ਮਾਸੀ ਦੀ ਕੁੜੀ ਨਾਲ ਲਿਵ ਇਨ ’ਚ ਰਹਿੰਦੇ ਮੁੰਡੇ ਨੇ ਕਰ ’ਤਾ ਪ੍ਰੇਮਿਕਾ ਦਾ ਕਤਲ, ਕਰੈਕਟਰ ’ਤੇ ਕਰਦਾ ਸੀ ਸ਼ੱਕ

Thursday, Apr 11, 2024 - 05:40 AM (IST)

ਮਾਸੀ ਦੀ ਕੁੜੀ ਨਾਲ ਲਿਵ ਇਨ ’ਚ ਰਹਿੰਦੇ ਮੁੰਡੇ ਨੇ ਕਰ ’ਤਾ ਪ੍ਰੇਮਿਕਾ ਦਾ ਕਤਲ, ਕਰੈਕਟਰ ’ਤੇ ਕਰਦਾ ਸੀ ਸ਼ੱਕ

ਮਲੋਟ (ਜੁਨੇਜਾ)– ਕਥਿਤ ਤੌਰ ’ਤੇ ਨਾਜਾਇਜ਼ ਰਿਸ਼ਤਿਆਂ ਤੇ ਵਿਆਹ ਤੋਂ ਬਿਨਾਂ ਮਰਦਾਂ-ਔਰਤਾਂ ਦੇ ਇਕੱਠੇ ਰਹਿਣ ਦੇ ਰੁਝਾਨ ਦੌਰਾਨ ਪਏ ਵਿਗਾੜ ਕਰਕੇ ਜੁਰਮ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਾ ਥਾਣਾ ਕਬਰਵਾਲਾ ਅਧੀਨ ਆਉਂਦੇ ਪਿੰਡ ਸਰਾਵਾਂ ਬੋਦਲਾਂ ਦਾ ਹੈ, ਜਿਥੇ ਘਰ ਵਾਲੇ ਨੂੰ ਛੱਡ ਕੇ ਲਿਨ ਇਨ ਰਿਲੇਸ਼ਨ ’ਚ ਰਹਿ ਰਹੀ ਇਕ ਔਰਤ ਦਾ ਉਸ ਦੇ ਸਾਥੀ ਨੇ ਆਪਣੇ ਪਿਤਾ ਨਾਲ ਮਿਲ ਕੇ ਕਤਲ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਕਤਲ ਤੋਂ ਬਾਅਦ ਲਾਸ਼ ਘਰ ਅੰਦਰ ਲੁਕਾ ਲਈ ਪਰ ਇਸ ਮਾਮਲੇ ਦੀ ਪੁਲਸ ਨੂੰ ਭਿਣਕ ਲੱਗਣ ਤੋਂ ਬਾਅਦ ਭਾਂਡਾ ਫੁੱਟ ਗਿਆ। ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਸਲਵਿੰਦਰ ਕੌਰ ਪਤਨੀ ਬਗੀਚਾ ਸਿੰਘ ਵਾਸੀ ਵੱਡਾ ਰੱਤਾ ਖੇੜਾ ਨੇ ਦੱਸਿਆ ਹੈ ਕਿ ਉਸ ਦੀ ਧੀ ਕਿਰਨਾ ਕੌਰ, ਜਿਸ ਦਾ ਵਿਆਹ ਪਾਲੀਵਾਲ ਵਿਖੇ ਹੋਇਆ ਸੀ ਤੇ ਉਸ ਦੇ 2 ਬੱਚੇ ਵੀ ਸਨ, ਨੇ 4 ਸਾਲ ਪਹਿਲਾਂ ਆਪਣੇ ਪਤੀ ਨੂੰ ਛੱਡ ਦਿੱਤਾ ਸੀ ਤੇ ਆਪਣੀ ਮਾਸੀ ਦੇ ਮੁੰਡੇ ਸਤਨਾਮ ਸਿੰਘ ਪੁੱਤਰ ਬੂਟਾ ਸਿੰਘ ਨਾਲ ਰਹਿਣ ਲੱਗ ਪਈ ਸੀ।

ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਬੱਚੀ ਦੀ ਹੋਈ ਮੌਤ ਦੇ ਮਾਮਲੇ ’ਚ ਹਾਈ ਕੋਰਟ ਤੋਂ ਮਿਲਿਆ ਝਟਕਾ

ਇਥੇ ਆ ਕੇ ਵੀ ਕਿਰਨਾ ਤੇ ਸਤਨਾਮ ਦਾ ਇਕ ਮੁੰਡਾ ਹੋਇਆ, ਜੋ ਹੁਣ ਢਾਈ ਸਾਲ ਦਾ ਹੈ। ਸਤਨਾਮ ਸਿੰਘ ਉਸ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ, ਜਿਸ ਕਰਕੇ ਸਤਨਾਮ ਤੇ ਉਸ ਦਾ ਪਰਿਵਾਰ ਕਿਰਨ ਨਾਲ ਲੜਾਈ-ਝਗੜਾ ਕਰਦਾ ਸੀ ਤੇ ਇਸੇ ਦੇ ਚਲਦਿਆਂ ਸਤਨਾਮ ਸਿੰਘ ਤੇ ਉਸ ਦੇ ਪਿਤਾ ਬੂਟਾ ਸਿੰਘ ਨੇ ਕਿਰਨ ਦਾ ਕਤਲ ਕਰ ਦਿੱਤਾ।

ਇਸ ਸਬੰਧੀ ਅੱਜ ਪੁਲਸ ਨੂੰ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਕਰਕੇ ਕਿਰਨਾ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਕੱਲ ਹੋਈ ਲੜਾਈ ਕਰਕੇ ਆਲੇ-ਦੁਆਲੇ ਦੇ ਲੋਕਾਂ ਨੇ ਨਜ਼ਰ ਰੱਖੀ ਸੀ। ਜਦੋਂ ਘਰ ਅੰਦਰ ਚੁੱਪ ਛਾਅ ਗਈ ਤੇ ਕਿਰਨ ਨੂੰ ਕਿਸੇ ਨੇ ਬਾਹਰ ਗਲੀ ’ਚ ਨਹੀਂ ਵੇਖਿਆ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਮ੍ਰਿਤਕਾ ਦੇ ਪਰਿਵਾਰ ਤੇ ਪੁਲਸ ਨੂੰ ਦੇ ਦਿੱਤੀ। ਕਬਰਵਾਲਾ ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਸਤਨਾਮ ਸਿੰਘ ਪੁੱਤਰ ਬੂਟਾ ਸਿੰਘ ਤੇ ਉਸ ਦੇ ਪਿਤਾ ਬੂਟਾ ਸਿੰਘ ਪੁੱਤਰ ਤ੍ਰਿਲੋਕ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News