ਵੱਡੇ-ਵੱਡੇ ਭਲਵਾਨਾਂ ਨੂੰ ਮਾਤ ਪਾ ਰਿਹੈ 75 ਸਾਲਾ ''ਨਿਹੰਗ ਸਿੰਘ'', ਕਾਰਨਾਮੇ ਕਰ ਦੇਣਗੇ ਹੈਰਾਨ

Monday, Aug 03, 2020 - 04:03 PM (IST)

ਵੱਡੇ-ਵੱਡੇ ਭਲਵਾਨਾਂ ਨੂੰ ਮਾਤ ਪਾ ਰਿਹੈ 75 ਸਾਲਾ ''ਨਿਹੰਗ ਸਿੰਘ'', ਕਾਰਨਾਮੇ ਕਰ ਦੇਣਗੇ ਹੈਰਾਨ

ਲੁਧਿਆਣਾ (ਨਰਿੰਦਰ) : 75 ਸਾਲਾ ਨਿਹੰਗ ਸਿੰਘ ਆਪਣੇ ਕਾਰਨਾਮਿਆਂ ਕਾਰਨ ਅੱਜ ਦੀ ਨੌਜਵਾਨ ਪੀੜ੍ਹੀ 'ਚ ਇਕ ਮਿਸਾਲ ਕਾਇਮ ਕਰ ਰਹੇ ਹਨ। ਜਿਸ ਉਮਰ 'ਚ ਇਨਸਾਨ ਦੇ ਦੰਦ ਕੁੱਝ ਖਾਣ-ਪੀਣ ਤੋਂ ਜਵਾਬ ਦੇ ਜਾਂਦੇ ਹਨ, ਉਸ ਉਮਰ 'ਚ ਨਿਹੰਗ ਸਤਨਾਮ ਸਿੰਘ ਦੰਦਾਂ ਨਾਲ ਇਕ ਕੁਇੰਟਲ ਤੱਕ ਵਜ਼ਨ ਚੁੱਕ ਲੈਂਦੇ ਹਨ। ਸਿਰਫ ਇੰਨਾ ਹੀ ਨਹੀਂ, ਉਹ ਲੋਕਾਂ ਨਾਲ ਭਰੀ ਗੱਡੀ ਵੀ ਬਿਨਾਂ ਕਿਸੇ ਸਹਾਰੇ ਆਪਣੇ ਮੋਢਿਆਂ ਨਾਲ ਖਿੱਚ ਲੈਂਦੇ ਹਨ। ਨਿਹੰਗ ਸਤਨਾਮ ਸਿੰਘ ਵੱਡੇ-ਵੱਡੇ ਭਲਵਾਨਾਂ ਨੂੰ ਮਾਤ ਪਾ ਰਹੇ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਪ੍ਰੇਮਿਕਾ ਦੇ ਇਸ਼ਕ 'ਚ ਅੰਨ੍ਹੇ ਪਤੀ ਨੂੰ ਜ਼ਹਿਰ ਦਿਖਦੀ ਸੀ ਪਤਨੀ, ਰਾਹ 'ਚੋਂ ਹਟਾਉਣ ਲਈ ਕੀਤਾ ਖ਼ੌਫਨਾਕ ਕਾਰਾ
ਜੱਥੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸ਼ੌਕ ਉਦੋਂ ਜਾਗਿਆ, ਜਦੋਂ ਉਨ੍ਹਾਂ ਨੂੰ ਕਿਸੇ ਨੇ ਇੱਕ ਵੀਡੀਓ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਹੁਣ ਉਹ ਆਪਣੇ ਦੰਦਾਂ ਦੇ ਨਾਲ ਇੱਕ ਕੁਇੰਟਲ ਤੱਕ ਵਜ਼ਨ ਚੁੱਕ ਲੈਂਦੇ ਹਨ। ਇਸ ਤੋਂ ਇਲਾਵਾ 6 ਟਨ ਦੀ ਕ੍ਰੇਨ ਮੋਢਿਆਂ ਨਾਲ ਖਿੱਚ ਲੈਂਦੇ ਹਨ ਅਤੇ ਸਵਾਰੀਆਂ ਨਾਲ ਭਰੀ ਵੱਡੀ ਗੱਡੀ ਵੀ ਖਿੱਚ ਲੈਂਦੇ ਹਨ।

PunjabKesari

ਇਹ ਵੀ ਪੜ੍ਹੋ : ਬਜ਼ੁਰਗ ਦਾਦੀ ਨੂੰ ਘਰ ਅੰਦਰੋਂ ਘੜੀਸਦਾ ਲਿਆਇਆ ਪੋਤਾ, ਦਰਿੰਦਗੀ ਸੁਣ ਖੂਨ ਖੌਲ ਉੱਠੇਗਾ (ਵੀਡੀਓ)

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਉਮਰ 75 ਸਾਲ ਹੈ ਪਰ ਸਰੀਰ 'ਚ ਜਾਨ ਹੈ, ਹੌਂਸਲੇ ਬੁਲੰਦ ਹਨ, ਜਿਸ ਕਰਕੇ ਉਹ ਇਹ ਕੰਮ ਕਰ ਪਾ ਰਹੇ ਹਨ। ਉਨ੍ਹਾਂ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਨਸ਼ੇ ਤਿਆਗ ਕੇ ਆਪਣੇ ਸਰੀਰ ਵੱਲ ਧਿਆਨ ਦੇਣ, ਚੰਗੀ ਖੁਰਾਕ ਖਾਣ, ਵਰਜਿਸ਼ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਉਹ ਇੱਕ ਦੋ ਮਹੀਨੇ ਤੋਂ ਹੀ ਇਹ ਵਜ਼ਨ ਖਿੱਚਣ ਲੱਗੇ ਹਨ ਅਤੇ ਉਨ੍ਹਾਂ ਦਾ ਇਸ ਪਿੱਛੇ ਮਕਸਦ ਸਿਰਫ਼ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨਾ ਹੈ। 
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪਹਿਲੀ ਵਾਰ ਜੇਲ੍ਹਾਂ 'ਚ ਬੰਦ ਭਰਾਵਾਂ ਨੂੰ 'ਰੱਖੜੀ' ਨਾ ਬੰਨ੍ਹ ਸਕੀਆਂ ਭੈਣਾਂ
 


author

Babita

Content Editor

Related News