ਆਦਮਪੁਰ ''ਚ ਵੱਡੀ ਵਾਰਦਾਤ, 8 ਮਹੀਨੇ ਦੀ ਬੱਚੀ ਦਾ ਗਲਾ ਘੁੱਟ ਕੇ ਕੀਤਾ ਕਤਲ, ਝਾੜੀਆਂ ''ਚ ਸੁੱਟੀ ਲਾਸ਼

Wednesday, Aug 17, 2022 - 05:36 PM (IST)

ਆਦਮਪੁਰ ''ਚ ਵੱਡੀ ਵਾਰਦਾਤ, 8 ਮਹੀਨੇ ਦੀ ਬੱਚੀ ਦਾ ਗਲਾ ਘੁੱਟ ਕੇ ਕੀਤਾ ਕਤਲ, ਝਾੜੀਆਂ ''ਚ ਸੁੱਟੀ ਲਾਸ਼

ਆਦਮਪੁਰ (ਦਿਲਬਾਗੀ, ਚਾਂਦ)-ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਪਧਿਆਣਾ ’ਚ 8 ਮਹੀਨੇ ਦੀ ਬੱਚੀ ਦੇ ਕਤਲ ਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਆਦਮਪੁਰ ਪੁਲਸ ਨੇ 24 ਘੰਟੇ ਵਿਚ ਸੁਲਝਾ ਲਿਆ ਹੈ। ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਪਧਿਆਣਾ ’ਚ ਇਕ 8 ਮਹੀਨੇ ਦੀ ਬੱਚੀ ਦਾ ਕਤਲ ਹੋਇਆ ਹੈ ਅਤੇ ਬੱਚੀ ਦਾ ਕਾਤਲ ਬੱਚੀ ਦੀ ਲਾਸ਼ ਅਤੇ ਹੋਰ ਰਿਸ਼ਤੇਦਾਰਾਂ ਸਮੇਤ ਕਪੂਰਥਲੇ ਚਲੇ ਗਿਆ ਹੈ।

ਬੱਚੀ ਦੀ ਮਾਂ ਸਰਿਤਾ ਦੇਵੀ ਪਤਨੀ ਗੋਲੂ ਚੌਧਰੀ ਵਾਸੀ ਕੁਸ਼ਟ ਆਸ਼ਰਮ ਨੇੜੇ ਝੁੱਗੀਆਂ ਥਾਣਾ ਸਿਟੀ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੀ ਭੈਣ ਸੁਨੀਤਾ ਨੂੰ ਮਿਲਣ ਪਧਿਆਣੇ ਆਈ ਸੀ ਅਤੇ ਰਾਤ ਦੇ ਸਮੇਂ ਉਹ ਅਤੇ ਉਸ ਦੀ ਬੱਚੀ ਆਪਣੇ ਕਮਰੇ ਵਿਚ ਸੌਂ ਗਈਆਂ। ਉਸ ਦਾ ਜੀਜਾ ਰਾਮਾ ਨੰਦ ਰਾਤ 10 ਵਜੇ ਉਸ ਦੇ ਕਮਰੇ ਵਿਚ ਆਇਆ ਅਤੇ ਮੇਰੇ ਨਾਲ ਛੇੜਛਾੜ ਕਰਨ ਲੱਗਾ, ਜਿਸ ਦਾ ਵਿਰੋਧ ਕਰਨ ’ਤੇ ਉਹ ਉਥੋਂ ਗੁੱਸੇ ਵਿਚ ਚਲਾ ਗਿਆ। 

ਇਹ ਵੀ ਪੜ੍ਹੋ:  ਜਲੰਧਰ ਵਿਖੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ’ਚ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ 

ਰਾਤ 11 ਵਜੇ ਦੇ ਕਰੀਬ ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦੀ ਬੱਚੀ ਉਸ ਨਾਲ ਨਹੀਂ ਸੀ, ਜਦ ਉਹ ਉਸ ਦੀ ਭਾਲ ਵਿਚ ਘਬਰਾਈ ਹੋਈ ਆਪਣੀ ਭੈਣ ਦੇ ਕਮਰੇ ਵਿਚ ਗਈ ਤਾਂ ਉਸ ਦਾ ਜੀਜਾ ਰਾਮਾ ਨੰਦ ਬਾਹਰੋਂ ਉਥੇ ਆ ਗਿਆ। ਰਾਮਾ ਨੰਦ ਨੂੰ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਬੱਚੀ ਦਾ ਗਲਾ ਘੁੱਟ ਕੇ ਮਾਰ ਕੇ ਝਾੜੀਆਂ ਵਿਚ ਸੁੱਟ ਆਇਆ ਹੈ। ਇਸ ਬਾਰੇ ਸਰਿਤਾ ਨੇ ਆਪਣੇ ਭਰਾ ਨੂੰ ਫੋਨ ’ਤੇ ਦੱਸ ਕੇ ਹੋਰ ਰਿਸ਼ਤੇਦਾਰਾਂ ਨੂੰ ਪਧਿਆਣਾ ਬੁਲਾ ਲਿਆ ਅਤੇ ਬੱਚੀ ਦੀ ਲਾਸ਼ ਅਤੇ ਰਾਮਾ ਨੰਦ ਨੂੰ ਉਹ ਆਪਣੇ ਨਾਲ ਕਪੂਰਥਲੇ ਲੈ ਗਏ। ਇਸ ਦੌਰਾਨ ਇੰਸ. ਰਾਜੀਵ ਕੁਮਾਰ ਥਾਣਾ ਆਦਮਪੁਰ ਅਤੇ ਪੁਲਸ ਪਾਰਟੀ ਵੱਲੋਂ ਮੁਲਜ਼ਮ ’ਤੇ ਮੁਕੱਦਮਾ ਨੰ ਦਰਜ ਕਰਕੇ ਪੁਲਸ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਮੁਲਜ਼ਮ ਨੂੰ ਰੇਡ ਮਾਰ ਕੇ ਗ੍ਰਿਫ਼ਤਾਰ ਲਿਆ ਗਿਆ।

ਇਹ ਵੀ ਪੜ੍ਹੋ:  ਸ੍ਰੀ ਆਨੰਦਪੁਰ ਸਾਹਿਬ ਵਿਖੇ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਸਕਾਊਟ ਕਮਿਸ਼ਨਰ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News