ਆਬਕਾਰੀ ਤੇ ਕਰ ਵਿਭਾਗ ਦੇ 8 ਡਵੀਜ਼ਨਲ ਕਮਿਸ਼ਨਰਾਂ ਅਤੇ 27 ਸਹਾਇਕ ਕਮਿਸ਼ਨਰਾਂ ਦੇ ਹੋਏ ਤਬਾਦਲੇ

Tuesday, Nov 08, 2022 - 01:39 AM (IST)

ਅੰਮ੍ਰਿਤਸਰ (ਇੰਦਰਜੀਤ)-ਆਬਕਾਰੀ ਤੇ ਕਰ ਵਿਭਾਗ ਨੇ ਪੰਜਾਬ ਭਰ ਵਿਚ 35 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ’ਚ 8 ਡੀ. ਈ. ਟੀ. ਸੀ. ਅਤੇ 27 ਏ. ਈ. ਟੀ. ਸੀ. ਸ਼ਾਮਲ ਹਨ। ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਮਨਿੰਦਰ ਦੀਪ ਕੌਰ ਸਿੱਧੂ ਡਿਪਟੀ ਸਟੇਟ ਟੈਕਸ ਕਮਿਸ਼ਨਰ ਲੀਗਲ ਸੈੱਲ, ਦੀਪਿੰਦਰ ਸਿੰਘ ਗਰਚਾ ਡਿਸਟਿਲਰੀ ਪੰਜਾਬ, ਅਨੀਤਾ ਗੁਲੇਰੀਆ ਬਠਿੰਡਾ, ਰਣਜੀਤ ਸਿੰਘ ਫਿਰੋਜ਼ਪੁਰ, ਪਵਨਜੀਤ ਸਿੰਘ ਪਟਿਆਲਾ, ਰਮਨਪ੍ਰੀਤ ਕੌਰ ਪਟਿਆਲਾ, ਅਜੇ ਕੁਮਾਰ ਨੂੰ ਜਲੰਧਰ ਵਜੋਂ ਡਵੀਜ਼ਨਲ ਵਧੀਕ ਚਾਰਜ ਜਲੰਧਰ, ਪਰਮਜੀਤ ਸਿੰਘ ਨੂੰ ਉਪਰੋਕਤ ਸਥਾਨਾਂ ’ਤੇ ਪਟਿਆਲਾ ਆਲ (ਡੀ. ਈ. ਟੀ. ਸੀ.) ਤਾਇਨਾਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਵਾਰ’ ਦਾ ਪੋਸਟਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼

ਇਸੇ ਤਰ੍ਹਾਂ ਸਹਾਇਕ ਕਮਿਸ਼ਨਰ ਅਧਿਕਾਰੀਆਂ ਦੇ ਤਬਾਦਲਿਆਂ ਵਿਚ ਸਾਲੀਨ ਵਾਲੀਆ ਨੂੰ ਫਿਰੋਜ਼ਪੁਰ, ਜਸਕਰਨ ਸਿੰਘ ਨੂੰ ਬਠਿੰਡਾ, ਹਰਪ੍ਰੀਤ ਸਿੰਘ ਨੂੰ ਐੱਸ. ਬੀ. ਐੱਸ. ਨਗਰ, ਦਲਜੀਤ ਕੌਰ ਨੂੰ ਕਪੂਰਥਲਾ, ਰਾਹੁਲ ਭਾਟੀਆ ਨੂੰ ਗੁਰਦਾਸਪੁਰ, ਅੰਕਿਤਾ ਬਾਂਸਲ ਨੂੰ ਫਤਿਹਗਡ਼੍ਹ ਸਾਹਿਬ ਮੋਹਾਲੀ, ਨਵਜੀਤ ਸਿੰਘ ਨੂੰ ਐਕਸਾਈਜ ਅੰਮ੍ਰਿਤਸਰ, ਡਾ. ਰੋਹਿਤ ਗਰਗ ਨੂੰ ਬਠਿੰਡਾ, ਸੁਖਵਿੰਦਰ ਸਿੰਘ ਨੂੰ ਜਲੰਧਰ, ਕਮਲਪ੍ਰੀਤ ਸਿੰਘ ਨੂੰ ਜਲੰਧਰ, ਹਿਤੇਸ਼ਵਰ ਗੁਪਤਾ ਨੂੰ ਮਾਨਸਾ, ਪ੍ਰਗਤੀ ਸੇਠੀ ਨੂੰ ਲੁਧਿਆਣਾ, ਕਪਿਲ ਜਿੰਦਲ ਨੂੰ ਬਠਿੰਡਾ, ਸੰਜੀਵ ਮਦਾਨ ਨੂੰ ਪਟਿਆਲਾ, ਵਿਕਰਮ ਦੇਵ ਠਾਕੁਰ ਨੂੰ ਫਰੀਦਕੋਟ, ਨਵਜੋਤ ਸਰਮਾ ਨੂੰ ਹੁਸਿਆਰਪੁਰ, ਰਾਜਨ ਮਹਿਰਾ ਨੂੰ ਪਠਾਨਕੋਨ ਗੁਰਸਿਮਰਨ ਕੌਰ ਨੂੰ ਲੁਧਿਆਣਾ ਡਵੀਜਨ, ਅਨੁਰਾਗ ਭਾਰਤੀ ਨੂੰ ਜਲੰਧਰ, ਅਮਨ ਗੁਪਤਾ ਨੂੰ ਫਤਿਹਗਡ਼੍ਹ ਸਾਹਿਬ, ਹਰਪ੍ਰੀਤ ਸਿੰਘ ਨੂੰ ਲੁਧਿਆਣਾ 2, ਮਨੋਹਰ ਸਿੰਘ ਨੂੰ ਪਟਿਆਲਾ, ਐਸ. ਕੇ. ਗਰਗ ਨੂੰ ਪਟਿਆਲਾ ਰੇਂਜ ਦਾ ਵਧੀਕ ਚਾਰਜ ਮੋਹਾਲੀ, ਇੰਦਰਜੀਤ ਸਿੰਘ ਨਾਗਪਾਲ ਨੂੰ ਕਪੂਰਥਲਾ, ਸਿਵਾਨੀ ਗੁਪਤਾ ਨੂੰ ਰੋਪਡ਼, ਹਰਸਿਮਰਤ ਕੌਰ ਨੂੰ ਲੁਧਿਆਣਾ ਪੱਛਮੀ, ਰਾਜੂ ਧਮੀਜਾ ਨੂੰ ਪਟਿਆਲਾ ਅਤੇ ਸਾਰੇ (ਏ. ਈ. ਟੀ.ਸੀ.) ਨੂੰ ਉਪਰੋਕਤ ਸਥਾਨਾਂ ’ਤੇ ਤਾਇਨਾਤ ਕੀਤਾ ਗਿਆ ਹੈ।


Manoj

Content Editor

Related News