ਪੰਜਾਬ ਪੁਲਸ ਦੇ ਰਿਟਾਇਰਡ ਮੁਲਾਜ਼ਮ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼

Friday, Oct 06, 2023 - 06:25 PM (IST)

ਪੰਜਾਬ ਪੁਲਸ ਦੇ ਰਿਟਾਇਰਡ ਮੁਲਾਜ਼ਮ ਦੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼

ਲੁਧਿਆਣਾ (ਰਾਜ) : ਕੂੰਮਕਲਾਂ ਦੇ ਜੰਗਲਾਂ ’ਚ ਅਰਧ ਨਗਨ ਹਾਲਤ ’ਚ ਮਿਲੀ ਲਾਸ਼ ਕਿਸੇ ਹੋਰ ਦੀ ਨਹੀਂ, ਸਗੋਂ ਪੰਜਾਬ ਪੁਲਸ ਦੇ ਰਿਟਾਇਰਡ ਹੋਮਗਾਰਡ ਦੀ ਸੀ। ਮ੍ਰਿਤਕ ਦੀ ਪਛਾਣ ਸਲੇਸ਼ ਕੁਮਾਰ ਵਜੋਂ ਹੋਈ ਹੈ। ਕਤਲ ਵਿਆਜ਼ ’ਤੇ ਦਿੱਤੇ ਪੈਸਿਆਂ ਦੇ ਲੈਣ-ਦੇਣ ਕਾਰਨ ਕੀਤਾ ਸੀ। ਉਸ ਦੀ ਪਛਾਣ ਛੁਪਾਉਣ ਲਈ ਕਾਤਲਾਂ ਨੇ ਪੱਥਰ ਮਾਰ-ਮਾਰ ਕੇ ਮ੍ਰਿਤਕ ਦਾ ਚਿਹਰਾ ਬਿਲਕੁਲ ਖਰਾਬ ਕਰ ਦਿੱਤਾ ਪਰ ਕਮਿਸ਼ਨਰੇਟ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਸਿਰਫ 36 ਘੰਟਿਆਂ ਅੰਦਰ 2 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਪਿੰਡ ਮਾਂਗਟ ਦੇ ਰਹਿਣ ਵਾਲੇ ਮੰਗਲ ਸਿੰਘ ਅਤੇ ਪੂਰਨ ਸਿੰਘ ਹਨ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਪੁਲਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤ ਦੀ ਗ੍ਰੀਸ ’ਚ ਮੌਤ, ਸਿਰ ’ਤੇ ਸਿਹਰਾ ਸਜਾ ਭੈਣ ਨੇ ਦਿੱਤੀ ਅੰਤਿਮ ਵਿਦਾਇਗੀ

