ਫਿਰੋਜ਼ਪੁਰ ’ਚ ਵਾਪਰੀ ਵੱਡੀ ਦਰਦਨਾਕ ਘਟਨਾ, ਖੇਡਦੇ ਹੋਏ ਛੱਪੜ ’ਚ ਡਿੱਗਿਆ 10 ਸਾਲਾ ਬੱਚਾ

Monday, Jan 22, 2024 - 03:35 PM (IST)

ਫਿਰੋਜ਼ਪੁਰ ’ਚ ਵਾਪਰੀ ਵੱਡੀ ਦਰਦਨਾਕ ਘਟਨਾ, ਖੇਡਦੇ ਹੋਏ ਛੱਪੜ ’ਚ ਡਿੱਗਿਆ 10 ਸਾਲਾ ਬੱਚਾ

ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਵਿਚ ਅੱਜ ਤੜਕਸਾਰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਕਰਕੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਛੋਟੇ-ਛੋਟੇ ਬੱਚੇ ਖੇਡ ਰਹੇ ਸਨ ਅਤੇ ਇਕ ਬੱਚਾ ਜਦ ਗੇਂਦ ਚੁੱਕਣ ਲਈ ਛੱਪੜ ਕਿਨਾਰੇ ਗਿਆ ਤਾਂ ਉਹ ਪੈਰ ਫਿਸਲਣ ਕਾਰਨ ਛੱਪੜ ਵਿਚ ਡਿੱਗ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਫਿਰੋਜ਼ਪੁਰ ਦੇ ਪਿੰਡ ਛੀਂਬਾ ਹਾਜੀ ਦੀ ਹੈ, ਜਿਸ ਦੇ ਛੱਪੜ ਵਿਚ ਡਿੱਗਣ ਕਾਰਨ 10 ਸਾਲਾ ਬੱਚੇ ਦੀ ਮੌਤ ਹੋ ਗਈ। ਮੌਕੇ ਦੀ ਇਕ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੇ ਦੀ ਦਾਦੀ ਮਾਇਆ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਅੱਗੇ ਇਕ ਛੱਪੜ ਪੁੱਟਿਆ ਹੋਇਆ ਸੀ ਅਤੇ ਬੱਚੇ ਖੇਡ ਰਹੇ ਸਨ। 

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਮਸ਼ਹੂਰ ਬਿਜ਼ਨੈਸਮੈਨ ’ਤੇ ਚੱਲੀਆਂ ਗੋਲ਼ੀਆਂ, ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ ਤਾਰ

ਖੇਡਦਿਆਂ-ਖੇਡਦਿਆਂ ਉਸਦਾ 10 ਸਾਲਾ ਪੋਤਰਾ ਵਿਸ਼ੂ ਜਦ ਗੇਂਦ ਚੁੱਕਣ ਲਈ ਗਿਆ ਤਾਂ ਉਹ ਛੱਪੜ ਵਿਚ ਡਿੱਗ ਗਿਆ ਜਿਸਨੂੰ ਬਾਹਰ ਕੱਢਣ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਜਦ ਤੱਕ ਉਸਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਦੱਸਿਆ ਕਿ ਇਹ ਟੋਆ ਪਿਛਲੇ ਡੇਢ ਮਹੀਨੇ ਤੋਂ ਪੁੱਟਿਆ ਹੋਇਆ ਹੈ ਜਿਸ ਨੂੰ ਬੰਦ ਕਰਨ ਲਈ ਉਹ ਕਈ ਵਾਰ ਪੰਚਾਇਤ ਨੂੰ ਆਖ ਚੁੱਕੇ ਹਨ। ਉਨ੍ਹਾਂ ਕਈ ਵਾਰ ਅਪੀਲ ਕੀਤੀ ਕਿ ਇਹ ਛੱਪੜ ਪੰਚਾਇਤੀ ਜ਼ਮੀਨ ਵਿਚ ਕੱਢਿਆ ਜਾਵੇ ਜਾਂ ਇਸ ਦੀ ਚਾਰ ਦੀਵਾਰੀ ਕੀਤੀ ਜਾਵੇ ਪਰ ਕਿਸੇ ਨੇ ਵੀ ਉਨ੍ਹਾਂ ਦੀ ਇਕ ਨਹੀਂ ਸੁਣੀ ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਚੜ੍ਹਦੀ ਸਵੇਰ ਜਲੰਧਰ ’ਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਦਾ ਪੁਲਸ ਨੇ ਕੀਤਾ ਐਨਕਾਊਂਟਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News