ਵਾਪਸ ਨਹੀਂ ਜਾਣਾ ਚਾਹੁੰਦੇ ਪਾਕਿਸਤਾਨ ਤੋਂ ਆਏ 93 ਹਿੰਦੂ, ਖ਼ੁਫ਼ੀਆ ਏਜੰਸੀਆਂ ਜਾਂਚ 'ਚ ਜੁਟੀਆਂ

Wednesday, Oct 19, 2022 - 04:47 PM (IST)

ਵਾਪਸ ਨਹੀਂ ਜਾਣਾ ਚਾਹੁੰਦੇ ਪਾਕਿਸਤਾਨ ਤੋਂ ਆਏ 93 ਹਿੰਦੂ, ਖ਼ੁਫ਼ੀਆ ਏਜੰਸੀਆਂ ਜਾਂਚ 'ਚ ਜੁਟੀਆਂ

ਜਲੰਧਰ/ਪਾਕਿਸਤਾਨ (ਨੈਸ਼ਨਲ ਡੈਸਕ)–ਪਾਕਿਸਤਾਨ ਦੇ ਸਿੰਧ ਸੂਬੇ ਤੋਂ ਆਏ ਹਿੰਦੂਆਂ ਦੇ 2 ਜਥਿਆਂ 'ਚ ਸ਼ਾਮਲ 93 ਲੋਕ ਹੁਣ ਵਾਪਸ ਨਹੀਂ ਜਾਣਾ ਚਾਹੁੰਦੇ। ਇਨ੍ਹਾਂ ਲੋਕਾਂ ਨੇ ਭਾਰਤ 'ਚ ਵੱਸਣ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਵਾਪਸ ਨਹੀਂ ਜਾਣਾ ਚਾਹੁੰਦੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉੱਤਰ-ਪੱਛਮੀ ਰੇਲਵੇ (ਐੱਨ. ਡਬਲਯੂ. ਆਰ.) ਦੇ ਅਧਿਕਾਰੀ ਅਤੇ ਸੂਬੇ ਦੀਆਂ ਖ਼ੁਫ਼ੀਆ ਏਜੰਸੀਆਂ ਇਨ੍ਹਾਂ ਜਥਿਆਂ ’ਚ ਆਏ ਲੋਕਾਂ ਦੇ ਟਿਕਾਣਿਆਂ ਦਾ ਪਤਾ ਲਾਉਣ ਲਈ ਹਰਕਤ ’ਚ ਆਈਆਂ ਹਨ, ਜੋ ਹੁਣ ਜੋਧਪੁਰ ਦੇ ਬਾਹਰੀ ਇਲਾਕੇ ਡਾਲੀਬਾਈ ਚੌਰਾਹਾ ਨੇੜੇ ਪਹਿਲਾਂ ਤੋਂ ਹੀ ਬੇਘਰ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤੀ ਗਈ ਇਕ ਝੁੱਗੀ ਇਲਾਕੇ ’ਚ ਵੱਸਣ ਦੀ ਕੋਸ਼ਿਸ਼ ਕਰ ਰਹੇ ਹਨ।

ਭੀਲ ਭਾਈਚਾਰੇ ਦੇ ਹਨ ਹਿੰਦੂ
50 ਹਿੰਦੂਆਂ ਦਾ ਪਹਿਲਾ ਜੱਥਾ 12 ਅਕਤੂਬਰ ਨੂੰ ਹਰਿਦੁਆਰ ਤੋਂ ਟਰੇਨ ਰਾਹੀਂ ਜੋਧਪੁਰ ਆਇਆ ਸੀ, ਜਦੋਂਕਿ ਬੱਚਿਆਂ ਸਮੇਤ 43 ਲੋਕਾਂ ਦਾ ਦੂਜਾ ਜੱਥਾ 14 ਅਕਤੂਬਰ ਨੂੰ ਜੋਧਪੁਰ ਰੇਲਵੇ ਸਟੇਸ਼ਨ 'ਤੇ ਪਹੁੰਚਿਆ ਸੀ। ਇਨ੍ਹਾਂ ਲੋਕਾਂ ਨੇ ਭਾਰਤ ਪਹੁੰਚ ਕੇ ਪਾਕਿਸਤਾਨ 'ਚ ਅਚਾਨਕ ਆਏ ਹੜ੍ਹ ਤੋਂ ਬਾਅਦ ਰਾਹਤ ਕਾਰਜਾਂ ’ਚ ਪ੍ਰੇਸ਼ਾਨੀ ਅਤੇ ਵਿਤਕਰੇ ਦਾ ਦੋਸ਼ ਲਾਇਆ ਸੀ। ਇਹ ਲੋਕ ਭੀਲ ਭਾਈਚਾਰੇ ਦੇ ਹਨ ਅਤੇ ਸਿੰਧ ਦੇ ਟਾਂਡੋ ਅੱਲ੍ਹਾਯਾਰ ਜ਼ਿਲ੍ਹੇ ਤੋਂ ਆਏ ਹਨ। ਪ੍ਰਵਾਸੀ ਵੀਜ਼ੇ ਦੀ ਜੀ. ਆਰ. ਪੀ.-ਜੋਧਪੁਰ ਅਤੇ ਖ਼ੁਫ਼ੀਆ ਮਹਿਕਮੇ ਦੇ ਅਧਿਕਾਰੀ ਇਹ ਪਤਾ ਲਗਾਉਣ ਲਈ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਤੀਰਥ ਯਾਤਰਾ ਵੀਜ਼ੇ ਹਨ ਜਾਂ ਸੈਰ-ਸਪਾਟਾ ਵੀਜ਼ੇ ਅਤੇ ਕੀ ਇਹ ਕਾਨੂੰਨੀ ਪ੍ਰਵਾਸੀਆਂ ਦੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ।