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਲੇਸ਼ ਕੁਮਾਰ ਪੰਜਾਬ ਪੁਲਸ ਦਾ ਹੋਮਗਾਰਡ ਸੀ, ਜੋ ਕਿ ਕਾਫੀ ਸਾਲ ਪਹਿਲਾਂ ਰਿਟਾਇਰਡ ਹੋ ਗਿਆ ਸੀ। ਰਿਟਾਇਰਡਮੈਂਟ ਤੋਂ ਬਾਅਦ ਉਸ ਨੇ ਵਿਆਜ ’ਤੇ ਪੈਸੇ ਦੇਣ ਦਾ ਕੰਮ ਸ਼ੁਰੂ ਕੀਤਾ ਸੀ। ਉਹ ਜ਼ਿਆਦਾਤਰ ਫੈਕਟਰੀ ਮਜ਼ਦੂਰਾਂ ਨੂੰ ਵਿਆਜ ’ਤੇ ਪੈਸੇ ਦਿੰਦਾ ਸੀ ਅਤੇ ਰੋਜ਼ਾਨਾ ਦੇ ਹਿਸਾਬ ਨਾਲ ਮੋਟਾ ਵਿਆਜ ਵਸੂਲਦਾ ਸੀ। ਉਸ ਨੇ ਮੁਲਜ਼ਮ ਮੰਗਲ ਸਿੰਘ ਨੂੰ 10 ਹਜ਼ਾਰ ਰੁਪਏ ਅਤੇ ਪੂਰਨ ਸਿੰਘ ਨੂੰ 6 ਹਜ਼ਾਰ ਵਿਆਜ ’ਤੇ ਦਿੱਤੇ ਸਨ, ਜੋ ਕਿ ਕੁਝ ਦਿਨਾਂ ਬਾਅਦ ਵਾਪਸ ਕਰਨ ਲਈ ਕਿਹਾ ਸੀ। ਮੁਲਜ਼ਮ ਇਹ ਰਕਮ ਵਾਪਸ ਨਹੀਂ ਕਰ ਰਹੇ ਸਨ ਪਰ ਸਲੇਸ਼ ਨੇ ਮੰਗਲ ਸਿੰਘ ਦੇ 10 ਹਜ਼ਾਰ ’ਤੇ ਵਿਆਜ ਲਗਾ ਕੇ 60 ਹਜ਼ਾਰ ਰੁਪਏ ਬਣਾ ਦਿੱਤੇ ਸਨ, ਜਦਕਿ ਪੂਰਨ ਸਿੰਘ ਦੇ 6 ਹਜ਼ਾਰ ’ਤੇ ਵਿਆਜ ਲਗਾ ਕੇ ਉਸ ਦੇ 30 ਹਜ਼ਾਰ ਰੁਪਏ ਬਣਾ ਦਿੱਤੇ ਸਨ। ਉਹ ਲਗਾਤਾਰ ਦੋਵਾਂ ਨੂੰ ਪੈਸੇ ਦੇਣ ਦਾ ਦਬਾਅ ਬਣਾ ਰਿਹਾ ਸੀ ਅਤੇ ਉਨ੍ਹਾਂ ਨੂੰ ਧਮਕਾ ਰਿਹਾ ਸੀ। ਸਲੇਸ਼ ਦੇ ਵਾਰ-ਵਾਰ ਕਾਲ ਕਰਨ ’ਤੇ ਦੋਵੇਂ ਕਾਫੀ ਪ੍ਰੇਸ਼ਾਨ ਹੋ ਚੁੱਕੇ ਸਨ। ਇਸ ਲਈ ਦੋਵਾਂ ਨੇ ਸਲੇਸ਼ ਦਾ ਕਤਲ ਦੀ ਯੋਜਨਾ ਬਣਾਈ।

ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ ’ਚ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ, ਧਾਰਾ 144 ਵੀ ਲਾਗੂ

ਉਨ੍ਹਾਂ ਨੇ ਯੋਜਨਾ ਤਹਿਤ ਸਲੇਸ਼ ਨੂੰ ਪਿੰਡ ਬਲੀਏਵਾਲ ਕੋਲ ਬੁਲਾ ਲਿਆ, ਜਿੱਥੇ ਸੁੰਨਸਾਨ ਜਗ੍ਹਾ ’ਤੇ ਕੱਪੜੇ ’ਚ ਪੱਥਰ ਬੰਨ੍ਹ ਕੇ ਉਸ ’ਤੇ ਵਾਰ ਕਰ ਕੇ ਸਲੇਸ਼ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਸਲੇਸ਼ ਦੇ ਚਿਹਰੇ ’ਤੇ ਪੱਥਰ ਨਾਲ ਕਾਫੀ ਵਾਰ ਕੀਤੇ ਤਾਂ ਕਿ ਉਸ ਦਾ ਚਿਹਰਾ ਖਰਾਬ ਹੋ ਜਾਵੇ ਅਤੇ ਉਸ ਦੀ ਪਛਾਣ ਨਾ ਹੋ ਸਕੇ। ਇਸ ਦੇ ਨਾਲ ਹੀ ਪੁਲਸ ਨੂੰ ਗੁੰਮਰਾਹ ਕਰਨ ਲਈ ਮੁਲਜ਼ਮਾਂ ਨੇ ਉਸ ਦੀ ਪੈਂਟ ਉਤਾਰ ਦਿੱਤੀ ਤਾਂ ਕਿ ਇਹ ਲੱਗੇ ਕਿ ਕੋਈ ਗਲਤ ਕੰਮ ਕਰਨ ’ਤੇ ਉਸ ਦਾ ਕਤਲ ਹੋਇਆ ਹੈ ਪਰ ਜਿਉਂ ਹੀ ਪੁਲਸ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲੀ, ਉਸ ਤੋਂ ਬਾਅਦ ਪੁਲਸ ਨੇ ਆਪਣੇ ਵਿਗਿਆਨਕ ਢੰਗ ਨਾਲ ਜਾਂਚ ਸ਼ੁਰੂ ਕੀਤੀ ਅਤੇ ਕੇਸ ਹੱਲ ਕਰ ਲਿਆ।

