ਗੁਰਪੁਰਬ 'ਤੇ 100 ਫੁੱਟ ਉੱਚਾਈ 'ਤੇ ਨਿਸ਼ਾਨ ਸਾਹਿਬ ਚੜ੍ਹਾਉਂਦਿਆਂ ਵਾਪਰਿਆ ਭਾਣਾ, ਘਬਰਾਈਆਂ ਸੰਗਤਾਂ
Tuesday, Nov 28, 2023 - 10:25 AM (IST)
ਮੰਜੀ ਸਾਹਿਬ ਕੋਟਾਂ (ਰਣਧੀਰ ਸਿੰਘ ਧੀਰਾ) : ਜੀ. ਟੀ. ਰੋਡ ’ਤੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧਾਂ ਅਧੀਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਅਚਾਨਕ ਤਾਰ ਟੁੱਟਣ ਦੇ ਕਾਰਨ 2 ਨੌਜਵਾਨ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕਿਸਾਨਾਂ ਨੂੰ ਰੋਕਣ ਲਈ ਸਾਰੇ ਐਂਟਰੀ ਪੁਆਇੰਟ ਸੀਲ, 2100 ਜਵਾਨਾਂ ਦੀ ਲੱਗੀ ਡਿਊਟੀ
ਮਿਲੀ ਜਾਣਕਾਰੀ ਅਨੁਸਾਰ ਬੀਤੀ ਸਵੇਰੇ 9 ਵਜੇ ਦੇ ਕਰੀਬ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਸੰਗਤਾਂ ਗੁਰੂ ਘਰ ਇਕੱਠੀਆਂ ਹੋਈਆਂ। ਇਕ 22 ਸਾਲਾ ਨੌਜਵਾਨ ਅਸਮੀਤ ਸਿੰਘ 100 ਫੁੱਟ ਦੇ ਕਰੀਬ ਉੱਚੇ ਨਿਸ਼ਾਨ ਸਾਹਿਬ ਦੇ ਸਿਖ਼ਰ ’ਤੇ ਚੋਲਾ ਬਦਲਣ ਲਈ ਲੋਹੇ ਦੀ ਕੁਰਸੀ (ਵਹਿੰਗੀ) ’ਤੇ ਬੈਠ ਕੇ ਪੁੱਜਾ ਤਾਂ ਅਚਾਨਕ ਹੀ ਕੁਰਸੀ ਵਾਲੀ ਤਾਰ ਟੁੱਟ ਗਈ ਤਾਂ ਸੰਗਤਾਂ ਇਕਦਮ ਸਹਿਮ ਨਾਲ ਡਰ ਗਈਆਂ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ, ਅਹਿਮ ਬਿੱਲ ਕੀਤੇ ਜਾਣਗੇ ਪੇਸ਼
ਬਹੁਤ ਹੀ ਤੇਜ਼ ਰਫ਼ਤਾਰ ਨਾਲ ਥੱਲੇ ਆ ਰਹੇ ਨੌਜਵਾਨ ਨੂੰ ਬਚਾਉਣ ਲਈ ਉਸ ਦੇ ਦੋਸਤ ਅਮਨਦੀਪ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਬਾਹਾਂ ਨਾਲ ਬੜੀ ਹੀ ਫੁਰਤੀ ਨਾਲ ਬੋਚ ਕੇ ਉਸ ਦੀ ਜਾਨ ਨੂੰ ਬਚਾ ਲਿਆ ਪਰ ਉਸ ਦੇ ਹੱਥ 'ਚ ਲੋਹੇ ਦੀ ਕੁਰਸੀ ਲੱਗਣ ਕਾਰਨ ਗੁੱਟ ਟੁੱਟ ਗਿਆ, ਜਦੋਂ ਕਿ ਨਿਸ਼ਾਨ ਸਾਹਿਬ ਤੋਂ ਥੱਲੇ ਆ ਰਹੇ ਨੌਜਵਾਨ ਦੇ ਸਿਰ ਤੇ ਮੋਢੇ ’ਤੇ ਸੱਟਾਂ ਵੱਜਣ ਨਾਲ ਉਹ ਜ਼ਖ਼ਮੀ ਹੋ ਗਿਆ। ਸੰਗਤਾਂ ਨੇ ਉਕਤ ਨੌਜਵਾਨਾਂ ਨੂੰ ਦੋਰਾਹੇ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8