ਲੁਧਿਆਣਾ ਪੁਲਸ 'ਤੇ ਕੋਰੋਨਾ ਦਾ ਕਹਿਰ, ਥਾਣੇ ਦੇ 8 ਮੁਲਾਜ਼ਮ ਪਾਜ਼ੇਟਿਵ

Saturday, Jul 11, 2020 - 02:55 PM (IST)

ਲੁਧਿਆਣਾ ਪੁਲਸ 'ਤੇ ਕੋਰੋਨਾ ਦਾ ਕਹਿਰ, ਥਾਣੇ ਦੇ 8 ਮੁਲਾਜ਼ਮ ਪਾਜ਼ੇਟਿਵ

ਲੁਧਿਆਣਾ (ਹਿਤੇਸ਼, ਕਾਲੀਆ) : ਕੋਰੋਨਾ ਮਹਾਮਾਰੀ ਦੇ ਕਹਿਰ ਨੇ ਇਸ ਸਮੇਂ ਹਰ ਕਿਸੇ ਦੀ ਜਾਨ ਨੂੰ ਸੂਲੀ 'ਤੇ ਟੰਗਿਆ ਹੋਇਆ ਹੈ। ਖਾਸ ਕਰਕੇ ਫਰੰਟ ਲਾਈਨ 'ਤੇ ਡਿਊਟੀ ਦੇਣ ਵਾਲੇ ਪੁਲਸ ਮੁਲਾਜ਼ਮਾਂ ਅਤੇ ਡਾਕਟਰਾਂ 'ਚ ਇਸ ਦਾ ਸਭ ਤੋਂ ਜ਼ਿਆਦਾ ਖੌਫ ਪਾਇਆ ਜਾ ਰਿਹਾ ਹੈ ਕਿਉਂਕਿ ਡਿਊਟੀਆਂ ਦੌਰਾਨ ਇਨ੍ਹਾਂ ਲੋਕਾਂ ਨੂੰ ਕੋਰੋਨਾ ਆਪਣਾ ਸ਼ਿਕਾਰ ਬਣਾ ਰਿਹਾ ਹੈ।

ਇਹ ਵੀ ਪੜ੍ਹੋ : ਵਿਦੇਸ਼ ਜਾਣ ਦੀਆਂ ਇੱਛੁਕ ਨਰਸਾਂ ਲਈ ਖੁਸ਼ਖਬਰੀ, ਕਰ ਸਕਣਗੀਆਂ ਆਨਲਾਈਨ ਅਪਲਾਈ

ਸ਼ਨੀਵਾਰ ਨੂੰ ਲੁਧਿਆਣਾ ਦੇ ਥਾਣਾ ਦਾਖਾਂ ਦੇ 8 ਪੁਲਸ ਮੁਲਾਜ਼ਮਾਂ 'ਚ ਕੋਰੋਨਾ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ 'ਚ ਐਸ. ਆਈ. ਜਰਨੈਲ ਸਿੰਘ ਤੇ ਅੰਮ੍ਰਿਤਪਾਲ ਸਿੰਘ, ਏ. ਐਸ. ਆਈ. ਜਗਦੀਸ਼ ਸਿੰਘ, ਬਲਜੀਤ ਸਿੰਘ, ਮੁੰਸ਼ੀ ਨਸੀਬ ਚੰਦ, ਕੰਪਿਊਟਰ ਆਪਰੇਟਰ ਜਸਪ੍ਰੀਤ ਸਿੰਘ, ਹਰਜਿੰਦਰ ਸਿੰਘ ਅਤੇ ਨਰਿੰਦਰ ਕੌਰ ਸ਼ਾਮਲ ਹਨ। ਇਨ੍ਹਾਂ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬਾਕੀ ਦੇ ਪੁਲਸ ਮੁਲਾਜ਼ਮਾਂ ਅਤੇ ਹੋਰ ਸਟਾਫ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ: ਚੰਡੀਗੜ੍ਹ ਦੇ ਲੋਕਾਂ ਲਈ ਅਹਿਮ ਖ਼ਬਰ, ਮੁੜ ਕੀਤੀ ਜਾ ਸਕਦੀ ਹੈ 'ਤਾਲਾਬੰਦੀ'

ਇਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1287 ਤੱਕ ਪਹੁੰਚ ਗਈ ਹੈ, ਜਦੋਂ ਕਿ 27 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਦੇ ਹਸਪਤਾਲਾਂ 'ਚ ਦੂਜੇ ਸ਼ਹਿਰਾਂ ਜਾਂ ਸੂਬਿਆਂ ਤੋਂ ਆ ਕੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 241 ਹੋ ਗਈ ਹੈ। ਬੀਤੇ ਸ਼ੁੱਕਰਵਾਰਨੂੰ ਵੀ 871 ਲੋਕਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਅਤੇ 201 ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਦੋਂ ਨੌਜਵਾਨ ਨੇ ਖੁਦ ਦੇ ਨਾਲ ASI ਦਾ ਵੀ ਕਟਵਾਇਆ ਚਲਾਨ, ਜਾਣੋ ਪੂਰਾ ਮਾਮਲਾ


author

Babita

Content Editor

Related News