90 ਫੀਸਦੀ ਲੋਕ ਨਹੀਂ ਜਾਣਦੇ ਕਿ ਖਾਣਾ ਸਹੀ ਢੰਗ ਨਾਲ ਕਿਵੇਂ ਖਾਣਾ ਹੈ, PGI ’ਚ ਹੋਇਆ ਅਧਿਐਨ
Saturday, May 20, 2023 - 12:16 PM (IST)
ਜਲੰਧਰ (ਨਰਿੰਦਰ ਮੋਹਨ) : 90 ਫੀਸਦੀ ਲੋਕ ਇਹ ਨਹੀਂ ਜਾਣਦੇ ਕਿ ਸਹੀ ਢੰਗ ਨਾਲ ਖਾਣਾ ਕਿਵੇਂ ਖਾਇਆ ਜਾਂਦਾ ਹੈ। ਸਿਰਫ਼ 10 ਫ਼ੀਸਦੀ ਲੋਕ ਹੀ ਸਮਝਦੇ ਹਨ ਕਿ ਇਨ੍ਹਾਂ ਨੂੰ ਸਹੀ ਢੰਗ ਨਾਲ ਕਿਵੇਂ ਖਾਣਾ ਹੈ। ਅਜਿਹੇ 10 ਫੀਸਦੀ ਲੋਕਾਂ ’ਚ ਮਰੀਜ਼ ਵੀ ਹਨ, ਜਦਕਿ ਸਿਹਤ ਖੇਤਰ ਨਾਲ ਜੁੜੇ ਲੋਕ ਵੀ ਇਸ ’ਚ ਸ਼ਾਮਲ ਹੁੰਦੇ ਹਨ। ਚੰਡੀਗੜ੍ਹ ਸਥਿਤ ਪੀ. ਜੀ. ਆਈ. ਵਿਖੇ ਗੈਰ ਰਸਮੀ ਤੌਰ ’ਤੇ ਡਾਇਟੀਸ਼ੀਅਨ ਖੇਤਰ ’ਚ ਹੋਏ ਇਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ। ਪੀ. ਜੀ. ਆਈ. ਦੇ ਡਾਇਟੀਸ਼ੀਅਨ ਡਾ. ਨੈਂਸੀ ਸਾਹਨੀ ਨੇ ਦੱਸਿਆ ਕਿ ਸੰਤੁਲਿਤ ਖੁਰਾਕ ਨੂੰ ਲੈ ਕੇ ਪੀ. ਜੀ. ਆਈ. ’ਚ ਹਰ ਰੋਜ਼ ਵੱਖ-ਵੱਖ ਵਿਭਾਗਾਂ ’ਚੋਂ 100 ਮਰੀਜ਼ ਅਜਿਹੇ ਆਉਂਦੇ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਡਾਇਟੀਸ਼ੀਅਨ ਵਿਭਾਗ ਕੋਲ ਭੇਜਿਆ ਜਾਂਦਾ ਹੈ। ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਵੇਂ, ਕਦੋਂ, ਕਿੰਨਾ ਅਤੇ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ। ਸਿਰਫ ਸਹੀ ਢੰਗ ਨਾਲ ਖਾਣਾ ਖਾਣ ਨਾਲ ਬਹੁਤ ਸਾਰੀਆਂ ਵੱਡੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਗਲੋਬਲ ਹੰਗਰ ਇੰਡੈਕਸ ’ਚ ਸ਼ਾਮਲ 116 ਦੇਸ਼ਾਂ ’ਚੋਂ ਭਾਰਤ ਦਾ 101ਵਾਂ ਸਥਾਨ ਹੈ। ਦੇਸ਼ ’ਚ ਜਿੱਥੇ ਭੁੱਖ ਇਕ ਗੰਭੀਰ ਸਮੱਸਿਆ ਹੈ। ਉਕਤ ਕਾਬਲ ਲੋਕਾਂ ਵੱਲੋਂ ਸਹੀ ਢੰਗ ਨਾਲ ਨਾ ਖਾਇਆ ਜਾਣਾ ਵੀ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ। ਰਾਸ਼ਟਰੀ ਪੱਧਰ ’ਤੇ ਕਰਵਾਏ ਗਏ ਸਰਵੇਖਣ ’ਚ ਇਕ ਗੱਲ ਸਾਹਮਣੇ ਆਈ ਸੀ ਕਿ ਦੇਸ਼ ਦੇ 71 ਫੀਸਦੀ ਲੋਕ ਪੋਸਟਿਕ ਭੋਜਨ ਖਰੀਦਣ ਤੋਂ ਅਸਮਰੱਥ ਹਨ ਪਰ ਜਿਹੜੇ ਲੋਕ ਚੰਗਾ ਭੋਜਨ ਖਰੀਦਣ ਦੇ ਸਮਰੱਥ ਵੀ ਹਨ, ਉਨ੍ਹਾਂ ’ਚੋਂ 90 ਫੀਸਦੀ ਲੋਕ ਇਹ ਨਹੀਂ ਜਾਣਦੇ ਕਿ ਠੀਕ ਢੰਗ ਨਾਲ ਅਤੇ ਸੰਤੁਲਿਤ ਭੋਜਨ ਕਿਵੇਂ ਖਾਣਾ ਹੈ। ਤੰਦਰੁਸਤੀ ਦਾ ਪਾਲਣ ਪੋਸ਼ਣ ਕਿਵੇਂ ਕਰੀਏ ਅਤੇ ਬੀਮਾਰੀਆਂ ਤੋਂ ਬਚਾਅ ਕਿਵੇਂ ਕਰੀਏ, ਇਸ ਵਿਸ਼ੇ ਨੂੰ ਲੈ ਕੇ ਇਕ ਸੈਮੀਨਾਰ ਦਾ ਆਯੋਜਨ ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ’ਚ ਹੋਇਆ।
ਇਹ ਵੀ ਪੜ੍ਹੋ : ਵਿਧਾਇਕ ਅਮਿਤ ਰਤਨ ਕੋਟਫੱਤਾ ਦੀ ਆਵਾਜ਼ ਦਾ ਸੈਂਪਲ ਮੈਚ, ਫੋਰੈਂਸਿਕ ਲੈਬ ਨੇ ਵਿਜੀਲੈਂਸ ਰੇਂਜ ਨੂੰ ਦਿੱਤੀ ਰਿਪੋਰਟ
ਕੋਵਿਡ 19 ਤੋਂ ਬਾਅਦ ਸਿਹਤਮੰਦ ਰਹਿਣਾ ਹਰ ਕਿਸੇ ਦਾ ਸੁਪਨਾ ਹੈ ਅਤੇ ਲੋਕ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਕੀ ਉਹ ਸਹੀ ਦਿਸ਼ਾ ’ਚ ਹਨ, ਕੀ ਉਹ ਸਹੀ ਖਾ ਰਹੇ ਹਨ, ਲੋੜੀਂਦੀ ਕਸਰਤ ਕਰ ਰਹੇ ਹਨ, ਕੀ ਉਹ ਆਪਣੀ ਰੋਜ਼ਾਨਾ ਰੁਟੀਨ ਕਰ ਰਹੇ ਹਨ? ਤਣਾਅ ਨਾਲ ਨਜਿੱਠਣ ਦੇ ਯੋਗ ਹਨ? ਜੋ 70 ਫੀਸਦੀ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ। ਐਂਬ੍ਰਾਇਓਨਿਕ ਗ੍ਰੀਨਜ਼ ਦੇ ਮੋਹਿਤ ਨਿਝਾਵਨ ਨੇ ਹੈਲਥ ਫਾਰ ਆਲ ਅਤੇ ਬੀਮਾਰੀਆਂ ਤੋਂ ਬਚਾਅ ਕਿਵੇਂ ਕਰੀਏ ਬਾਰੇ ਸੈਮੀਨਾਰ ਆਯੋਜਿਤ ਕੀਤਾ। ਇਸ ’ਚ ਪੀ. ਜੀ. ਆਈ. ਸਮੇਤ ਹੋਰ ਸੰਸਥਾਵਾਂ ਦੇ ਮਸ਼ਹੂਰ ਮੈਡੀਕਲ ਸਪੈਸ਼ਲਿਸਟ ਨੇ ਹਿੱਸਾ ਲਿਆ। ਸਿੱਟਾ ਇਹ ਸੀ ਕਿ ਤਣਾਅ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਮੁੱਖ ਕਾਰਨ ਹੈ। ਕਾਫੀ ਸਮੇਂ ਤੋਂ ਤਣਾਅ ਨੂੰ ਕਈ ਸਿਹਤ ਸਥਿਤੀਆਂ ਦੇ ਵਧਦੇ ਜੋਖਮ ਨਾ ਜੋੜਿਆ ਗਿਆ ਹੈ। ਇਨ੍ਹਾਂ ’ਚ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਡਿਪਰੈਸ਼ਨ ਅਤੇ ਚਿੰਤਾ ਸ਼ਾਮਲ ਹਨ। ‘ਦਿ ਲਾਈਫ ਕੋਚ’ ਦੀ ਜੋਤੀ ਸਲਾਰੀਆ ਨੇ ਸਾਹ ਲੈਣ ਦੀਆਂ ਕਸਰਤਾਂ ਰਾਹੀਂ ਤਣਾਅ ਦੇ ਪ੍ਰਬੰਧਨ ਬਾਰੇ ਗੱਲ ਕੀਤੀ। ਮੋਹਿਤ ਨੇ ਮਾਈਕ੍ਰੋਗ੍ਰੀਨ ਬਾਰੇ ਗੱਲ ਕੀਤੀ, ਉਨ੍ਹਾਂ ਦੱਸਿਆ ਕਿ ਅਧਿਐਨ ਅਨੁਸਾਰ ਸਾਡੀਆਂ ਸਬਜ਼ੀਆਂ ਨੂੰ ਮਾਈਕ੍ਰੋਗ੍ਰੀਨ ਸਟੇਜ ’ਚ ਉਨ੍ਹਾਂ ਦੇ ਗੁਣ 40 ਗੁਣਾ ਵੱਧ ਜਾਂਦੇ ਹਨ। ਪੀ. ਜੀ. ਆਈ. ਦੇ ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਧੀਰਜ ਖੁਰਾਣਾ ਨੇ ਦੱਸਿਆ ਕਿ ਵਧਦੇ ਸਟ੍ਰੋਕ ਦੀ ਜ਼ਿੰਮੇਵਾਰੀ ਸਾਡੀ ਸਿਡੇਂਟਰੀ ਲਾਇਫਸਟਾਇਲ ਹੈ। ਜੇਕਰ ਅਸੀਂ ਆਪਣਾ ਵਜ਼ਨ, ਸ਼ੂਗਰ, ਬੀ. ਪੀ. ਕੰਟ੍ਰੋਲ ’ਚ ਰੱਖੀਏ ਤਾਂ ਸਟ੍ਰੋਕ ਨੂੰ ਕਾਫੀ ਹੱਦ ਤੱਕ ਕੰਟ੍ਰੋਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਗੁਆਂਢੀ ਸੂਬੇ ਨਾਲੋਂ ਜ਼ਿਆਦਾ ਪੰਜਾਬ ਨੇ 2023 ’ਚ ਦਰਜ ਕਰਵਾਈਆਂ 18,191 ਸ਼ਿਕਾਇਤਾਂ
ਸਾਡੀ ਸਿਹਤ ਲਈ ਜ਼ਿੰਮੇਵਾਰ ਦੂਜਾ ਮੁੱਖ ਕਾਰਕ ਹੈ ਜੋ ਅਸੀਂ ਖਾਂਦੇ ਹਾਂ।
ਡਾ. ਨੈਂਸੀ ਸਾਹਨੀ, ਮੁਖੀ, ਡਾਇਟੀਟਿਕਸ ਵਿਭਾਗ, ਪੀ. ਜੀ. ਆਈ. ਨੇ ਕਿਹਾ ਕਿ ਸਾਨੂੰ ਫਲਾਂ, ਸਬਜ਼ੀਆਂ, ਸਾਬਤ ਅਨਾਜ ਅਤੇ ਚਰਬੀ ਰਹਿਤ ਜਾਂ ਘੱਟ ਚਰਬੀ ਵਾਲੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ। ਕਈ ਤਰ੍ਹਾਂ ਦੇ ਪ੍ਰੋਟੀਨ ਵਾਲੇ ਭੋਜਨ ਜਿਵੇਂ ਕਿ ਸਮੁੰਦਰੀ ਭੋਜਨ, ਫਲ਼ੀਆਂ (ਬੀਨਜ਼ ਅਤੇ ਮਟਰ), ਸੋਇਆ ਉਤਪਾਦ, ਗਿਰੀਦਾਰ ਅਤੇ ਬੀਜ ਸ਼ਾਮਲ ਹਨ। ਵਧੀ ਹੋਈ ਸ਼ੂਗਰ, ਸੋਡੀਅਮ, ਫੈਟ, ਟ੍ਰਾਂਸ ਫੈਟ, ਅਤੇ ਕੋਲੈਸਟ੍ਰੋਲ ਅਤੇ ਬਹੁਤ ਸਾਰੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਤਾਜ਼ੇ ਮੌਸਮੀ ਅਤੇ ਸਥਾਨਕ ਫਲ ਅਤੇ ਮਾਈਕ੍ਰੋਗ੍ਰੀਨ ਸਮੇਤ ਸੰਤੁਲਿਤ ਖੁਰਾਕ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਝੋਨੇ ਦੀ ਬਿਜਾਈ ਤੋਂ ਪਹਿਲਾਂ ਜ਼ਰੂਰ ਜਾਣ ਲਓ ਪੰਜਾਬ ਸਰਕਾਰ ਦੀਆਂ ਇਹ ਹਦਾਇਤਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।