ਰੂਪਨਗਰ ''ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ

Thursday, Sep 28, 2023 - 06:43 PM (IST)

ਰੂਪਨਗਰ ''ਚ ਭਿਆਨਕ ਹਾਦਸਾ, ਪਿਓ ਦੀਆਂ ਅੱਖਾਂ ਸਾਹਮਣੇ 4 ਸਾਲਾ ਬੱਚੇ ਦੀ ਤੜਫ਼-ਤਰਫ਼ ਕੇ ਨਿਕਲੀ ਜਾਨ

ਰੂਪਨਗਰ (ਵਿਜੇ)-ਰੂਪਨਗਰ ਵਿਖੇ ਪਿੰਡ ਭੱਦਲ ’ਚ ਇਕ ਸੜਕ ਹਾਦਸੇ ’ਚ 4 ਸਾਲਾ ਬੱਚੇ ਦੀ ਮੌਤ ਹੋ ਗਈ। ਸਦਰ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਓਮਇੰਦਰ ਪੁੱਤਰ ਇਤਬਾੜੀ ਲਾਲ ਵਾਸੀ ਪਿੰਡ ਮਕਰੰਦਾਪੁਰਾ ਜ਼ਿਲ੍ਹਾ ਬਦਾਊ (ਯੂ. ਪੀ.) ਹਾਲ ਵਾਸੀ ਭੱਦਲ ਨੇ ਦੱਸਿਆ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਆਪਣੇ ਪਰਿਵਾਰ ਦੇ ਸਮੇਤ ਭੱਦਲ ਤੋਂ ਬਬਾਨੀ ਨੂੰ ਜਾ ਰਹੇ ਸੀ, ਜਦੋਂ ਤੁੰਗ ਭੱਠਾ ਭੱਦਲ ਨੇੜੇ ਪੁੱਜੇ ਤਾਂ ਪਿੱਛੋਂ ਇਕ ਟਾਟਾ ਐੱਸ. ਟੈਂਪੂ ਆਇਆ, ਜਿਸ ’ਤੇ ਮੰਜੇ ਲੱਦੇ ਹੋਏ ਸਨ, ਜਿਸ ਦੇ ਚਾਲਕ ਨੇ ਆਪਣੇ ਟੈਂਪੂ ਨੂੰ ਬੜੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਉਸ ਦੇ ਨਾਲ ਤੁਰੇ ਜਾਂਦੇ ਬੱਚੇ ਮੋਹਿਤ ਉਮਰ (4 ਸਾਲ) ਦੇ ਉੱਪਰ ਚੜ੍ਹਾ ਦਿੱਤਾ, ਜਿਸ ਦਾ ਨੰਬਰ ਵੀ ਪੜ੍ਹ ਲਿਆ ਹੈ। ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਜਦੋਂਕਿ ਬੱਚੇ ਨੂੰ ਟੈਂਪੂ ਹੇਠੋਂ ਕੱਢ ਕੇ ਸਿਵਲ ਹਸਪਤਾਲ ਰੂਪਨਗਰ ਲਿਜਾਇਆ ਗਿਆ, ਜਿੱਥੇ ਡਾਕਟਰ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸਦਰ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚਾਲਕ ਵਿਰੁੱਧ ਪਰਚਾ ਦਰਜ ਕਰ ਲਿਆ ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਚਾਵਾਂ ਨਾਲ ਪੁੱਤ ਨੂੰ ਭੇਜਿਆ ਸੀ ਕੈਨੇਡਾ, 3 ਹਫ਼ਤਿਆਂ ਮਗਰੋਂ ਪਰਤੀ ਲਾਸ਼ ਨੂੰ ਵੇਖ ਫੁੱਟ-ਫੁੱਟ ਰੋਈ ਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News