ਇਹ ਵੀ ਪੜ੍ਹੋ: ਚਮਕੀ ਕਿਸਮਤ: ਪੈਂਚਰ ਲਾਉਣ ਵਾਲਾ ਮਾਹਿਲਪੁਰ ਦਾ ਸ਼ਖ਼ਸ ਬਣਿਆ ਕਰੋੜਪਤੀ, ਨਿਕਲੀ 3 ਕਰੋੜ ਦੀ ਲਾਟਰੀ

ਲੰਬੇ ਸਮੇਂ ਦੇ ਵੀਜ਼ੇ ਦੀ ਹੋਵੇਗੀ ਜਾਂਚ
ਸੂਤਰਾਂ ਨੇ ਕਿਹਾ ਹੈ ਕਿ ਵਿਸਥਾਪਿਤ ਦੇ ਓਵਰ ਸਟੇਅ ਜਾਂ ਲੰਬੇ ਸਮੇਂ ਤੱਕ ਦੇ ਵੀਜ਼ੇ ਦੀ ਜਾਂਚ ਕੀਤੀ ਜਾਵੇਗੀ ਅਤੇ ਖੁਫੀਆ ਵਿਭਾਗ ਦੀ ਸਟੇਟਸ ਰਿਪੋਰਟ ’ਤੇ ਜ਼ਿਲਾ ਕੁਲੈਕਟਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। 2016 ਦੇ ਵਿਸਥਾਪਨ ਦਿਸ਼ਾ-ਨਿਰਦੇਸ਼ਾਂ ਅਤੇ ਇਮੀਗ੍ਰੇਸ਼ਨ ਜਾਂ ਰਿਹਾਇਸ਼ੀ ਨਿਯਮਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਛੱਡਣ ਲਈ ਕਿਹਾ ਜਾਵੇਗਾ।

ਸੀਮਾਂਤ ਲੋਕ ਸੰਗਠਨ ਦੇ ਮੁਖੀ ਹਿੰਦੂ ਸਿੰਘ ਸੋਢਾ ਨੇ ਕਿਹਾ ਕਿ ਇਨ੍ਹਾਂ ਲੋਕਾਂ ਕੋਲ ਆਪਣੇ ਦੇਸ਼ ’ਚ ਹੋ ਰਹੇ ਅੱਤਿਆਚਾਰ ਅਤੇ ਵਿਤਕਰੇ ਦੇ ਮੱਦੇਨਜ਼ਰ ਕੋਈ ਹੋਰ ਬਦਲ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਭਾਰਤ ਨੂੰ ਆਪਣਾ ਕੁਦਰਤੀ ਘਰ ਮੰਨਦੇ ਹਨ। ਸਿੰਘ ਨੇ ਕਿਹਾ ਕਿ ਉਹ ਤੀਰਥ ਯਾਤਰਾ ਵੀਜ਼ੇ ’ਤੇ ਹਰਿਦੁਆਰ ਆਏ ਸਨ, ਜਿੱਥੇ ਏਜੰਸੀਆਂ ਨੇ ਉਨ੍ਹਾਂ ਦੀ ਆਮਦ ਦਰਜ ਕੀਤੀ ਅਤੇ ਫਿਰ ਆਪਣੀ ਅੰਤਿਮ ਮੰਜ਼ਿਲ ਲਈ ਰਵਾਨਾ ਹੋ ਗਏ। ਉਨ੍ਹਾਂ ਕੋਲ ਇਥੇ ਵੱਸਣ ਲਈ ਵੀਜ਼ਾ ਨਹੀਂ ਹੈ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਪ੍ਰਵਾਸੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਲਈ ਟੀਮਾਂ ਭੇਜ ਦਿੱਤੀਆਂ ਹਨ। ਏ. ਐੱਸ. ਪੀ. (ਸੀ. ਆਈ. ਡੀ.) ਰਾਮੇਸ਼ਵਰ ਲਾਲ ਮੇਘਵਾਲ ਨੇ ਕਿਹਾ ਕਿ ਜੋ ਵੀ ਉਚਿਤ ਹੋਵੇਗਾ ਅਸੀਂ ਕਰਾਂਗੇ। ਜੇਕਰ ਉਹ ਵਾਪਸ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਇਥੇ ਰਹਿਣ ਲਈ ਰਸਮੀ ਕਾਰਵਾਈਆਂ ਪੂਰੀਆਂ ਕਰਨ ਲਈ ਕਿਹਾ ਜਾਵੇਗਾ।

ਇਹ ਵੀ ਪੜ੍ਹੋ: ਮਹਿਤਪੁਰ ਵਿਖੇ ਪਤਨੀ, 2 ਬੱਚੇ ਤੇ ਸੱਸ-ਸਹੁਰੇ ਨੂੰ ਜਿਊਂਦਾ ਸਾੜਨ ਵਾਲੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News