8 PPS ਅਤੇ 7 IPS ਅਧਿਕਾਰੀਆਂ ਦੇ ਹੋਏ ਤਬਾਦਲੇ

Tuesday, Feb 26, 2019 - 08:52 PM (IST)

8 PPS ਅਤੇ 7 IPS ਅਧਿਕਾਰੀਆਂ ਦੇ ਹੋਏ ਤਬਾਦਲੇ

ਚੰਡੀਗੜ(ਭੁੱਲਰ)- ਪੰਜਾਬ ਸਰਕਾਰ ਨੇ ਰਾਜ ਵਿਚ 7 ਆਈ.ਪੀ.ਐਸ ਅਤੇ 8 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਂ ਤਾਇਨਾਤੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਤਬਾਦਲਾ ਹੁਕਮਾਂ ਅਨੁਸਾਰ ਆਈ.ਪੀ.ਐਸ ਅਧਿਕਾਰੀਆਂ 'ਚ ਸ਼ਰਦ ਸਤਿਆ ਚੌਹਾਨ ਏਡੀਜੀਪੀ ਟ੍ਰੈਫਿਕ ਨੂੰ ਵਾਧੂ ਚਾਰਜ ਏਡੀਜੀਪੀ ਆਈਵੀਸੀ, ਪ੍ਰਵੀਨ ਸਿਨਹਾ ਅਤੇ ਗੌਤਮ ਚੀਮਾ ਨੂੰ ਆਈਜੀਪੀ ਅਪਰਾਧ, ਬੀਓਆਈ ਪੰਜਾਬ, ਸੁਖਚੈਨ ਸਿੰਘ ਗਿੱਲ ਨੂੰ ਪੁਲਸ ਕਮਿਸ਼ਨਰ ਲੁਧਿਆਣਾ ਅਤੇ ਵਾਧੂ ਚਾਰਜ ਡੀਆਈਜੀ ਪ੍ਰੋਵਿੰਜਨਿੰਗ, ਗੁਰਪ੍ਰੀਤ ਸਿੰਘ ਤੂਰ ਨੂੰ ਡੀਆਈਜੀ ਪ੍ਰਸ਼ਾਸਨ, ਸੁਰਜੀਤ ਸਿੰਘ ਨੂੰ ਡੀਆਈਜੀ ਕਾਂਊਟਰ ਇੰਟੈਲੀਜੈਂਸ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀਆਈਜੀ ਕਾਨੂੰਨ ਅਤੇ ਵਿਵਸਥਾ ਅਤੇ ਵਾਧੂ ਚਾਰਜ ਡੀਆਈਜੀ ਪ੍ਰਸ਼ਾਸਨ ਆਈ.ਆਰ.ਬੀ. ਪੰਜਾਬ ਪਟਿਆਲਾ ਵਜੋ ਤਾਇਨਾਤ ਕੀਤਾ ਗਿਆ ਹੈ। ਇਸੇ ਤਰਾਂ ਪੀ.ਪੀ.ਐਸ. ਅਧਿਕਾਰੀਆਂ ਵਿਚ ਗੁਰਮੀਤ ਸਿੰਘ ਨੂੰ ਐਸ.ਪੀ. ਓਪਰੇਸ਼ਨਜ ਫਿਰੋਜ਼ਪੁਰ, ਬਲਬੀਰ ਸਿੰਘ ਨੂੰ ਏਆਈਜੀ ਸੀਆਈਡੀ ਜ਼ੋਨਲ ਬਠਿੰਡਾ, ਰਾਜਵਿੰਦਰ ਸਿੰਘ ਨੂੰ ਏਆਈਜੀ ਪਰਸੋਨਲ-2, ਪ੍ਰੀਤਮ ਸਿੰਘ ਨੂੰ ਏਆਈਜੀ ਪਰਸੋਨਲ-3 ਅਤੇ ਵਾਧੂ ਚਾਰਜ ਏਆਈਜੀ ਭਲਾਈ ਭੁਪਿੰਦਰ ਸਿੰਘ ਨੂੰ ਏਆਈਜੀ ਅਪਰਾਧ, ਵਿਨੋਦ ਕੁਮਾਰ ਨੂੰ ਏਆਈਜੀ ਕਾਨੂੰਨ ਅਤੇ ਵਿਵਸਥਾ, ਗੁਰਮੇਲ ਸਿੰਘ ਨੂੰ ਐਸਪੀ ਹੈਡਕੁਆਟਰ ਸ੍ਰੀ ਮੁਕਤਸਰ ਸਾਹਿਬ ਅਤੇ ਪ੍ਰਿਤੀਪਾਲ ਸਿੰਘ ਨੂੰ ਸਹਾਇਕ ਕਮਾਂਡੈਂਟ ਪਹਿਲੀ ਆਈਆਰਬੀ ਪਟਿਆਲਾ ਵਜੋਂ ਤਾਇਨਾਤ ਕੀਤਾ ਗਿਆ ਹੈ।


author

satpal klair

Content Editor

Related News