ਪਟਿਆਲਾ ਦੀ 9 ਸਾਲਾ ਬੱਚੀ ਨੂੰ ਮਿਲਿਆ ਲੋਕ ਸਭਾ ''ਚ ਜਾਣ ਦਾ ਮੌਕਾ, ਭਾਸ਼ਣ ਸੁਣ ਸਪੀਕਰ ਓਮ ਬਿਰਲਾ ਹੋਏ ਮੁਰੀਦ

Friday, Apr 21, 2023 - 07:04 PM (IST)

ਪਟਿਆਲਾ- ਦਿੱਲੀ ਲੋਕ ਸਭਾ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀ 131ਵੀਂ ਜਯੰਤੀ ਨੂੰ ਸਮਰਪਿਤ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਪਟਿਆਲਾ ਦੀ 9 ਸਾਲਾ ਅਵਲੀਨ ਨੇ ਲੋਕ ਸਭਾ 'ਚ ਦੇਸ਼ ਭਰ ਦੇ ਸੰਸਦ ਮੈਂਬਰਾਂ ਦੇ ਸਾਹਮਣੇ ਬਾਬਾ ਸਾਹਿਬ ਦੇ ਜੀਵਨ 'ਤੇ ਭਾਸ਼ਣ ਦਿੱਤਾ, ਜਿਸ ਨੂੰ ਸੁਣ ਕੇ ਬੱਚੀ ਦੀ ਬੋਲਣ ਦੀ ਕਲਾ ਦੇ ਸਪੀਕਰ ਓਮ ਬਿਰਲਾ ਵੀ ਮੁਰੀਦ ਹੋ ਗਏ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲੋਕਾਂ ਨਾਲ ਇਸ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ ਹੈ। 

ਸਮਾਗਮ ਵਿੱਚ ਦੇਸ਼ ਭਰ ਤੋਂ ਜੂਨੀਅਰ ਅਤੇ ਸੀਨੀਅਰ ਵਰਗ ਦੇ ਅਜਿਹੇ ਬੱਚਿਆਂ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਕਿਸੇ ਵੀ ਖੇਤਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਦੀਆਂ ਦੋ ਕੁੜੀਆਂ ਨੂੰ ਲੋਕ ਸਭਾ ਵਿੱਚ ਜਾਣ ਦਾ ਮੌਕਾ ਮਿਲਿਆ। ਸੀਨੀਅਰ ਵਰਗ ਵਿੱਚ ਲੁਧਿਆਣਾ ਦੀ ਸ਼੍ਰੇਆ ਅਤੇ ਜੂਨੀਅਰ ਵਿੱਚ ਪਟਿਆਲਾ ਦੇ ਕੇਂਦਰੀ ਵਿਦਿਆਲਿਆ-1 ਵਿਚ ਪੰਜਵੀਂ ਜਮਾਤ ਵਿੱਚ ਪੜ੍ਹਦੀ ਅਵਲੀਨ ਕੌਰ ਨੂੰ ਮੌਕਾ ਮਿਲਿਆ। ਪਟਿਆਲਾ ਦੇ ਤ੍ਰਿਪੜੀ ਵਾਸੀ ਅਤੇ ਟੈਟੂ ਸ਼ਾਪ ਮਾਲਕ ਸੋਨੂੰ ਸਿੰਘ ਨੇ ਦੱਸਿਆ ਕਿ ਬੇਟੀ ਅਵਲੀਨ ਦੇ ਦਿੱਲੀ ਲੋਕ ਸਭਾ ਵਿੱਚ ਦਿੱਤੇ ਭਾਸ਼ਣ ਤੋਂ ਬਹੁਤ ਖ਼ੁਸ਼ ਹਨ। ਕੇ. ਵੀ.-1 ਸਕੂਲ ਮੈਨੇਜਮੈਂਟ ਵੱਲੋਂ ਮੈਸੇਜ ਮਿਲਣ ਤੋਂ ਬਾਅਦ ਮੈਂ ਸਕੂਲ ਜਾ ਕੇ ਪਤਾ ਕੀਤਾ ਕਿ ਬੱਚੀ ਨੂੰ ਕਿਸੇ ਵੀ ਮੁਕਾਬਲੇ ਵਿੱਚ ਭਾਗ ਲੈਣ ਲਈ ਅਜਿਹੀ ਕੋਈ ਅਰਜ਼ੀ ਨਹੀਂ ਭੇਜੀ ਗਈ ਸੀ ਤਾਂ ਉਸ ਨੂੰ ਆਪਣੇ ਤੌਰ 'ਤੇ ਸੱਦਾ ਪੱਤਰ ਕਿਵੇਂ ਮਿਲ ਗਿਆ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਨੇ ਕੈਨੇਡਾ ’ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਸਕੂਲ ਤੋਂ ਪਤਾ ਲੱਗਾ ਕਿ 2022 ਵਿੱਚ ਤਾਈਵਾਨ ਵਿੱਚ ਹੋਈ ਤਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਸਭ ਤੋਂ ਛੋਟੀ ਬੱਚੀ ਅਵਲੀਨ ਕੈਰ ਨੇ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਵਿਦਿਆਰਥਣ ਦੀ ਪ੍ਰਤਿਭਾ ਨੂੰ ਵੇਖਦਿਆਂ ਸਕੂਲ ਮੈਨੇਜਮੈਂਟ ਨੇ ਭਾਸ਼ਣ ਮੁਕਾਬਲੇ ਵਿੱਚ ਉਸ ਦਾ ਨਾਮ ਨਾਮਜ਼ਦ ਕੀਤਾ।

ਇਹ ਵੀ ਪੜ੍ਹੋ :  ਜ਼ਿਮਨੀ ਚੋਣ ਦੀ ਰੈਲੀ ਦੌਰਾਨ CM ਮਾਨ ਬੋਲੇ, ਜਲੰਧਰ ਦੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ 'ਤੇ ਹਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News