ਮਹਿਤਪੁਰ ਨਗਰ ਪੰਚਾਇਤ ਕਾਂਗਰਸ ਦੇ 9 ਉਮੀਦਵਾਰਾਂ ਨੂੰ ਟਿਕਟਾਂ ਮਿਲੀਆਂ 4 ''ਚ ਕਸ਼ਮਕਸ਼

01/30/2021 8:05:58 PM

ਮਹਿਤਪੁਰ,(ਸੂਦ)- ਅੱਜ ਬਲਵੰਤ ਸਮਰਾ ਦੇ ਘਰ ਪਹੁੰਚੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 13 ਵਾਰਡਾਂ 'ਚੋਂ 9 ਉਮੀਦਵਾਰਾਂ ਨੂੰ ਟਿਕਟਾਂ ਦਾ ਐਲਾਨ ਕੀਤਾ ਅਤੇ 4 ਟਿਕਟਾਂ ਦੀ ਵੰਡ ਅਜੇ ਬਾਕੀ ਹੈ। ਵਾਰਡ ਨੰਬਰ 1 ਤੋਂ ਕੁਲਵਿੰਦਰ ਕੌਰ, 2 ਤੋਂ ਕਮਲ ਕਿਸ਼ੋਰ, 4 ਤੋਂ ਰਮੇਸ਼ ਕੁਮਾਰ, 5 ਤੋਂ ਪ੍ਰੀਤਮ ਕੌਰ, 7 ਤੋਂ ਸਵਪਨਦੀਪ ਕੌਰ ਚਾਹਲ, 8 ਤੋਂ ਮਹਿੰਦਰਪਾਲ ਸਿੰਘ ਟੁਰਨਾ, 9 ਤੋਂ ਸੰਦੀਪ ਕੌਰ, 11 ਤੋਂ ਹਰਪ੍ਰੀਤ ਸਿੰਘ, 13 ਤੋਂ ਪਰਵੀਨ ਮਹਿਤਾ ਨੂੰ ਟਿਕਟਾਂ ਦਿੱਤੀਆਂ। ਇਸ ਮੌਕੇ ਪਰਸ਼ੋਤਮ ਲਾਲ, ਕਸ਼ਮੀਰੀ ਲਾਲ, ਸੋਨੂੰ , ਬਲਜੀਤ ਸਿੰਘ, ਸੋਨੂੰ ਕੰਗ ਆਦਿ ਹਾਜ਼ਰ ਸਨ।


Bharat Thapa

Content Editor

Related News