜ਼ਾਰੀ ਟੀਮ ਦੇ ਨਾਲ ਭਾਜਪਾ ਨੇਤਾਵਾਂ ਦਾ ਵਿਵਾਦ ਹੋ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News