ਹੈਰੋਇਨ, ਅਫੀਮ, ਭੁੱਕੀ ਤੇ ਗਾਂਜੇ ਸਣੇ 8 ਅੜਿੱਕੇ
Thursday, Jun 15, 2017 - 12:54 AM (IST)
ਰੂਪਨਗਰ, (ਵਿਜੇ)- ਪੁਲਸ ਨੇ ਜ਼ਿਲੇ 'ਚ ਹੈਰੋਇਨ, ਅਫੀਮ, ਭੁੱਕੀ, ਗਾਂਜੇ ਤੇ ਸ਼ਰਾਬ ਦੀ ਸਮੱਗਲਿੰਗ ਦੇ ਦੋਸ਼ 'ਚ 8 ਮੁਲਜ਼ਮਾਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ 'ਚੋਂ 4 ਨੂੰ ਰੂਪਨਗਰ ਦੀ ਅਦਾਲਤ 'ਚ ਤੇ 4 ਨੂੰ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
ਜ਼ਿਲਾ ਪੁਲਸ ਮੁਖੀ ਨਿਲੰਬਰੀ ਵਿਜੇ ਜਗਦਲੇ ਨੇ ਦੱਸਿਆ ਕਿ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਪੁਲਸ ਪਾਰਟੀ ਨੇ ਅਨੰਤ ਰਾਮ ਪੁੱਤਰ ਗੋਡਰ ਲਾਲ ਵਾਸੀ ਪਿੰਡ ਕਮਾਲਪੁਰ ਠਾਕ ਖੈਲਮ ਤਹਿਸੀਲ ਆਮਲਾ ਥਾਣਾ ਅਲੀਗੰਜ ਜ਼ਿਲਾ ਬਰੇਲੀ ਨੂੰ ਕਾਬੂ ਕਰ ਕੇ ਉਸ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਪੁਲਸ ਪਾਰਟੀ ਨੇ ਨਰਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਪਿੰਡ ਬਾਗਲਪੁਰ ਥਾਣਾ ਬਿਲਸੀ ਜ਼ਿਲਾ ਬਦਾਊ ਯੂ. ਪੀ. ਹਾਲ ਵਾਸੀ ਮੁਹੱਲਾ ਬੜੀ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਨੂੰ 400 ਗ੍ਰਾਮ ਅਫੀਮ ਸਣੇ ਕਾਬੂ ਕੀਤਾ। ਥਾਣਾ ਨੰਗਲ ਦੀ ਪੁਲਸ ਪਾਰਟੀ ਨੇ ਸਰਵਣ ਕੁਮਾਰ ਪੁੱਤਰ ਲੇਟ ਰੱਖਾ ਰਾਮ ਵਾਸੀ ਟਕਾ ਥਾਣਾ ਊਨਾ (ਹਿ.ਪ੍ਰ.) ਦੇ ਕਬਜ਼ੇ 'ਚੋਂ 30 ਪੇਟੀਆਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ।
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਪਾਰਟੀ ਨੇ ਮਹਿੰਦਰ ਪੁੱਤਰ ਸ਼੍ਰੀ ਰਾਮ ਵਾਸੀ ਰਾਜਸਥਾਨੀ ਝੁੱਗੀਆਂ ਸ੍ਰੀ ਕੀਰਤਪੁਰ ਸਾਹਿਬ ਨੂੰ 65 ਗ੍ਰਾਮ ਗਾਂਜੇ ਸਣੇ ਕਾਬੂ ਕੀਤਾ। ਇਸ ਤੋਂ ਇਲਾਵਾ ਪੁਲਸ ਨੇ ਅਮਿਤ ਰਾਜਪਾਲ ਉਰਫ ਕਾਲੂ ਪੁੱਤਰ ਸੰਤ ਰਾਮ ਵਾਸੀ ਬਲਾਕ ਨੰਗਲ ਨੂੰ 10 ਗ੍ਰਾਮ ਨਸ਼ੀਲੇ ਪਾਊਡਰ (ਚਿੱਟੇ) ਸਣੇ ਕਾਬੂ ਕੀਤਾ।
ਇਸੇ ਤਰ੍ਹਾਂ ਸੀ. ਆਈ. ਏ. ਸਟਾਫ ਰੂਪਨਗਰ ਦੀ ਦੂਜੀ ਪੁਲਸ ਪਾਰਟੀ ਨੇ ਗ੍ਰੀਨ ਐਵੀਨਿਊ ਨੰਗਲ ਕੋਲੋਂ ਅੰਕੁਰ ਉਰਫ ਅੰਕੂ ਪੁੱਤਰ ਰਾਮ ਸਿੰਘ ਵਾਸੀ ਨੂੰਹੋਂ ਕਾਲੋਨੀ ਰੂਪਨਗਰ ਨੂੰ 100 ਗ੍ਰਾਮ ਨਸ਼ੀਲੇ ਪਾਊਡਰ (ਚਿੱਟੇ) ਸਣੇ ਕਾਬੂ ਕੀਤਾ। ਉਧਰ, ਸਨਰਾਈਜ਼ ਪੈਲੇਸ ਮੂਸਾਪੁਰ ਥਾਣਾ ਨੂਰਪੁਰਬੇਦੀ 'ਚ ਨਾਕਾਬੰਦੀ ਦੌਰਾਨ ਦਵਿੰਦਰ ਸਿੰਘ ਉਰਫ ਜ਼ੋਰਾ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਲੋਧੀਪੁਰ ਥਾਣਾ ਸ੍ਰੀ ਆਨੰਦਪੁਰ ਸਾਹਿਬ ਨੂੰ 10 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ
ਕੀਤਾ ਗਿਆ।
ਉਕਤ ਸਾਰੇ ਮੁਲਜ਼ਮਾਂ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।
