ਦੇਰ ਰਾਤ ਫਟਿਆ ਗੁਬਾਰੇ ਵਾਲਾ ਗੈਸ ਸਿਲੰਡਰ, ਇਕ ਜ਼ਖਮੀ

Tuesday, Feb 16, 2021 - 12:50 AM (IST)

ਦੇਰ ਰਾਤ ਫਟਿਆ ਗੁਬਾਰੇ ਵਾਲਾ ਗੈਸ ਸਿਲੰਡਰ, ਇਕ ਜ਼ਖਮੀ

ਬਠਿੰਡਾ, (ਵਰਮਾ)– ਦੇਰ ਰਾਤ ਸ਼ਹਿਰ ’ਚ ਗੁਬਾਰੇ ਵਾਲਾ ਸਿਲੰਡਰ ਫਟਣ ਕਾਰਣ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਸਥਾਨਕ ਪਰਸ ਰਾਮ ਨਗਰ ਨੇੜੇ ਗੁਬਾਰਿਆਂ ’ਚ ਗੈਸ ਭਰ ਰਹੇ ਰਾਮ ਫੂਲ ਦਾ ਸਿਲੰਡਰ ਅਚਾਨਕ ਫਟ ਗਿਆ। 
ਦਸ ਦੇਈਏ ਕਿ ਕੱਲ੍ਹ ਨੂੰ ਬਸੰਤ ਹੋਣ ਦੇ ਚਲਦਿਆਂ ਅੱਜ ਦੇਰ ਰਾਤ ਤੱਕ ਸ਼ਹਿਰ ਦੀਆਂ ਕਈ ਸੜਕਾਂ ’ਤੇ ਚੁਰਾਹਿਆਂ ਵਿਚ ਅੱਜ ਪਤੰਗਾਂ ਅਤੇ ਗੁਬਾਰਿਆਂ ਦੇ ਬਾਜ਼ਾਰ ਸਜੇ ਹੋਏ ਸਨ। ਜਿਸਦੇ ਚਲਦਿਆਂ ਸਥਾਨਕ ਪਰਸ ਰਾਮ ਨਗਰ ਨੇੜੇ ਗੁਬਾਰਿਆਂ ’ਚ ਗੈਸ ਭਰ ਰਹੇ ਰਾਮਫੂਲ ਦਾ ਸਿਲੰਡਰ ਅਚਾਨਕ ਫਟ ਗਿਆ। ਧਮਾਕਾ ਐਨਾ ਜਬਰਦਸਤ ਸੀ ਕਿ ਆਸਪਾਸ ਦੇ ਇਲਾਕੇ ’ਚ ਦਹਿਸ਼ਤ ਫੈਲ ਗਈ। ਸਿੱਟੇ ਵਜੋਂ ਰਾਮਫੂਲ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਸੂਚਨਾ ਮਿਲਣ ’ਤੇ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਬਠਿੰਡਾ ਦੇ ਵਰਕਰ ਮਨੀਕਰਨ ਸ਼ਰਮਾ ਅਤੇ ਰਜਿੰਦਰ ਸਿੰਘ ਉਥੇ ਪਹੁੰਚੇ। ਜਿਨ੍ਹਾਂ ਨੇ ਐਂਬੂਲੈਂਸ ਰਾਹੀਂ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਸਦਾ ਇਲਾਜ ਜਾਰੀ ਹੈ। ਮੌਕੇ ’ਤੇ ਥਾਣਾ ਕੈਨਾਲ ਕਾਲੌਨੀ ਦੀ ਪੁਲਸ ਪਾਰਟੀ ਪਹੁੰਚੀ, ਜਿਨ੍ਹਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹੋਰ ਗੁਬਾਰੇ ਵਾਲਿਆਂ ਨੂੰ ਉਥੋਂ ਹਟਾ ਦਿੱਤਾ ਗਿਆ।


author

Bharat Thapa

Content Editor

Related News