ਛੱਤ ਤੋਂ ਡਿੱਗਣ ਕਾਰਨ 40 ਸਾਲਾ ਔਰਤ ਦੀ ਮੌਤ
Sunday, Jun 18, 2023 - 12:22 AM (IST)

ਲੁਧਿਆਣਾ (ਰਿਸ਼ੀ)–ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਦਸਮੇਸ਼ ਨਗਰ ਵਿਚ ਸ਼ੁੱਕਰਵਾਰ ਰਾਤ ਨੂੰ ਸ਼ੱਕੀ ਹਾਲਾਤ ਵਿਚ ਛੱਤ ਡਿੱਗਣ ਕਾਰਨ ਇਕ 40 ਸਾਲ ਦੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਹੈ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਲੁੱਟ ਮਗਰੋਂ ‘ਡਾਕੂ ਹਸੀਨਾ’ ਤੇ ਪਤੀ ਕਿਉਂ ਗਏ ਸ੍ਰੀ ਹੇਮਕੁੰਟ ਸਾਹਿਬ, ਪੁਲਸ ਕਮਿਸ਼ਨਰ ਨੇ ਕੀਤਾ ਖ਼ੁਲਾਸਾ
ਜਾਂਚ ਅਧਿਕਾਰੀ ਏ. ਐੱਸ. ਆਈ. ਰਣਵੀਰ ਸਿੰਘ ਦੇ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ਵਿਚ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸਵਿੰਦਰ ਕੌਰ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਇਲਾਜ ਵੀ ਚੱਲ ਰਿਹਾ ਸੀ। ਸ਼ੁੱਕਰਵਾਰ ਦੀ ਰਾਤ ਨੂੰ ਉਸਦੇ ਬੇਟੇ ਦੇ ਪੇਟ ਵਿਚ ਅਚਾਨਕ ਦਰਦ ਹੋਇਆ ਤਾਂ ਉਸ ਦਾ ਪਤੀ ਦਵਾਈ ਲੈਣ ਲਈ ਕਮਰੇ ਵਿਚ ਚਲਾ ਗਿਆ। ਜਦ ਉਹ ਦਵਾਈ ਲੈ ਕੇ ਛੱਤ ’ਤੇ ਪੁੱਜਾ ਤਾਂ ਦੇਖਿਆ ਕਿ ਜਸਵਿੰਦਰ ਕੌਰ ਛੱਤ ਤੋਂ ਹੇਠਾਂ ਗਲੀ ’ਚ ਡਿੱਗ ਚੁੱਕੀ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।