ਇਹ ਵੀ ਪੜ੍ਹੋ : 30 ਲੱਖ ਲਗਾ ਕੈਨੇਡਾ ਭੇਜੀ ਨੂੰਹ ਦੇ ਬਦਲੇ ਰੰਗ ਦੇਖ ਹੈਰਾਨ ਰਹਿ ਗਏ ਸਹੁਰੇ, ਨਹੀਂ ਪਤਾ ਸੀ ਦੇਖਣਾ ਪਵੇਗਾ ਇਹ ਦਿਨ

ਵਿਆਜ ਦੇ ਪੈਸਿਆਂ ਤੋਂ ਹੀ ਸ਼ੁਰੂ ਕੀਤੀ ਸੀ ਪੁਲਸ ਨੇ ਜਾਂਚ

ਸੀ. ਪੀ. ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਜਦ ਲਾਸ਼ ਮਿਲੀ ਪੁਲਸ ਕੋਲ ਉਸ ਦੀ ਪਛਾਣ ਨਹੀਂ ਸੀ, ਨਾ ਤਾਂ ਲਾਸ਼ ਕੋਲ ਕੋਈ ਮੋਬਾਇਲ ਅਤੇ ਨਾ ਹੀ ਕੋਈ ਪਛਾਣ ਪੱਤਰ, ਜਿਸ ਕਾਰਨ ਉਸ ਦੀ ਪਛਾਣ ਹੋ ਸਕੇ। ਏ. ਡੀ. ਸੀ. ਪੀ. ਤੁਸ਼ਾਰ ਗੁਪਤਾ ਦੀ ਅਗਵਾਈ ’ਚ ਥਾਣਾ ਕੂੰਮਕਲਾਂ ਦੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਲਾਸ਼ ਸਲੇਸ਼ ਦੀ ਹੈ, ਜੋ ਕਿ ਰਿਟਾਇਰਡ ਹੋਮਗਾਰਡ ਸੀ। ਇਸ ਤੋਂ ਬਾਅਦ ਪਤਾ ਲੱਗਾ ਕਿ ਉਹ ਵਿਆਜ ’ਤੇ ਪੈਸੇ ਦੇਣ ਦਾ ਕੰਮ ਕਰਦਾ ਸੀ। ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਕਿ ਕਿਹੜੇ-ਕਿਹੜੇ ਲੋਕਾਂ ਨੇ ਵਿਆਜ ’ਤੇ ਪੈਸੇ ਲਏ ਹਨ ਤੇ ਕਿਸ ਨਾਲ ਲਗਾਤਾਰ ਗੱਲ ਹੁੰਦੀ ਰਹੀ ਸੀ। ਇਸ ਤੋਂ ਬਾਅਦ ਮੁਲਜ਼ਮਾਂ ਬਾਰੇ ਪਤਾ ਲੱਗਾ ਕਿ ਮੁਲਜ਼ਮਾਂ ਤੋਂ ਸਲੇਸ਼ ਨੇ ਪੈਸੇ ਲੈਣੇ ਸਨ, ਜੋ ਕਿ ਲਗਾਤਾਰ ਆਪਣੇ ਪੈਸੇ ਮੰਗ ਰਿਹਾ ਸੀ। ਇਸ ਤੋਂ ਬਾਅਦ ਸ਼ੱਕ ਹੋਣ ’ਤੇ ਮੁਲਜ਼ਮਾਂ ਨੂੰ ਫੜਿਆ ਅਤੇ ਪੁੱਛਗਿੱਛ ’ਚ ਸਾਰੀ ਸੱਚਾਈ ਸਾਹਮਣੇ ਆ ਗਈ।

ਇਹ ਵੀ ਪੜ੍ਹੋ : ਗ੍ਰੰਥੀ ਸਿੰਘ ਦੀ ਪਤਨੀ ਦੋ ਛੋਟੇ ਬੱਚਿਆਂ ਨਾਲ ਸ਼ੱਕੀ ਹਾਲਾਤ ’ਚ ਲਾਪਤਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News