ਪੇਪਰ ਲੀਕ ਮਾਮਲੇ ’ਚ PSEB ਦੇ ਪੱਤਰ ਤੋਂ ਹੋਇਆ ਵੱਡਾ ਖ਼ੁਲਾਸਾ

02/26/2023 4:33:22 AM

ਲੁਧਿਆਣਾ (ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸ਼ੁੱਕਰਵਾਰ ਨੂੰ ਲੀਕ ਹੋਏ ਇੰਗਲਿਸ਼ ਦੇ ਪੇਪਰ ਦੇ ਮਾਮਲੇ ’ਚ ਬੋਰਡ ਦੇ ਇਕ ਪੱਤਰ ਤੋਂ ਇਕ ਵੱਡਾ ਖ਼ੁਲਾਸਾ ਹੋਇਆ ਹੈ। ਹਾਲਾਂਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਸੀ, ਜਦੋਂਕਿ ਪੇਪਰ ਰੱਦ ਹੋਣ ਤੋਂ ਬਾਅਦ ਪੀ. ਐੱਸ. ਈ. ਬੀ. ਨੇ ਵੀ ਸਾਰੇ ਪ੍ਰੀਖਿਆ ਕੇਂਦਰਾਂ ਤੋਂ ਪ੍ਰਸ਼ਨ ਪੱਤਰਾਂ ਦੇ ਪੈਕੇਟ ਸਬੰਧੀ ਰਿਪੋਰਟ ਮੰਗੀ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ 2 ਦਿਨ ਬਾਅਦ ਮੁੜ ਬਦਲੇਗਾ ਮੌਸਮ, ਵਰ੍ਹਨਗੇ ਬੱਦਲ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਇਸ ਮਾਮਲੇ ਵਿਚ ਬੋਰਡ ਨੇ ਸਾਰੇ ਪ੍ਰੀਖਿਆ ਕੇਂਦਰ ਕੰਟਰੋਲਰਾਂ ਨੂੰ ਪੱਤਰ ਵੀ ਜਾਰੀ ਕੀਤਾ ਹੈ। ਸ਼ਨੀਵਾਰ ਨੂੰ ਬੋਰਡ ਵੱਲੋਂ ਜਾਰੀ ਇਕ ਪੱਤਰ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਕਤ ਮਾਮਲੇ ਵਿਚ ਬੋਰਡ ਦੇ ਹੱਥ ਕੁਝ ਸੁਰਾਗ ਲੱਗੇ ਹਨ। ਪੱਤਰ ਦੇ ਮੁਤਾਬਕ ਕਈ ਪ੍ਰੀਖਿਆ ਕੰਟਰੋਲਰ ਬੋਰਡ ਵੱਲੋਂ ਤੈਅ ਕੀਤੇ ਪ੍ਰਸ਼ਨ ਪੱਤਰ ਲੈਣ ਦੇ ਸਮੇਂ ਤੋਂ ਪਹਿਲਾਂ ਹੀ ਬੈਂਕਾਂ ਤੋਂ ਪ੍ਰਸ਼ਨ ਪੱਤਰ ਲੈ ਲਏ ਗਏ। ਬੋਰਡ ਨੇ ਇਸ ਨੂੰ ਕੇਂਦਰ ਕੰਟਰੋਲਰਾਂ ਦੀ ਵੱਡੀ ਲਾਪ੍ਰਵਾਹੀ ਦੱਸਦੇ ਹੋਏ ਭਵਿੱਖ ਲਈ ਸਾਰੇ ਪ੍ਰੀਖਿਆ ਕੇਂਦਰ ਕੰਟਰੋਲਰਾਂ ਨੂੰ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : 12ਵੀਂ ਜਮਾਤ ਦੇ ਇੰਗਲਿਸ਼ ਦੇ ਪੇਪਰ ਲੀਕ ਮਾਮਲੇ ’ਚ FIR ਦਰਜ

ਇਹੀ ਨਹੀਂ, ਬੋਰਡ ਨੇ ਚਿਤਾਵਨੀ ਦਿੱਤੀ ਹੈ ਕਿ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਕੇਂਦਰ ਸਰਕਾਰ ਵੱਲੋਂ ਪ੍ਰੀਖਿਆਵਾਂ ਦੇ ਸਹੀ ਸੰਚਾਲਨ ਸਬੰਧੀ ਜਾਰੀ ਨਿਰਦੇਸ਼ ਦਾ ਪਾਲਣ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਕੁਝ ਸਕੂਲਾਂ ਦੇ ਪ੍ਰੀਖਿਆ ਕੇਂਦਰ ਕੰਟਰੋਲਰਾਂ ਵੱਲੋਂ ਸਵੇਰ 10-11 ਵਜੇ ਜਾਂ ਉਸ ਤੋਂ ਪਹਿਲਾਂ ਹੀ ਬੈਂਕਾਂ ਤੋਂ ਇੰਗਲਿਸ਼ ਦੇ ਪ੍ਰਸ਼ਨ ਪੱਤਰ ਪ੍ਰਾਪਤ ਕਰ ਲਏ ਗਏ, ਜੋ ਵੱਡੀ ਲਾਪ੍ਰਵਾਹੀ ਹੈ, ਜਦੋਂਕਿ ਬੈਂਕ ਤੋਂ ਪੇਪਰ ਪ੍ਰਾਪਤ ਕਰਨ ਦਾ ਸਮਾਂ 12.30 ਦਾ ਦਿੱਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ 2 ਦਿਨ ਬਾਅਦ ਮੁੜ ਬਦਲੇਗਾ ਮੌਸਮ, ਵਰ੍ਹਨਗੇ ਬੱਦਲ, ਜਾਣੋ ਮੌਸਮ ਦੀ ਤਾਜ਼ਾ ਅਪਡੇਟ

ਪੀ. ਐੱਸ. ਈ. ਬੀ. ਨੇ ਦਿੱਤੀ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਬੋਰਡ ਨੇ ਸਾਰੇ ਪ੍ਰਿੰਸੀਪਲ ਕਮ ਕੇਂਦਰ ਕੰਟਰੋਲਰਾਂ ਨੂੰ ਪ੍ਰਸ਼ਨ ਪੱਤਰਾਂ ਨੂੰ ਬੈਂਕ ਦੀ ਸੇਫ ਕਸਟੱਡੀ ਵਿਚ ਰੱਖਣ ਅਤੇ ਪ੍ਰੀਖਿਆ ਵਾਲੇ ਦਿਨ ਬੈਂਕ ਤੋਂ ਪ੍ਰਾਪਤ ਕਰਨ ਦੇ ਸਬੰਧ ਵਿਚ ਨਿਰਦੇਸ਼ ਫਿਰ ਜਾਰੀ ਕੀਤੇ ਗਏ ਹਨ। ਬੋਰਡ ਨੇ ਕਿਹਾ ਕਿ ਪ੍ਰਸ਼ਨ ਪੱਤਰ ਬੈਂਕ ਤੋਂ ਪ੍ਰਾਪਤ ਕਰਨ ਦੇ ਸਮੇਂ ਤੋਂ ਪਹਿਲਾਂ ਜਾਰੀ ਨਿਰਦੇਸ਼ਾਂ ਦੀ ਇਨ-ਬਿਨ ਪਾਲਣਾ ਕੀਤੀ ਜਾਵੇ। ਜੇਕਰ ਫਿਰ ਵੀ ਪ੍ਰਸ਼ਨ ਪੱਤਰ ਨਿਰਦੇਸ਼ਾਂ ਦੇ ਉਲਟ ਦਿੱਤੇ ਗਏ ਸਮੇਂ ਤੋਂ ਪਹਿਲਾਂ ਬੈਂਕ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਕੇਂਦਰ ਕੰਟਰੋਲਰ ਦੇ ਖਿਲਾਫ ਕਾਨੂੰਨੀ ਅਤੇ ਅਨੁਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।


Manoj

Content Editor

Related News